PSEB ਨੇ ਵਿਦਿਆਰਥੀਆਂ ਲਈ ਲਿਆ ਵੱਡਾ ਫੈਸਲਾ- 30 ਪ੍ਰਤੀਸ਼ਤ ਘਟਾਇਆ ਸਿਲੇਬਸ
Published : Nov 23, 2020, 2:43 pm IST
Updated : Nov 23, 2020, 2:43 pm IST
SHARE ARTICLE
pseb
pseb

ਵਿੱਦਿਅਕ ਸਾਲ 2020-21 ਦੇ ਸਿਲੇਬਸ ਦੇ ਪ੍ਰਸ਼ਨ ਪੱਤਰ ਵੀ ਜਾਰੀ ਕੀਤੇ ਗਏ ਹਨ।

ਚੰਡੀਗੜ੍ਹ: ਪੰਜਾਬ ਸਿੱਖਿਆ ਬੋਰਡ ਨੇ ਵਿਦਿਆਰਥੀਆਂ ਲਈ ਵੱਡਾ ਫੈਸਲਾ ਲਿਆ ਹੈ। ਉਨ੍ਹਾਂ ਨੇ 9ਵੀਂ ਤੋਂ 12ਵੀਂ ਤੱਕ ਦੇ ਸਿਲੇਬਸ ਵਿੱਚ ਕਟੌਤੀ ਤੋਂ ਬਾਅਦ ਐਸਸੀਈਆਰਟੀ ਨੇ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵੀ ਰਾਹਤ ਦਿੱਤੀ ਹੈ। ਪੰਜਾਬ ਖੋਜ ਤੇ ਸਿੱਖਿਆ ਪਰਿਸ਼ਦ (ਐਸਸੀਈਆਰਟੀ) ਨੇ ਕੋਵਿਡ-19 ਮਹਾਮਾਰੀ ਕਰਕੇ 30 ਪ੍ਰਤੀਸ਼ਤ ਸਿਲੇਬਸ ਘੱਟ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। 

CBSE Exam

ਵਿੱਦਿਅਕ ਸਾਲ 2020-21 ਦੇ ਸਿਲੇਬਸ ਦੇ ਪ੍ਰਸ਼ਨ ਪੱਤਰ ਵੀ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਕੋਵਿਡ-19 ਦੇ ਮੁੜ ਜ਼ੋਰ ਫੜਣ ਮਗਰੋਂ ਸਿੱਖਿਆ ਬੋਰਡ ਅਤੇ ਸਰਕਾਰ ਨੇ ਫੈਸਲਾ ਲਿਆ ਕਿ ਸਿਰਫ ਓਬਜੈਟਿਵ-ਸਬਜੈਕਟਿਵ ਤਰ੍ਹਾਂ ਦੇ ਪੇਪਰ ਲਏ ਜਾਣੇ ਚਾਹੀਦੇ ਹਨ। ਜਿਕਰਯੋਗ ਹੈ ਕਿ 2019-20 ਵਿਚ ਕੋਰੋਨਾ ਮਹਾਮਾਰੀ ਕਰਕੇ ਬਹੁਤ ਸਾਰੀਆਂ ਕਲਾਸਾਂ ਦੀ ਪ੍ਰੀਖਿਆ ਨਹੀਂ ਹੋ ਸਕੀ ਪਰ ਵਿਦਿਆਰਥੀਆਂ ਨੂੰ ਪਾਸ ਕਰਨਾ ਪਿਆ।

 Exam

ਇਹ ਵਿਸ਼ੇ ਹਨ ਸ਼ਾਮਿਲ 
ਐਸਸੀਈਆਰਟੀ ਨੇ ਪੱਤਰ ਜਾਰੀ ਕਰਕੇ ਵਿਸ਼ਿਆਂ ਦੀ ਸੂਚੀ ਜਾਰੀ ਕੀਤੀ ਹੈ ਜਿਸ ‘ਚ ਗਣਿਤ, ਹਿੰਦੀ, ਵਿਗਿਆਨ, ਅੰਗਰੇਜ਼ੀ ਤੇ ਸਮਾਜਿਕ ਸਿੱਖਿਆ ਦੇ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਸ ਵਿੱਚ ਤਕਰੀਬਨ 30 ਪ੍ਰਤੀਸ਼ਤ ਸਿਲੇਬਸ ਘਟਾ ਦਿੱਤਾ ਗਿਆ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement