ਪੀਐੱਸਪੀਸੀਐਲ ਦੀਆਂ ਇਨਫ਼ੋਰਸਮੈਂਟ ਟੀਮਾਂ ਨੇ ਲੁਧਿਆਣਾ ’ਚ ਵੱਡੇ ਪੱਧਰ ’ਤੇ ਬਿਜਲੀ ਦੀ ਚੋਰੀ ਫੜੀ
Published : Feb 24, 2021, 1:48 am IST
Updated : Feb 24, 2021, 1:48 am IST
SHARE ARTICLE
image
image

ਪੀਐੱਸਪੀਸੀਐਲ ਦੀਆਂ ਇਨਫ਼ੋਰਸਮੈਂਟ ਟੀਮਾਂ ਨੇ ਲੁਧਿਆਣਾ ’ਚ ਵੱਡੇ ਪੱਧਰ ’ਤੇ ਬਿਜਲੀ ਦੀ ਚੋਰੀ ਫੜੀ

ਲੁਧਿਆਣਾ, 23 ਫ਼ਰਵਰੀ (ਸਪੋਕਸਮੈਨ ਸਮਾਚਾਰ ਸੇਵਾ) : ਪੀਐੱਸਪੀਸੀਐਲ ਦੀਆਂ ਇਨਫ਼ੋਰਸਮੈਂਟ ਟੀਮਾਂ ਨੇ ਇਕ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਸੀਨੀਅਰ ਐਕਸੀਅਨ ਇਨਫ਼ੋਰਸਮੈਂਟ 3 ਜਲੰਧਰ ਦੀ ਅਗਵਾਈ ਹੇਠ ਲੁਧਿਆਣਾ ਦੇ ਫੋਕਲ ਪੁਆਇੰਟ ਇਲਾਕੇ ਸਥਿਤ ਮਹਾਂਵੀਰ ਜੈਨ ਕਾਲੋਨੀ ਵਿਚ ਇਕ ਉਦਯੋਗਿਕ ਖਪਤਕਾਰ ਵਲੋਂ ਵੱਡੇ ਪੱਧਰ ’ਤੇ ਕੀਤੀ ਜਾ ਰਹੀ ਬਿਜਲੀ ਚੋਰੀ ਫੜੀ ਹੈ। ਖਪਤਕਾਰ ਨੇ 20 ਮੀਟਰ ਦੀ ਬਿਜਲੀ ਦੀ ਤਾਰ ਰਾਹੀਂ ਡਿਸਟ੍ਰੀਬਿਯੂਸ਼ਨ ਟਰਾਂਸਫ਼ਾਰਮਰ ਨਾਲ ਸਿੱਧੇ ਤੌਰ ’ਤੇ 45 ਕੇ.ਵੀ ਦਾ ਹੈਵੀ ਲੋਡ ਲਿਆ ਹੋਇਆ ਸੀ। ਕਪੜੇ ਬਣਾਉਣ ਦਾ ਯੂਨਿਟ ਚਲਾਉਣ ਵਾਲੇ ਉਕਤ ਖਪਤਕਾਰ ਨੂੰ ਬਿਜਲੀ ਚੋਰੀ ਲਈ 27 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਖਪਤਕਾਰ ਖ਼ਿਲਾਫ਼ ਇੰਡੀਅਨ ਇਲੈਕਟ੍ਰੀਸਿਟੀ ਐਕਟ 2003 ਦੀ ਧਾਰਾ 135 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। 
  ਪੀਐਸਪੀਸੀਐਲ ਦੇ ਸੀਐਮਡੀ ਏ ਵੇਨੂੰ ਪ੍ਰਸ਼ਾਦ ਨੇ ਇਨਫ਼ੋਰਸਮੈਂਟ ਵਿੰਗ ਨੂੰ ਪਹਿਲਾਂ ਹੀ ਬਿਜਲੀ ਚੋਰੀ ਅਤੇ ਭਿ੍ਰਸ਼ਟਾਚਾਰ ਸਬੰਧੀ ਮਾਮਲਿਆਂ ਵਿਰੁਧ ਜ਼ੀਰੋ ਟੋਲਰੈਂਸ ਅਪਣਾਉਣ ਸਬੰਧੀ ਨਿਰਦੇਸ਼ ਦਿਤੇ ਹੋਏ ਹਨ।   

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement