ਹਨੁਮਾਨ ਨੂੰ ਮੁਸਲਮਾਨ ਕਹਿਣ ਵਾਲਿਆਂ ਦੀ ਲੰਕਾ ‘ਚ ਲੱਗ ਚੁੱਕੀ ਹੈ ਅੱਗ : ਰਾਜ ਬੱਬਰ
Published : Dec 23, 2018, 2:06 pm IST
Updated : Dec 23, 2018, 2:06 pm IST
SHARE ARTICLE
Raj Babbar targeted BJP leaders
Raj Babbar targeted BJP leaders

ਕਾਂਗਰਸੀ ਸਾਂਸਦ ਰਾਜ ਬੱਬਰ ਨੇ ਕਿਹਾ ਹੈ ਕਿ ਸ਼੍ਰੀ ਹਨੁਮਾਨ ਜੀ ਨੂੰ ਮੁਸਲਮਾਨ ਕਰਾਰ ਦੇਣ ਵਾਲੇ ਭਾਜਪਾ ਨੇਤਾਵਾਂ ਦੀ ਲੰਕਾ...

ਅੰਮ੍ਰਿਤਸਰ (ਸਸਸ) : ਕਾਂਗਰਸੀ ਸਾਂਸਦ ਰਾਜ ਬੱਬਰ ਨੇ ਕਿਹਾ ਹੈ ਕਿ ਸ਼੍ਰੀ ਹਨੁਮਾਨ ਜੀ ਨੂੰ ਮੁਸਲਮਾਨ ਕਰਾਰ ਦੇਣ ਵਾਲੇ ਭਾਜਪਾ ਨੇਤਾਵਾਂ ਦੀ ਲੰਕਾ ਵਿਚ ਅੱਗ ਲੱਗ ਚੁੱਕੀ ਹੈ। ਲੋਕਸਭਾ ਚੋਣਾਂ ਵਿਚ ਇਹਨਾਂ ਦੀ ਲੰਕਾ ਪੂਰੀ ਤਰ੍ਹਾਂ ਸੜ੍ਹ ਕੇ ਸੁਆਹ ਹੋ ਜਾਵੇਗੀ। ਬੱਬਰ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਰਾਮ ਮੰਦਰ ਦੀ ਉਸਾਰੀ ਦਾ ਕੋਈ ਵੀ ਵਿਰੋਧੀ ਨਹੀਂ ਹੈ, ਮੁਸਲਮਾਨ ਭਰਾ ਵੀ ਚਾਹੁੰਦੇ ਹਨ ਕਿ ਰਾਮ ਮੰਦਰ ਬਣੇ ਪਰ ਮਾਮਲਾ ਅਦਾਲਤ ਵਿਚ ਹੈ।

ਜਿਵੇਂ ਹੀ ਚੋਣਾਂ ਨੇੜੇ ਆ ਰਹੀਆਂ ਹੁੰਦੀਆਂ ਹਨ ਤਾਂ ਭਾਜਪਾ ਨੂੰ ਰਾਮ ਮੰਦਰ ਦੀ ਯਾਦ ਆਉਣ ਲੱਗਦੀ ਹੈ। ਰਾਮ ਮੰਦਰ ਦੀ ਉਸਾਰੀ ਵਿਚ ਸਭ ਤੋਂ ਵੱਡੀ ਰੁਕਾਵਟ ਹੀ ਭਾਜਪਾ ਹੈ। ਮੀਡੀਆ ਨਾਲ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਰਾਜ ਬੱਬਰ ਨੇ ਅਪਣੇ ਨਾਲ ਬੈਠੇ ਅੰਮ੍ਰਿਤਸਰ ਦੇ ਵਿਧਾਇਕਾਂ, ਜ਼ਿਲ੍ਹਾ ਪ੍ਰਧਾਨ ਅਤੇ ਹੋਰ ਨੇਤਾਵਾਂ ਦਾ ਜ਼ਿਕਰ ਕੀਤਾ। ਜਿਵੇਂ ਹੀ ਉਹ ਲੋਕਸਭਾ ਮੈਂਬਰ ਗੁਰਜੀਤ ਸਿੰਘ ਔਜਲਾ ‘ਤੇ ਪਹੁੰਚੇ ਤਾਂ ਬੋਲ ਗਏ, ‘ਮੇਰੇ ਮਿੱਤਰ ਢਿੱਲੋਂ ਸਾਹਿਬ ਵੀ ਮੌਜੂਦ ਹਨ।’

ਨਾਲ ਬੈਠੇ ਡਾ. ਰਾਜਕੁਮਾਰ ਨੇ ਉਨ੍ਹਾਂ ਨੂੰ ਅਹਿਸਾਸ ਦਿਵਾਇਆ ਤਾਂ ਝੱਟ ਮਾਫ਼ੀ ਮੰਗਦੇ ਹੋਏ ਗ਼ਲਤੀ ਨੂੰ ਸੁਧਾਰਿਆ ਅਤੇ ਔਜਲਾ ਦਾ ਨਾਮ ਠੀਕ ਕੀਤਾ। ਇਸ ਮੌਕੇ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ, ਵਿਧਾਇਕ ਸੁਨੀਲ ਅਤੇ ਨਰਿੰਦਰ ਲਵ ਵੀ ਮੌਜੂਦ ਸਨ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement