Jalandhar Bus Accident: ਜਲੰਧਰ ਵਿਚ ਬੱਸ ਦਾ ਹੋਇਆ ਐਕਸੀਡੈਂਟ, ਇਕ ਸਵਾਰੀ ਦੀ ਮੌਤ, ਬਾਕੀ ਗੰਭੀਰ ਜ਼ਖ਼ਮੀ
Published : Nov 23, 2024, 3:47 pm IST
Updated : Nov 23, 2024, 4:38 pm IST
SHARE ARTICLE
Jalandhar Bus Accident
Jalandhar Bus Accident

Jalandhar Bus Accident: ਮ੍ਰਿਤਕ ਦੀ ਪਛਾਣ ਜੰਮੂ ਦੇ ਰਹਿਣ ਵਾਲੇ ਦਿਨੇਸ਼ ਸ਼ਰਮਾ ਵਜੋਂ ਹੋਈ

Jalandhar Bus Accident: ਜਲੰਧਰ ਦੇ ਭੋਗਪੁਰ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜੰਮੂ ਦੇ ਰਹਿਣ ਵਾਲੇ ਦਿਨੇਸ਼ ਸ਼ਰਮਾ ਵਜੋਂ ਹੋਈ ਹੈ। ਜਿਸ ਦੀ ਉਮਰ 45 ਸਾਲ ਦੇ ਕਰੀਬ ਹੈ। ਦਿਨੇਸ਼ ਦਿੱਲੀ ਤੋਂ ਜੰਮੂ ਪਰਤ ਰਿਹਾ ਸੀ। ਇਹ ਹਾਦਸਾ ਭੋਗਪੁਰ ਦੇ ਪਚਰੰਗਾ ਅੱਡੇ ਕੋਲ ਵਾਪਰਿਆ।

ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਇਸ ਘਟਨਾ 'ਚ ਬੱਸ ਦਾ ਡਰਾਈਵਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ, ਜਿਸ ਦਾ ਇਲਾਜ ਚੱਲ ਰਿਹਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਅੱਜ ਤੜਕੇ ਵਾਪਰਿਆ। ਜਦੋਂ ਇਹ ਬੱਸ ਜਲੰਧਰ ਪਠਾਨਕੋਟ ਹਾਈਵੇਅ 'ਤੇ ਸਥਿਤ ਪਚਰੰਗਾ ਅੱਡੇ ਨੇੜੇ ਪਹੁੰਚੀ ਤਾਂ ਕਿਸੇ ਅਣਪਛਾਤੇ ਵਾਹਨ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਅੰਦਰ ਸੌਂ ਰਿਹਾ ਦਿਨੇਸ਼ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਘਟਨਾ ਦੇ ਸਮੇਂ ਬੱਸ ਦੇ ਅੰਦਰ ਕਰੀਬ 20 ਤੋਂ 25 ਯਾਤਰੀ ਬੈਠੇ ਸਨ।

ਪਰ ਦਿਨੇਸ਼ ਨੂੰ ਸਭ ਤੋਂ ਵੱਧ ਸੱਟ ਲੱਗੀ। ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਸਮੇਂ ਬੱਸ ਵਿੱਚ 20 ਤੋਂ 25 ਦੇ ਕਰੀਬ ਸਵਾਰੀਆਂ ਮੌਜੂਦ ਸਨ। ਸਾਰਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਦਿਨੇਸ਼ ਅਤੇ ਬੱਸ ਡਰਾਈਵਰ ਨੂੰ ਗੰਭੀਰ ਸੱਟਾਂ ਲੱਗੀਆਂ। ਡਰਾਈਵਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਬਾਕੀ ਯਾਤਰੀਆਂ ਨੂੰ ਮਾਮੂਲੀ ਇਲਾਜ ਤੋਂ ਬਾਅਦ ਰਵਾਨਾ ਕਰ ਦਿੱਤਾ ਗਿਆ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement