ਚੋਰਾਂ ਨੇ ਰੱਬ ਦਾ ਘਰ ਵੀ ਨਾ ਬਖ਼ਸ਼ਿਆ
Published : Mar 24, 2018, 4:04 am IST
Updated : Mar 24, 2018, 4:04 am IST
SHARE ARTICLE
Temple
Temple

ਮੰਦਰ 'ਚੋਂ ਲੱਖਾਂ ਰੁਪਏ ਦੇ ਗਹਿਣੇ ਤੇ ਨਕਦੀ ਚੋਰੀ

ਸੈਕਟਰ-16 ਦੇ ਸਨਾਤਨ ਧਰਮ ਮੰਦਰ ਵਿਚ ਬੀਤੀ ਰਾਤ ਤਿੰਨ ਚੋਰ ਗੱਲਾ ਤੋੜ ਕੇ ਨਕਦੀ ਅਤੇ ਗਹਿਣਿਆਂ ਤੇ ਹੱਥ ਸਾਫ਼ ਕਰ ਗਏ। ਰਾਤੀ ਕਰੀਬ 1:20 ਵਜੇ ਤਿੰਨ ਚੋਰ ਮੰਦਰ ਵਿਚ ਰਹਿਣ ਵਾਲੇ ਪੁਜਾਰੀ ਦੇ ਕਮਰੇ ਦੀ ਬਾਹਰ ਤੋਂ ਕੁੰਡੀ ਲਗਾ ਕੇ ਅਤੇ ਮੰਦਰ ਦਾ ਤਾਲਾ ਤੋੜ ਕੇ ਚਾਂਦੀ ਦੇ ਸੱਤ ਮੁਕਟ, ਇਕ ਛੱਤਰ, ਸੋਨੇ ਦੀ ਨੱਥ ਅਤੇ ਦਾਨ ਪੇਟੀ ਵਿਚੋਂ ਲਗਭਗ ਡੇਢ ਲੱਖ ਰੁਪਏ ਦੀ ਨਕਦੀ ਚੋਰੀ ਕਰ ਕੇ ਫ਼ਰਾਰ ਹੋ ਗਏ। ਇਸ ਤੋਂ ਇਲਾਵਾ ਚੋਰ ਸ਼ਿਵਲਿੰਗ ਤੋਂ ਚਾਂਦੀ ਦੀ ਪਰਤ 'ਤੇ ਵੀ ਹੱਥ ਸਾਫ਼ ਕਰ ਗਏ। ਪੁਲਿਸ ਮੁਤਾਬਕ ਗਹਿਣਿਆਂ ਅਤੇ ਨਕਦੀ ਨੂੰ ਮਿਲਾ ਕੇ ਚੋਰੀ ਲਗਭਗ 5 ਲੱਖ ਰੁਪਏ ਦੀ ਹੈ।

TempleTemple

ਚੋਰੀ ਕਰਨ ਤੋਂ ਪਹਿਲਾਂ ਚੋਰਾਂ ਨੇ ਮੰਦਰ ਵਿਚ ਲੱਗੇ ਸੀ.ਸੀ.ਟੀ.ਵੀ. ਦੇ ਕੈਮਰੇ ਦੀ ਤਾਰ ਕੱਟ ਦਿਤੀ ਸੀ। ਹਾਲਾਂਕਿ ਮੰਦਰ ਵਿਚ ਹੀ ਲੱਗੇ ਦੂਜੇ ਕੈਮਰੇ ਵਿਚ ਤਿੰਨੇ ਚੋਰ ਕੈਦ ਹੋ ਗਏ। ਮੰਦਰ ਦੇ ਪੁਜਾਰੀ ਵਿਜੇਂਦਰ ਨੇ ਦਸਿਆ ਕਿ ਰਾਤੀ ਜਦੋਂ ਉਹ ਪਖਾਨੇ ਜਾਣ ਲਈ ਉਠੇ ਤਾਂ ਬਾਹਰ ਤੋਂ ਦਰਵਾਜ਼ਾ ਬੰਦ ਸੀ। ਇਸ ਤੋਂ ਬਾਅਦ ਵਜਿੰਦਰ ਨੇ ਮੰਦਰ ਦੇ ਦੂਜੇ ਪੁਜਾਰੀ ਨੂੰ ਫ਼ੋਨ ਕਰ ਕੇ ਪੁਛਿਆ ਤਾਂ ਉਸ ਪੁਜਾਰੀ ਨੇ ਕਿਹਾ ਕਿ ਉਸ ਨੇ ਉਨ੍ਹਾਂ ਦੀ ਬਾਹਰ ਤੋਂ ਕੁੰਡੀ ਨਹੀਂ ਲਗਾਈ ਹੈ। ਜਦੋਂ ਉਹ ਕਿਸੇ ਤਰ੍ਹਾਂ ਦਰਵਾਜ਼ਾ ਖੋਲ੍ਹ ਕੇ ਬਾਹਰ ਆਏ ਤਾਂ ਵੇਖਿਆ ਕਿ ਮੰਦਰ ਦੇ ਮੇਨ ਗੇਟ ਦਾ ਤਾਲਾ ਟੁਟਿਆ ਹੋਇਆ ਸੀ ਅਤੇ ਅੰਦਰ ਮੂਰਤੀਆਂ ਤੋਂ ਮੁਕਟ ਆਦਿ ਉਤਰੇ ਹੋਏ ਸਨ। ਇਸ ਤੋਂ ਬਾਅਦ ਪੁਲਿਸ ਕੰਟਰੋਲ ਰੂਮ 'ਤੇ ਸੂਚਨਾ ਦਿਤੀ। ਮੁਢਲੀ ਜਾਂਚ ਵਿਚ ਪਤਾ ਲੱਗਾ ਹੈ ਕਿ ਚੋਰ ਮੰਦਰ ਦੇ ਮੁੱਖ ਗੇਟ ਦੇ ਤਾਲੇ ਤੋੜ ਕੇ ਅੰਦਰ ਦਾਖ਼ਲ ਹੋਏ ਅਤੇ ਕੁੱਝ ਸਮੇਂ ਬਾਅਦ ਚੋਰੀ ਕਰ ਕੇ ਫ਼ਰਾਰ ਹੋ ਗਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement