ਬੁਧਵਾਰ ਰਾਤ ਨੂੰ  ਨਿਊਜ਼ੀਲੈਂਡ 'ਚ ਦਿਸੇਗਾ ਲਾਲ ਰੰਗ ਦਾ ਵੱਡ ਅਕਾਰੀ ਚੰਦਰਮਾ, ਜਾਣੋ ਕੀ ਹੈ ਖਾਸ
Published : May 24, 2021, 12:24 am IST
Updated : May 25, 2021, 10:06 am IST
SHARE ARTICLE
image
image

ਬੁਧਵਾਰ ਰਾਤ ਨੂੰ  ਨਿਊਜ਼ੀਲੈਂਡ 'ਚ ਦਿਸੇਗਾ ਲਾਲ ਰੰਗ ਦਾ ਵੱਡ ਅਕਾਰੀ ਚੰਦਰਮਾ

ਆਕਲੈਂਡ, 23 ਮਈ (ਹਰਜਿੰਦਰ ਸਿੰਘ ਬਸਿਆਲਾ): ਨਿਊਜ਼ੀਲੈਂਡ ਵਿਚ ਬੁੱਧਵਾਰ ਰਾਤ ਨੂੰ  ਪੂਰਨ ਚੰਦਰਮਾ ਗ੍ਰਹਿਣ ਲੱਗਣ ਜਾ ਰਿਹਾ ਹੈ | ਨਿਊਜ਼ੀਲੈਂਡ ਦੇ ਦਖਣੀ ਟਾਪੂ ਵਿਖੇ ਜ਼ਿਆਦਾ ਸਾਫ਼ ਅਤੇ ਪੂਰੇ ਨਿਊਜ਼ੀਲੈਂਡ ਵਿਚ ਇਹ ਚੰਦਰਮਾ ਗ੍ਰਹਿਣ ਰਾਤ 8.47 ਮਿੰਟ ਉਤੇ ਸ਼ੁਰੂ ਹੋਵੇਗਾ ਅਤੇ ਅਗਲੇ ਦਿਨ ਸਵੇਰੇ 1.49 ਵਜੇ ਖ਼ਤਮ ਹੋਵੇਗਾ | ਇਹ ਵਰਤਾਰਾ ਉਦੋਂ ਹੁੰਦਾ ਹੈ ਜਦੋਂ ਧਰਤੀ ਸੂਰਜ ਅਤੇ ਚੰਨ ਵਿਚਕਾਰ ਆ ਜਾਂਦੀ ਹੈ | ਸੂਰਜ ਦੀਆਂ ਕਿਰਨਾਂ ਧਰਤੀ ਉਤੇ ਪੈਣਗੀਆਂ ਅਤੇ ਚੰਨ ਧਰਤੀ ਦੇ ਪਰਛਾਵੇਂ ਵਿਚ ਆ ਜਾਵੇਗਾ, ਪਰ ਕਿਰਨਾਂ ਪ੍ਰਵਰਤਿਤ ਹੋ ਕੇ ਜਦੋਂ ਚੰਦਰਮਾ ਉਤੇ ਪੈਣਗੀਆਂ ਤਾਂ ਉਹ ਲਾਲ ਰੰਗ ਦੀਆਂ ਹੋ ਜਾਣਗੀਆਂ ਜਿਸ ਕਰ ਕੇ ਚੰਦਰਮਾ ਲਾਲ ਰੰਗ ਦਾ ਦਿਸਣ ਲੱਗੇਗਾ | ਇਸ ਵੇਲੇ ਚੰਦਰਮਾ ਧਰਤੀ ਦੇ ਨੇੜੇ ਹੋ ਕੇ ਲੰਘ ਰਿਹਾ ਹੋਵੇਗਾ ਜਿਸ ਕਰ ਕੇ ਧਰਤੀ ਤੋਂ ਇਸ ਦਾ ਆਕਾਰ ਬਹੁਤ ਵੱਡਾ ਦਿਸੇਗਾ | ਰਾਤ 11.11 ਵਜੇ ਪੂਰਾ ਚੰਦਰਮਾ ਗ੍ਰਹਿਣ ਹੋ ਜਾਵੇਗਾ ਅਤੇ 14 ਮਿੰਟ ਤਕ ਰਹੇਗਾ | ਚੰਦਰਮਾ ਗ੍ਰਹਿਣ ਤਾਂ ਕਈ ਵਾਰ ਲੱਗਿਆ ਪਰ ਨਿਊਜ਼ੀਲੈਂਡ ਲਈ ਇਹ 1982 ਤੋਂ ਬਾਅਦ ਹੁਣ ਹੋ ਰਿਹਾ ਹੈ | ਦਖਣੀ ਟਾਪੂ ਵਿਚ ਕੈਂਟਰਬਰੀ ਯੂਨੀਵਰਸਿਟੀ ਵਿਚ ਜਲੰਧਰ ਕੈਂਟ ਦੀ ਸਹਾਇਕ ਲੈਕਚਰਾਰ ਡਾ. ਸਾਲੋਨੀ ਪਾਲ ਵੀ ਇਸ ਚੰਦਰਮਾ ਗ੍ਰਹਿਣ ਨੂੰ  ਲੈ ਕੇ ਉਤਸ਼ਾਹਤ ਹੈ ਕਿਉਂਕਿ ਉਸ ਨੇ ਵੀ ਗ੍ਰਹਿ ਵਿਗਿਆਨ ਦੀ ਪੜ੍ਹਾਈ ਕਰ ਕੇ ਪੁਲਾੜ ਦੀਆਂ ਅਦਭੁੱਤ ਚੀਜ਼ਾਂ ਨੂੰ  ਹੋਰ ਸਾਫ਼ ਵੇਖਣ ਵਾਲੀ ਪੜ੍ਹਾਈ ਕੀਤੀ ਹੈ |
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement