ਬੱਚਿਆਂ 'ਚ ਕੋਰੋਨਾ ਅਤੇ ਬਲੈਕ ਫ਼ੰਗਸ ਤੋਂ ਬਾਅਦ ਹੋਣ ਵਾਲੀ ਨਵੀਂ ਲਾਗ ਨੇ ਵਧਾਈ ਡਾਕਟਰਾਂ ਦੀ ਚਿੰਤਾ 
Published : May 24, 2021, 12:23 am IST
Updated : May 24, 2021, 12:23 am IST
SHARE ARTICLE
image
image

ਬੱਚਿਆਂ 'ਚ ਕੋਰੋਨਾ ਅਤੇ ਬਲੈਕ ਫ਼ੰਗਸ ਤੋਂ ਬਾਅਦ ਹੋਣ ਵਾਲੀ ਨਵੀਂ ਲਾਗ ਨੇ ਵਧਾਈ ਡਾਕਟਰਾਂ ਦੀ ਚਿੰਤਾ 


 'ਐਮਆਈਐਸ-ਸੀ' ਨਾਲ ਬੱਚਿਆਂ ਦੇ ਦਿਲ-ਗੁਰਦੇ ਹੋ ਸਕਦੇ ਹਨ ਪ੍ਰਭਾਵਤ

ਬੇਂਗਲੁਰੂ, 23 ਮਈ : ਕੋਵਿਡ 19 ਤੋਂ ਠੀਕ ਹੋ ਚੁੱਕੇ ਮਰੀਜ਼ਾਂ ਦਾ ਇਲਾਜ ਕਰ ਰਹੇ ਡਾਕਟਰਾਂ ਲਈ ਬਲੈਕ ਫ਼ੰਗਸ ਦੇ ਬਾਅਦ ਬੱਚਿਆਂ 'ਚ 'ਮਲਟੀ-ਸਿਸਟਮ ਇਨਫ਼ਲੈਮੇਟਰੀ ਸਿੰਡਰੋਮ' (ਐਮਆਈਐਸ-ਸੀ) ਨਵੀਂ ਚਿੰਤਾ ਦਾ ਵਿਸ਼ਾ ਬਣ ਕੇ ਸਾਹਮਣੇ ਆਇਆ ਹੈ | ਇਸ ਸਿੰਡਰੋਮ 'ਚ ਕਈ ਅੰਗ ਪ੍ਰਭਾਵਤ ਹੁੰਦੇ ਹਨ ਅਤੇ ਆਮ ਤੌਰ 'ਤੇ ਕੋਵਿਡ 19 ਨਾਲ ਪੀੜਤ ਹੋਣ ਦੇ ਕਈ ਹਫ਼ਤਿਆਂ ਬਾਅਦ ਇਸ ਨੂੰ  ਦੇਖਿਆ ਗਿਆ ਹੈ | ਮਹਾਂਮਾਰੀ ਨਾਲ ਠੀਕ ਹੋਏ ਬੱਚਿਆਂ ਦੇ ਇਸ ਨਾਲ ਪੀੜਤ ਹੋਣ ਦਾ ਖ਼ਤਰਾ ਪੈਦਾ ਹੋ ਸਕਦਾ ਹੈ | 
ਫ਼ੋਰਟਿਸ ਹੈਲਥ ਕੇਅਰ 'ਚ ਬੱਚਿਆਂ ਦੇ ਮਾਹਰ ਡਾ. ਯੋਗੇਸ਼ ਕੁਮਾਰ ਗੁਪਤਾ ਨੇ ਦਸਿਆ ਕਿ, ''ਮੈਂ ਨਹੀਂ ਕਹਿ ਸਕਦਾ ਕਿ ਇਹ (ਐਮਆਈਐਸ-ਸੀ) ਖ਼ਤਰਨਾਕ ਹੈ ਜਾਂ ਇਸ ਨਾਲ ਜੀਵਨ ਨੂੰ  ਖ਼ਤਰਾ ਹੈ ਪਰ ਯਕੀਨੀ ਤੌਰ 'ਤੇ ਕਈ ਵਾਰ ਇਹ ਲਾਗ ਬੱਚਿਆਂ ਨੂੰ  ਬੁਰੀ ਤਰ੍ਹਾਂ ਪ੍ਰਭਾਵਤ ਕਰਦੀ ਹੈ | ਇਹ ਬੱਚਿਆਂ ਦੇ ਦਿਲ, ਜਿਗਰ ਅਤੇ ਗੁਰਦਿਆਂ ਨੂੰ  ਬੁਰੀ ਤਰ੍ਹਾਂ ਨਾਲ ਪ੍ਰਭਾਵਤ ਕਰ ਸਕਦੀ ਹੈ | ਇਹ ਕੋਰੋਨਾ ਹੋਣ ਦੇ ਚਾਰ ਤੋਂ ਛੇ ਹਫ਼ਤਿਆਂ ਦੇ ਬਾਅਦ ਹੁੰਦਾ ਹੈ |''  ਗੁਪਤਾ ਨੇ ਕਿਹਾ ਕਿ ਐਮਆਈਐਸ-ਸੀ ਕੋਵਿਡ 19 ਨਾਲ ਮੁਕਾਬਲਾ ਕਰਨ ਲਈ ਸਰੀਰ 'ਚ ਬਣੇ ਐਂਟੀਜਨ ਦੀ ਪ੍ਰਤੀਕਿਰਿਆ ਦਾ ਨਤੀਜਾ ਹੈ | 
ਉਨ੍ਹਾਂ ਕਿਹਾ, ''ਕੋਵਿਡ 19 ਦੀ ਲਾਗ ਅਜਿਹਾ ਕੁੱਝ ਹੈ ਜਿਸ ਬਾਰੇ ਅਸੀਂ ਚਿੰਤਤ ਨਹੀਂ ਹੁੰਦੇ ਕਿਉਂਕਿ ਜ਼ਿਆਦਾਤਰ ਮਾਮਲਿਆਂ 'ਚ ਇਹ ਮਾਮੂਲੀ ਜਾਂ ਹਲਕੇ ਲੱਛਣ ਵਾਲਾ ਹੁੰਦਾ ਹੈ ਪਰ ਇਕ ਵਾਰ ਇਸ ਲਾਗ ਤੋਂ ਮੁਕਤ ਹੋਣ 'ਤੇ ਬੱਚਿਆਂ ਦੇ ਸਰੀਰ 'ਚ ਐਂਟੀਬਾਡੀ ਪੈਦਾ ਹੋ ਜਾਂਦੀ ਹੈ, ਇਹੀ ਐਂਟੀਬਾਡੀ 
ਬੱਚਿਆਂ ਦੇ ਸਰੀਰੀ 'ਚ ਪ੍ਰਤੀਕਿਰਿਆ ਕਰਦੀ ਹੈ | ਇਹ ਉਨ੍ਹਾਂ ਦੇ ਸਰੀਰ 'ਚ ਐਲਰਜੀ ਜਾਂ ਪ੍ਰਤੀਕਿਰਿਆ ਵਰਗੀ ਹੁੰਦੀ ਹੈ |'' 
ਪਬਲਿਕ ਹੈਲਥ ਫ਼ਾਊਾਡੇਸ਼ਨ ਆਫ ਇੰਡੀਆ 'ਚ ਮਹਾਂਮਾਰੀ ਮਾਹਰ ਤੇ ਸੂਬਾ ਕੋਵਿਡ-19 ਤਕਨੀਕੀ ਸਲਾਹਕਾਰ ਕਮੇਟੀ ਦੇ ਮੈਂਬਰ ਡਾ. ਗਿਰੀਧਰ ਆਰ ਬਾਬੂ ਦਾ ਕਹਿਣਾ ਹੈ ਕਿ 'ਮਲਟੀ ਸਿਸਟਮ ਇਨਫਲੈਮੇਟਰੀ ਸਿੰਡਰੋਮ' ਦੇ ਅਧਿਐਨ ਦੇ ਮਹੱਤਵ ਨੂੰ  ਨਜ਼ਰਅੰਦਾਜ ਨਹੀਂ ਕੀਤਾ ਜਾ ਸਕਦਾ ਹੈ | ਇਸ ਸਿੰਡਰੋਮ ਬਾਰੇ ਡੂੰਘਾਈ ਨਾਲ ਜਾਂਚ ਕਰਨ ਦੀ ਜ਼ਰੂਰਤ ਹੈ |
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement