ਆਉਣ ਵਾਲੇ ਦਿਨਾਂ ’ਚ ਵੀ ਜਾਰੀ ਰਹਿ ਸਕਦਾ ਹੈ ਰੈਪੋ ਦਰ ’ਚ ਵਾਧਾ : ਗਵਰਨਰ ਸ਼ਕਤੀਕਾਂਤ
Published : May 24, 2022, 12:13 am IST
Updated : May 24, 2022, 12:13 am IST
SHARE ARTICLE
image
image

ਆਉਣ ਵਾਲੇ ਦਿਨਾਂ ’ਚ ਵੀ ਜਾਰੀ ਰਹਿ ਸਕਦਾ ਹੈ ਰੈਪੋ ਦਰ ’ਚ ਵਾਧਾ : ਗਵਰਨਰ ਸ਼ਕਤੀਕਾਂਤ

ਨਵੀਂ ਦਿੱਲੀ, 23 ਮਈ : ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਜੂਨ ’ਚ ਹੋਣ ਵਾਲੀ ਮੁਦਰਾ ਨੀਤੀ ਦੀ ਬੈਠਕ ਜਾਂ ਹੋਰ ਬੈਠਕਾਂ ’ਚ ਰੈਪੋ ਦਰ ਵਧਾਉਣ ਦੇ ਸੰਕੇਤ ਦਿਤੇ ਹਨ। ਰਿਜ਼ਰਵ ਬੈਂਕ ਦੇ ਇਸ ਫ਼ੈਸਲੇ ਨਾਲ ਕਰਜ਼ਾ ਹੋਰ ਮਹਿੰਗਾ ਹੋ ਸਕਦਾ ਹੈ। ਰਿਜ਼ਰਵ ਬੈਂਕ ਜੂਨ ਦੀ ਮੀਟਿੰਗ ਵਿਚ ਇਕ ਨਵਾਂ ਮਹਿੰਗਾਈ ਅਨੁਮਾਨ ਵੀ ਜਾਰੀ ਕਰੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਆਰਥਿਕ ਸੁਧਾਰ ਗਤੀ ਫੜ ਰਿਹਾ ਹੈ। ਆਰਬੀਆਈ ਗਵਰਨਰ ਨੇ ਸੀਐਨਬੀਸੀ ਟੀਵੀ 18 ਨੂੰ ਦਿਤੇ ਇੰਟਰਵਿਊ ਵਿਚ ਇਹ ਗੱਲ ਕਹੀ। ਰਿਜ਼ਰਵ ਬੈਂਕ ਲਈ ਇਸ ਸਮੇਂ ਮਹਿੰਗਾਈ ਸਭ ਤੋਂ ਵੱਡਾ ਚਿੰਤਾ ਦਾ ਮੁੱਦਾ ਹੈ।
ਜ਼ਿਕਰਯੋਗ ਹੈ ਕਿ ਦੇਸ਼ ’ਚ ਲਗਾਤਾਰ ਵਧਦੀ ਮਹਿੰਗਾਈ ’ਤੇ ਕਾਬੂ ਪਾਉਣ ਲਈ ਮਈ ਦੇ ਪਹਿਲੇ ਹਫਤੇ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਇਕ ਬੈਠਕ ਬੁਲਾਈ ਸੀ ਅਤੇ ਰੈਪੋ ਦਰਾਂ ’ਚ 0.40 ਫ਼ੀ ਸਦੀ ਦਾ ਵਾਧਾ ਕੀਤਾ ਸੀ। ਹੁਣ ਫਿਰ ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਫਿਰ ਤੋਂ ਨੀਤੀਗਤ ਦਰਾਂ ਵਿਚ ਵਾਧੇ ਦਾ ਸੰਕੇਤ ਦਿਤਾ ਹੈ।
ਕੇਂਦਰ ਸਰਕਾਰ ਵਲੋਂ ਪਟਰੌਲ ਅਤੇ ਡੀਜ਼ਲ ’ਤੇ ਐਕਸਾਈਜ਼ ਡਿਊਟੀ ਘਟਾਉਣ ਦੇ ਐਲਾਨ ਤੋਂ ਬਾਅਦ ਹੁਣ ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਰੇਪੋ ਦਰਾਂ ’ਚ ਹੋਰ ਵਾਧੇ ਦੀ ਸੰਭਾਵਨਾ ਅਗਲੀ ਮੀਟਿੰਗ ’ਚ ਕੀਤੀ ਜਾ ਸਕਦੀ ਹੈ। ਨੀਤੀਗਤ ਦਰਾਂ ਨੂੰ ਇਸ ਮਹੀਨੇ ਦੇ ਸ਼ੁਰੂ ਵਿਚ ਵਧਾ ਕੇ 4.40 ਕਰ ਦਿਤਾ ਗਿਆ ਸੀ। ਹੁਣ ਇਨ੍ਹਾਂ ਨੂੰ ਵਧਾ ਕੇ 5.15 ਫ਼ੀ ਸਦੀ ਕੀਤਾ ਜਾ ਸਕਦਾ ਹੈ, ਜੋ ਕਿ ਕੋਰੋਨਾ ਤੋਂ ਪਹਿਲਾਂ ਦਾ ਪੱਧਰ ਸੀ।     (ਏਜੰਸੀ)

 ਧਿਆਨ ਯੋਗ ਹੈ ਕਿ ਆਰਬੀਆਈ ਮੁਦਰਾ ਕਮੇਟੀ (ਐਮਪੀਸੀ) ਦੀ ਅਗਲੀ ਮੀਟਿੰਗ ਜੂਨ ਵਿਚ ਹੋਣੀ ਹੈ, ਜਿਸ ਵਿਚ ਰੇਪੋ ਦਰਾਂ ਵਿਚ ਵਾਧੇ ਦਾ ਫ਼ੈਸਲਾ ਲਏ ਜਾਣ ਦੀ ਸੰਭਾਵਨਾ ਹੈ।     (ਏਜੰਸੀ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement