ਬਰਗਾੜੀ ਕੇਸ 'ਚ ਐਸ.ਆਈ.ਟੀ. ਦੇ ਚਲਾਨ 'ਤੇ ਰੋਕ ਲਗਾਉਣ ਦੀ ਮੰਗ 'ਤੇ ਫ਼ੈਸਲਾ ਕੀਤਾ ਰਾਖਵਾਂ
Published : Dec 23, 2020, 2:55 am IST
Updated : Dec 23, 2020, 2:55 am IST
SHARE ARTICLE
image
image

ਬਰਗਾੜੀ ਕੇਸ 'ਚ ਐਸ.ਆਈ.ਟੀ. ਦੇ ਚਲਾਨ 'ਤੇ ਰੋਕ ਲਗਾਉਣ ਦੀ ਮੰਗ 'ਤੇ ਫ਼ੈਸਲਾ ਕੀਤਾ ਰਾਖਵਾਂ

ਚੰਡੀਗੜ੍ਹ, 22 ਦਸੰਬਰ (ਸੁਰਜੀਤ ਸਿੰਘ ਸੱਤੀ): ਬਰਗਾੜੀ ਬੇਅਦਬੀ ਕੇਸ ਦੇ ਮੁਲਜ਼ਮਾਂ ਸ਼ਕਤੀ ਸਿੰਘ ਦੀ ਅਗਾਉਂ ਜ਼ਮਾਨਤ ਤੇ ਸੁਖਜਿੰਦਰ ਸਿੰਘ ਵਲੋਂ ਫ਼ਰੀਦਕੋਟ ਅਦਾਲਤ ਵਲੋਂ ਜਾਰੀ ਸੰਮਨ ਨੂੰ ਰੱਦ ਕਰ ਕੇ ਟਰਾਇਲ 'ਤੇ ਰੋਕ ਲਗਾਉਣ ਦੀ ਮੰਗ ਕਰਦੀਆਂ ਪਟੀਸ਼ਨਾਂ 'ਤੇ ਪਿਛਲੇ ਕੱੁਝ ਦਿਨਾਂ ਤੋਂ ਚਲੀ ਆ ਰਹੀ ਲੰਮੀ ਬਹਿਸ ਉਪਰੰਤ ਜਸਟਿਸ ਅਮੋਲ ਰਤਨ ਸਿੰਘ ਦੀ ਬੈਂਚ ਨੇ ਮੰਗਲਵਾਰ ਨੂੰ ਫ਼ੈਸਲਾ ਰਾਖਵਾਂ ਰੱਖ ਲਿਆ ਹੈ | ਬੀਤੇ ਦਿਨ ਹਾਈ ਕੋਰਟ ਨੇ ਪੁਛਿਆ ਸੀ ਕਿ ਬਿਉਰੋ ਆਫ਼ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਡੀਜੀਪੀ ਪ੍ਰਬੋਧ ਕੁਮਾਰ ਵਲੋਂ ਸੀਬੀਆਈ ਨੂੰ ਹੋਰ ਜਾਂਚ ਲਈ ਪੱਤਰ ਭੇਜਣ ਬਾਰ ਸਥਿਤੀ ਸਪੱਸ਼ਟ ਕੀਤੀ ਜਾਵੇ | ਇਸ ਬਾਰੇ ਗ੍ਰਹਿ ਸਕੱਤਰ ਨੇ ਹਲਫ਼ਨਾਮੇ ਰਾਹੀਂ ਕਿਹਾ ਕਿ ਇਸ ਪੱਤਰ ਬਾਰੇ ਸਰਕਾਰ ਤੋਂ ਕੋਈ ਪ੍ਰਵਾਨਗੀ ਨਹੀਂ ਲਈ ਗਈ, ਲਿਹਾਜਾ ਪਟੀਸ਼ਨ ਖ਼ਾਰਜ ਕੀਤੀ ਜਾਣੀ ਚਾਹੀਦੀ ਹੈ | 

ਪਟੀਸ਼ਨਰਾਂ ਦੇ ਵਕੀਲ ਵਿਨੋਗ ਘਈ ਨੇ ਕਿਹਾ ਸੀ ਕਿ ਜਦੋਂ ਸੀਬੀਆਈ ਜਾਂਚ ਕਰ ਰਹੀ ਹੈ ਤੇ ਕਲੋਜਰ ਰੀਪੋਰਟ ਕਰ ਕੇ ਅਗਲੇਰੀ ਜਾਂਚ ਜਾਰੀ ਹੈ ਤਾਂ ਪੰਜਾਬ ਪੁਲਿਸ ਦੀ ਐਸਆਈਟੀ ਵਲੋਂ ਜਾਂਚ ਕਰ ਕੇ ਫ਼ਰੀਦਕੋਟ ਅਦਾਲਤ ਵਿਚ ਦੋਸ਼ ਪੱਤਰ ਦਾਖ਼ਲ ਕੀਤਾ ਜਾਣਾ ਗ਼ਲਤ ਹੈ ਤੇ ਉਂਜ ਵੀ ਸਮਾਨਾਂਤਰ ਦੋ ਜਾਂਚ ਨਹੀਂ ਚੱਲ ਸਕਦੀ | ਇਹ ਵੀ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ  ਸੀਬੀਆਈ ਕੋਲੋਂ ਜਾਂਚ ਵਾਪਸ ਮੰਗੀ ਹੋਈ ਸੀ ਪਰ ਸੀਬੀਆਈ ਨੂੰ ਜਾਂਚ ਦੇਣ ਦੀ ਨੋਟੀਫ਼ੀਕੇਸ਼ਨ ਡੀਨੋਟੀਫ਼ਾਈ ਨਹੀਂ ਸੀ ਹੋਈ ਤੇ ਡੀਨੋਟੀਫ਼ਾਈ ਹੋਣ ਉਪਰੰਤ ਸੀਬੀਆਈ ਅਦਾਲਤ 'ਚੋਂ ਚਲਾਨ ਰੱਦ ਕਰਵਾਉਣ ਉਪਰੰਤ ਹੀ ਪੰਜਾਬ ਪੁਲਿਸ ਦੀ ਐਸਆਈਟੀ ਨੂੰ ਜਾਂਚ ਕਰਨ ਦਾ ਹੱਕ ਸੀ ਪਰ ਸਮਾਨਾਂਤਰ ਜਾਂਚ ਕੀਤੀ ਗਈ | 
ਦੂਜੇ ਪਾਸੇ ਸ਼ਿਕਾਇਤਕਰਤਾ ਗੋਰਾ ਸਿੰਘ ਦੇ ਵਕੀਲ ਗਗਨ ਪ੍ਰਦੀਪ ਸਿੰਘ ਬੱਲ ਨੇ ਕਿਹਾ ਕਿ ਜਸਟਿਸ ਰਾਜਨ ਗੁਪਤਾ ਨੇ ਚਰਨਜੀਤ ਸ਼ਰਮਾ ਦੀ ਪਟੀਸ਼ਨ ਤੇ ਸਬੰਧਤ ਹੋਰ ਪਟੀਸ਼ਨਾਂ ਦਾ ਨਿਬੇੜਾ ਕਰਦਿਆਂ ਕਿਹਾ ਸੀ ਕਿ ਐਸਆਈਟੀ ਸੁਤੰਤਰ ਤੌਰ 'ਤੇ ਜਾਂਚ ਕਰੇਗੀ, ਜਿਸ ਲਿਹਾਜ ਨਾਲ ਸੀਬੀਆਈ ਕੋਲ ਜਾਂਚ ਕਰਨ ਦਾ ਹੱਕ ਹੀ ਨਹੀਂ ਸੀ ਤੇ ਉਸ ਦੀ ਜਾਂਚ ਡਿਫੈਕਟਿਵ ਹੈ ਤੇ ਮੰਨਣਯੋਗ ਹੀ ਨਹੀਂ ਹੈ, ਲਿਹਾਜਾ ਪੰਜਾਬ ਪੁਲਿਸ ਦੀ ਐਸਆਈਟੀ ਨੇ ਜਾਂਚ ਸਹੀ ਕੀਤੀ ਤੇ ਫ਼ਰੀਦਕੋਟ ਵਿਖੇ ਟਰਾਇਲ ਕੀਤਾ ਜਾਣਾ ਚਾਹੀਦਾ ਹੈ | 
PhotoPhoto

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement