ਮਾਂ ਨੇ ਸਿਹਰਾ ਤੇ ਭੈਣਾਂ ਨੇ ਰੱਖੜੀ ਬੰਨ੍ਹ ਕੇ ਦਿਤੀ ਜਵਾਨ ਨੂੰ ਅੰਤਮ ਵਿਦਾਇਗੀ
Published : Dec 23, 2019, 8:51 am IST
Updated : Apr 9, 2020, 11:05 pm IST
SHARE ARTICLE
File Photo
File Photo

ਅਰੁਣਜੀਤ ਦੀ ਅੱਜ ਤਿਰੰਗੇ ਵਿਚ ਲਿਪਟੀ ਲਾਸ਼ ਨੂੰ ਸੈਨਾ ਦੇ ਜਵਾਨਾਂ ਵਲੋਂ ਬਮਿਆਲ ਸੈਕਟਰ ਵਿਚ ਪੈਂਦੇ ਉਸ ਦੇ ਸਰਹੱਦੀ ਪਿੰਡ ਫ਼ਰਵਾਲ ਲਿਆਂਦਾ ਗਿਆ।

ਗੁਰਦਾਸਪੁਰ (ਆਲਮ) : ਗਲੇਸ਼ੀਅਰ 'ਚ ਤਾਇਨਾਤ ਸੈਨਾ ਦੀ 5 ਡੋਗਰਾ ਯੂਨਿਟ ਦੇ 22 ਸਾਲਾ ਸਿਪਾਹੀ ਅਰੁਣਜੀਤ ਕੁਮਾਰ ਜੋ ਛੁੱਟੀ ਲੈ ਕੇ ਘਰ ਪਰਤ ਰਿਹਾ ਸੀ ਦੀ ਚੰਡੀਗੜ੍ਹ ਏਅਰਪੋਰਟ 'ਤੇ ਹਾਲਤ ਖ਼ਰਾਬ ਹੋਣ ਤੋਂ ਬਾਅਦ ਮੌਤ ਹੋ ਗਈ ਸੀ।

ਅਰੁਣਜੀਤ ਦੀ ਅੱਜ ਤਿਰੰਗੇ ਵਿਚ ਲਿਪਟੀ ਲਾਸ਼ ਨੂੰ ਸੈਨਾ ਦੇ ਜਵਾਨਾਂ ਵਲੋਂ ਬਮਿਆਲ ਸੈਕਟਰ ਵਿਚ ਪੈਂਦੇ ਉਸ ਦੇ ਸਰਹੱਦੀ ਪਿੰਡ ਫ਼ਰਵਾਲ ਲਿਆਂਦਾ ਗਿਆ। ਜਿਥੇ ਪੂਰੇ ਸੈਨਿਕ ਸਨਮਾਨਾਂ ਨਾਲ ਉਸ ਦਾ ਅੰਤਮ ਸਸਕਾਰ ਕਰ ਦਿਤਾ ਗਿਆ। ਮਾਮੂਨ ਤੋਂ ਆਈ ਸੈਨਾ ਦੀ 3/4 ਜੀ.ਆਰ ਯੂਨਿਟ ਦੇ ਜਵਾਨਾਂ ਨੇ ਹਥਿਆਰ ਉਲਟੇ ਕਰ ਕੇ ਸਿਪਾਹੀ ਅਰੁਣਜੀਤ ਨੂੰ ਸਲਾਮੀ ਦਿਤੀ।

ਸਟੇਸ਼ਨ ਕਮਾਂਡਰ ਮਾਮੂਨ ਕੈਂਟ ਵਲੋਂ ਮੇਜਰ ਦੀਪਕ ਸਿੰਘ ਤੇ 5 ਡੋਗਰਾ ਯੂਨਿਟ ਦੇ ਕਮਾਂਡਿੰਗ ਅਫ਼ਸਰ ਕਰਨਲ ਪੀਯੂਸ਼ ਸੂਦ ਵਲੋਂ ਸੂਬੇਦਾਰ ਨਰਿੰਦਰ ਸਿੰਘ ਤੋਂ ਇਲਾਵਾ ਹਲਕਾ ਵਿਧਾਇਕ ਜੋਗਿੰਦਰ ਪਾਲ, ਸ਼ਹੀਦ ਸੈਨਿਕ ਪਰਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਵਿੱਕੀ, ਨਾਇਬ ਤਹਿਸੀਲਦਾਰ ਸਤੀਸ਼ ਕੁਮਾਰ ਨੇ ਰੀਥ ਚੜਾ ਕੇ ਸਿਪਾਹੀ ਨੂੰ ਸੈਲੂਟ ਕੀਤਾ।

ਇਸ ਮੌਕੇ ਮਾਂ ਨੀਲਮ ਨੇ ਅਪਣੇ ਜਵਾਨ ਪੁੱਤ ਅਰੁਣਜੀਤ ਦੇ ਸਿਰ 'ਤੇ ਸਿਹਰਾ ਬੰਨ੍ਹਿਆ ਅਤੇ ਭੈਣਾਂ ਮੋਨਿਕਾ ਤੇ ਵੀਰਤਾ ਨੇ ਮ੍ਰਿਤਕ ਭਰਾ ਦੇ ਗੁੱਟ 'ਤੇ ਰੱਖੜੀ ਬੰਨ ਕੇ ਅੰਤਿਮ ਵਿਦਾਈ ਦਿਤੀ। ਇਸ ਤੋਂ ਇਲਾਵਾ ਮਾਂ ਨੇ ਬਹਾਦਰੀ ਦਿਖਾਉਂਦੇ ਹੋਏ ਲੜਕੇ ਦੀ ਤਿਰੰਗੇ ਵਿਚ ਲਿਪਟੀ ਲਾਸ਼ ਨੂੰ ਸ਼ਮਸ਼ਾਨਘਾਟ ਤਕ ਮੋਢਾ ਵੀ ਦਿਤਾ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement