ਭਾਰਤ ਨੇ ‘ਪ੍ਰਲਯ’ ਮਿਜ਼ਾਈਲ ਦਾ ਕੀਤਾ ਸਫ਼ਲ ਪ੍ਰੀਖਣ, 500 ਕਿਲੋਮੀਟਰ ਤਕ ਮਾਰ ਕਰਨ ’ਚ ਸਮਰੱਥ
Published : Dec 23, 2021, 12:33 am IST
Updated : Dec 23, 2021, 12:33 am IST
SHARE ARTICLE
image
image

ਭਾਰਤ ਨੇ ‘ਪ੍ਰਲਯ’ ਮਿਜ਼ਾਈਲ ਦਾ ਕੀਤਾ ਸਫ਼ਲ ਪ੍ਰੀਖਣ, 500 ਕਿਲੋਮੀਟਰ ਤਕ ਮਾਰ ਕਰਨ ’ਚ ਸਮਰੱਥ

ਨਵੀਂ ਦਿੱਲੀ, 22 ਦਸੰਬਰ : ਭਾਰਤ ਨੇ ਉੜੀਸਾ ਤਟ ਦੇ ਨੇੜੇ ਸਤ੍ਹਾ ਤੋਂ ਸਤ੍ਹਾ ’ਤੇ ਮਾਰ ਕਰਨ ਵਾਲੀ ਇਕ ਛੋਟੀ ਦੂਰੀ ਦੀ ਬੈਲਿਸਟਿਕ ਮਿਜ਼ਾਈਲ ‘ਪ੍ਰਲਯ’ ਦਾ ਸਫ਼ਲ ਪ੍ਰੀਖਣ ਕੀਤਾ। ਰਖਿਆ ਖੋਜ ਵਿਕਾਸ ਸੰਗਠਨ (ਡੀ.ਆਰ.ਡੀ.ਓ) ਦੇ ਸੂਤਰਾਂ ਨੇ ਇਹ ਜਾਣਕਾਰੀ ਦਿਤੀ। ਡੀਆਰਡੀਓ ਵਲੋਂ ਵਿਕਸਤ ਠੋਸ ਬਾਲਣ, ਲੜਾਕੂ ਮਿਜ਼ਾਈਲ ਭਾਰਤੀ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਦੇ ‘ਪਿ੍ਰਥਵੀ ਰਖਿਆ ਵਾਹਨ’ ’ਤੇ ਅਧਾਰਤ ਹੈ। ਡੀਆਰਡੀਓ ਨੇ ਦਸਿਆ ਕਿ ਸਵੇਰੇ ਕਰੀਬ 10.30 ਵਜੇ ਏਪੀਜੇ ਅਬਦੁਲ ਕਲਾਮ ਟਾਪੂ ਤੋਂ ਲਾਂਚ ਕੀਤੀ ਗਈ ਮਿਜ਼ਾਈਲ ਨੇ ਮਿਸ਼ਨ ਦੇ ਸਾਰੇ ਉਦੇਸ਼ ਪੂਰੇ ਕਰ ਦਿਤੇ। 
ਉਨ੍ਹਾਂ ਕਿਹਾ ਕਿ ਸਮੁੰਦਰੀ ਤਟ ਤੋਂ ਇਸ ਦੇ ਲਾਂਚ ਦੀ ਨਿਗਰਾਨੀ ਸਾਜੋ-ਸਾਮਾਨ ਰਾਹੀਂ ਕੀਤੀ ਗਈ ਸੀ। ਪ੍ਰਭਾਵ ਵਾਲੀ ਥਾਂ ’ਤੇ ਤਾਇਨਾਤ ਸੈਂਸਰਾਂ ਨੇ ਮਿਜ਼ਾਈਲ ਪ੍ਰੀਖਣ ਦੀ ਸ਼ੁੱਧਤਾ ਨੂੰ ਵੀ ਨੋਟ ਕੀਤਾ। ‘ਪ੍ਰਲਯ’ 150-500 ਕਿਲੋਮੀਟਰ ਤੋਂ ਘੱਟ ਦੀ ਰੇਂਜ ਵਾਲੀ ਸਤ੍ਹਾ ਤੋਂ ਸਤ੍ਹਾ ’ਤੇ ਮਾਰ ਕਰਨ ਵਾਲੀ ਮਿਜ਼ਾਈਲ ਹੈ ਅਤੇ ਇਹ 500-1000 ਕਿੱਲੋ ਦਾ ਭਾਰ ਚੁੱਕਣ ਦੇ ਸਮਰੱਥ ਹੈ।
ਡੀਆਰਡੀਓ ਅਧਿਕਾਰੀ ਨੇ ਦਸਿਆ ਕਿ ਰਖਿਆ ਮੰਤਰੀ ਰਾਜਨਾਥ ਸਿੰਘ ਨੇ ਟਰਾਇਲਾਂ ਲਈ ਡੀਆਰਡੀਓ ਅਤੇ ਸਬੰਧਤ ਟੀਮਾਂ ਨੂੰ ਵਧਾਈ ਦਿਤੀ। ਉਨ੍ਹਾਂ ਨੇ ਸਤ੍ਹਾ ਤੋਂ ਸਤ੍ਹਾ ਤਕ ਮਾਰ ਕਰਨ ਵਾਲੀ ਉੱਨਤ ਮਿਜ਼ਾਈਲ ਦੇ ਤੇਜ਼ ਵਿਕਾਸ ਅਤੇ ਸਫ਼ਲ ਲਾਂਚ ਲਈ ਡੀਆਰਡੀਓ ਦੀ ਸਲਾਘਾ ਕੀਤੀ।
ਸਮਾਚਾਰ ਏਜੰਸੀ ਏ.ਐਨ.ਆਈ. ਦੇ ਅਨੁਸਾਰ, ਸਕੱਤਰ ਡੀਡੀ ਆਰ ਐਂਡ ਡੀ ਅਤੇ ਚੇਅਰਮੈਨ ਡੀਆਰਡੀਓ, ਡਾ: ਜੀ ਸਤੀਸ ਰੈੱਡੀ ਨੇ ਟੀਮ ਦੀ ਸਲਾਘਾ ਕੀਤੀ ਅਤੇ ਕਿਹਾ ਕਿ ਇਹ ਮਿਜ਼ਾਈਲ ਨਵੀਂ ਪੀੜ੍ਹੀ ਦੀ ਸਤ੍ਹਾ ਤੋਂ ਸਤ੍ਹਾ ਤਕ ਮਾਰ ਕਰਨ ਵਾਲੀ ਮਿਜ਼ਾਈਲ ਹੈ ਜੋ ਆਧੁਨਿਕ ਤਕਨੀਕਾਂ ਨਾਲ ਲੈਸ ਹੈ ਅਤੇ ਇਸ ਹਥਿਆਰ ਪ੍ਰਣਾਲੀ ਨੂੰ ਸ਼ਾਮਲ ਕਰੇਗੀ, ਜੋ ਹਥਿਆਰਬੰਦ ਬਲਾਂ ਨੂੰ ਉਤਸ਼ਾਹਤ ਕਰੇਗੀ।  (ਏਜੰਸੀ)

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement