ਨਵੇਂ ਮੰਤਰੀਆਂ ਨੇ ਮੁੱਖ ਮੰਤਰੀ ਤੋਂ ਲਿਆ ਆਸ਼ੀਰਵਾਦ
Published : Apr 24, 2018, 12:45 am IST
Updated : Apr 24, 2018, 12:45 am IST
SHARE ARTICLE
Vijay Inder Singla  with Sunil Jakhar
Vijay Inder Singla with Sunil Jakhar

ਵਿਜੈ ਇੰਦਰ ਸਿੰਗਲਾ ਨੇ 5ਵੀਂ ਮੰਜ਼ਲ 'ਤੇ 30 ਨੰਬਰ ਕਮਰਾ ਸੰਭਾਲਿਆ

ਸਨਿਚਰਵਾਰ ਨੂੰ ਸਹੁੰ ਚੁੱਕਣ ਮਗਰੋਂ ਕਲ ਆਪੋ-ਅਪਣੇ ਇਲਾਕਿਆਂ ਵਿਚ ਲੋਕਾਂ ਕੋਲੋਂ ਆਸ਼ੀਰਵਾਦ ਲੈਣ ਅਤੇ ਮੁਲਾਕਾਤ ਕਰਨ ਮਗਰੋਂ ਅੱਜ ਨਵੇਂ 9 ਕੈਬਨਿਟ ਮੰਤਰੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੱਦੇ 'ਤੇ ਉਨ੍ਹਾਂ ਦੀ ਸਰਕਾਰੀ ਰਿਹਾਇਸ਼ 'ਤੇ ਚਾਹ ਦੇ ਕੱਪ 'ਤੇ ਆਸ਼ੀਰਵਾਦ ਲਿਆ। ਇਨ੍ਹਾਂ ਨਵੇਂ ਮੰਤਰੀਆਂ ਨਾਲ ਪੰਜਾਬ ਵਿਚ ਕਾਂਗਰਸ ਮਾਮਲਿਆਂ ਦੇ ਇੰਚਾਰਜ ਆਸ਼ਾ ਕੁਮਾਰੀ, ਹਰੀਸ਼ ਚੌਧਰੀ ਤੇ ਪਾਰਟੀ ਪ੍ਰਧਾਨ ਸੁਨੀਲ ਜਾਖੜ ਵੀ ਮੌਜੂਦ ਸਨ। 
ਮੁੱਖ ਮੰਤਰੀ ਨੇ ਨਵੇਂ ਮੰਤਰੀਆਂ ਨੂੰ ਮਿਹਨਤ ਤੇ ਈਮਾਨਦਾਰੀ ਨਾਲ ਕੰਮ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਆਪੋ-ਅਪਣੇ ਹਲਕਿਆਂ ਵਿਚ ਸਰਕਾਰੀ ਅਧਿਕਾਰੀਆਂ, ਪਾਰਟੀ ਦੇ ਨੁਮਾਇੰਦਿਆਂ, ਆਮ ਲੋਕਾਂ ਅਤੇ ਸਮਾਜਕ ਕਾਰਕੁਨਾਂ ਨਾਲ ਰਾਬਤਾ ਬਣਾ ਕੇ ਰਖਿਆ ਜਾਵੇ ਅਤੇ ਮੁੱਖ ਟੀਚਾ ਹੁਣ 2019 ਦੀਆਂ ਲੋਕ ਸਭਾ ਚੋਣਾਂ ਵਿਚ ਸੂਬੇ ਦੀਆਂ 13 ਸੀਟਾਂ ਜਿੱਤਣ ਦਾ ਹੈ। ਚਾਹ ਪਾਣੀ ਛਕਣ ਮਗਰੋਂ ਸੰਗਰੂਰ ਤੋਂ ਕਾਂਗਰਸੀ ਵਿਧਾਇਕ ਵਿਜੈ ਇੰਦਰ ਸਿੰਗਲਾ ਨੇ ਅਪਣੇ ਕੈਬਨਿਟ ਮੰਤਰੀ ਦੇ ਅਹੁਦੇ ਵਜੋਂ ਸਿਵਲ ਸਕੱਤਰੇਤ ਬਿਲਡਿੰਗ ਦੀ ਪੰਜਵੀਂ ਮੰਜ਼ਲ 'ਤੇ ਕਮਰਾ ਨੰਬਰ 30 ਵਿਚ ਅਪਣੀ ਕੁਰਸੀ ਸੰਭਾਲ ਲਈ।

Vijay Inder Singla  with Sunil JakharVijay Inder Singla with Sunil Jakhar

ਮੀਡੀਆ ਨਾਲ ਗੱਲਬਾਤ ਕਰਦਿਆਂ ਬਤੌਰ ਲੋਕ ਨਿਰਮਾਣ ਮੰਤਰੀ ਸਿੰਗਲਾ ਨੇ ਕਿਹਾ ਕਿ ਇਸ ਸਾਲ 800 ਕਰੋੜ ਦੀ ਲਾਗਤ ਨਾਲ ਦੋ ਹਜ਼ਾਰ ਕਿਲੋਮੀਟਰ ਲਿੰਕ ਸੜਕਾਂ ਦੀ ਮੁਰੰਮਤ ਲਈ ਵਧੀਆ ਮਟੀਰੀਅਲ ਪਾਇਆ ਜਾਵੇਗਾ ਤਾਕਿ ਸੜਕਾਂ ਜ਼ਿਆਦਾ ਟਰੈਫ਼ਿਕ ਨੂੰ ਝੱਲ ਸਕਣ। ਸਿੰਗਲਾ ਨੇ ਇਹ ਵੀ ਕਿਹਾ ਕਿ ਸ਼ੱਕੀ ਤੇ ਦਾਗ਼ੀ ਠੇਕੇਦਾਰਾਂ ਤੇ ਅਧਿਕਾਰੀਆਂ ਨੂੰ ਦੂਰ ਰਖਿਆ ਜਾਵੇਗਾ। ਬਾਕੀ ਅੱਠ ਮੰਤਰੀ ਭਲਕੇ ਤੋਂ ਅਪਣੇ ਕਮਰੇ ਸੰਭਾਲ ਲੈਣਗੇ। ਇਹ ਵੀ ਪਤਾ ਲੱਗਾ ਹੈ ਕਿ ਕਈ ਮੰਤਰੀ ਅਹੁਦਾ ਸੰਭਾਲਣ ਤੋਂ ਪਹਿਲਾਂ ਅਤੇ ਕਈ ਬਾਅਦ ਵਿਚ ਦਰਬਾਰ ਸਾਹਿਬ, ਦੁਰਗਿਆਣਾ ਮੰਦਰ ਤੇ ਹੋਰ ਧਾਰਮਕ ਥਾਵਾਂ 'ਤੇ ਜਾਣਗੇ। ਕਈ ਗੁਪਤ ਰੂਪ ਵਿਚ ਜੋਤਸ਼ੀਆਂ ਦੀ ਸਲਾਹ 'ਤੇ ਹੀ ਵਕਤ, ਦਿਨ ਤੇ ਮੁੱਖ ਮੰਤਰੀ ਜਾਂ ਕਾਂਗਰਸ ਪ੍ਰਧਾਨ ਅਤੇ ਪਰਵਾਰਕ ਜੀਆਂ 'ਤੇ ਕਿਸੇ ਗੁਰੂ-ਪੀਰ ਤੋਂ ਆਸ਼ੀਰਵਾਦ ਲੈ ਕੇ ਹੀ ਕਮਰੇ ਦੀ ਕੁਰਸੀ 'ਤੇ ਬੈਠਣਗੇ। ਇਹ ਵੀ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਸ਼ਾਇਦ, ਭਲਕੇ ਦੁਪਹਿਰ ਵੇਲੇ ਮੁੱਖ ਸਿਵਲ ਸਕੱਤਰੇਤ ਵਿਚ ਆ ਕੇ ਇਕ ਦੋ ਮੰਤਰੀਆਂ ਨੂੰ ਕੁਰਸੀ 'ਤੇ ਬਿਠਾਉਣ। ਸਨਿਚਰਵਾਰ ਦੇਰ ਰਾਤ ਕੀਤੀ ਮਹਿਕਮਿਆਂ ਦੀ ਵੰਡ ਅਨੁਸਾਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਅਜੇ ਵੀ 19 ਮਹਿਕਮੇ ਰਹਿ ਗਏ ਹਨ ਜਿਨ੍ਹਾਂ ਵਿਚ ਪ੍ਰਬੰਧਕੀ ਸੁਧਾਰ, ਖੇਤੀਬਾੜੀ, ਕਰ ਤੇ ਆਬਕਾਰੀ, ਗ੍ਰਹਿ ਤੇ ਵਿਜੀਲੈਂਸ ਸ਼ਾਮਲ ਹਨ। ਕਿਸੇ ਵੀ ਮੰਤਰੀ ਨੂੰ ਉਪ ਮੁੱਖ ਮੰਤਰੀ ਬਣਾਉਣ ਦਾ ਅਜੇ ਕੋਈ ਪ੍ਰਸਤਾਵ ਨਹੀਂ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement