‘ਮੇਡ ਇਨ ਇੰਡੀਆ’ ਸਬੰਧੀ ਸਰਕਾਰ ਦੋਗਲੀ ਜ਼ੁਬਾਨ ’ਚ ਗੱਲ ਕਰਦੀ ਹੈ : ਰਾਹੁਲ ਗਾਂਧੀ
Published : Oct 23, 2021, 5:37 am IST
Updated : Oct 23, 2021, 5:37 am IST
SHARE ARTICLE
image
image

‘ਮੇਡ ਇਨ ਇੰਡੀਆ’ ਸਬੰਧੀ ਸਰਕਾਰ ਦੋਗਲੀ ਜ਼ੁਬਾਨ ’ਚ ਗੱਲ ਕਰਦੀ ਹੈ : ਰਾਹੁਲ ਗਾਂਧੀ

ਨਵੀਂ ਦਿੱਲੀ, 22 ਅਕਤੂਬਰ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸ਼ੁਕਰਵਾਰ ਨੂੰ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ‘ਮੇਡ ਇਨ ਇੰਡੀਆ’ ਨਾਹਰੇ ਸਬੰਧੀ ਦੋਗਲੀ ਜ਼ੁਬਾਨ ’ਚ ਗੱਲ ਕਰ ਰਹੀ ਹੈ। ਉਨ੍ਹਾਂ ਨੇ ‘ਮੇਡ ਇਨ ਇੰਡੀਆ’ ਨੂੰ ਸਰਕਾਰ ਦਾ ਸਿਰਫ ਇਕ ‘ਲਤੀਫ਼ਾ’ ਕਰਾਰ ਦਿਤਾ। ਕਾਂਗਰਸ ਆਗੂ ਨੇ ਇਕ ਖ਼ਬਰ ਦਾ ਹਵਾਲਾ ਦਿੰਦੇ ਹੋਏ ਟਵੀਟ ਕੀਤਾ,‘‘ਹਮੇਸ਼ਾ ਦੀ ਤਰ੍ਹਾਂ ਇਕ ਵਾਰ ਫਿਰ ਦੋਗਲੀ ਜ਼ੁਬਾਨ। ਮੇਡ ਇਨ ਇੰਡੀਆ। ਲਤੀਫ਼ਾ।’’ ਉਨ੍ਹਾਂ ਨੇ ਜਿਸ ਖ਼ਬਰ ਦਾ ਹਵਾਲਾ ਦਿਤਾ, ਉਸ ’ਚ ਕਿਹਾ ਗਿਆ ਹੈ ਕਿ ਚੀਨ ਨਾਲ ਭਾਰਤ ਦਾ ਵਪਾਰ 49 ਫ਼ੀ ਸਦੀ ਵਧ ਗਿਆ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰੰਗਲਾ ਨੇ ਭਾਰਤ ਚੀਨ ਕਾਰੋਬਾਰੀ ਸਬੰਧਾਂ ਸਬੰਧੀ ਚਿੰਤਾ ਜ਼ਾਹਰ ਕੀਤੀ ਸੀ, ਜਿਸ ’ਚ ਵਧਦੇ ਵਪਾਰ ਅੰਸਤੁਲਨ ਅਤੇ ਕਾਰੋਬਾਰੀ ਰੁਕਾਵਟਾਂ ਦਾ ਮੁੱਦਾ ਸ਼ਾਮਲ ਹੈ। 
  ਉਨ੍ਹਾਂ ਕਿਹਾ,‘‘ਚੀਨ ਸਾਡਾ ਸੱਭ ਤੋਂ ਵੱਡਾ ਗੁਆਂਢੀ ਹੈ। 14.7 ਟਿ੍ਰਲੀਅਨ ਡਾਲਰ ਸਕਲ ਘਰੇਲੂ ਉਤਪਾਦ ਨਾਲ ਚੀਨ ਦਾ ਅਰਥਚਾਰਾ ਦੁਨੀਆਂ ’ਚ ਦੂਜਾ ਸੱਭ ਤੋਂ ਵੱਡਾ ਅਰਥਚਾਰਾ ਹੈ। ਕੋਰੋਨਾ ਮਹਾਮਾਰੀ ਦਰਮਿਆਨ ਵੀ ਚੀਨ ਇਕਮਾਤਰ ਪ੍ਰਮੁਖ ਅਰਥਚਾਰਾ ਰਿਹਾ, ਜਿਸ ਨੇ 2020 ’ਚ ਸਕਾਰਾਤਮਕ ਵਾਧਾ ਦਰਜ ਕੀਤਾ।’’ ਵਿਦੇਸ਼ ਸਕੱਤਰ ਨੇ ਇਹ ਵੀ ਕਿਹਾ ਸੀ ਕਿ ਇਸ ਸਾਲ ਦੇ ਪਹਿਲੇ 9 ਮਹੀਨਿਆਂ ’ਚ ਚੀਨ ਨਾਲ ਸਾਡਾ ਦੁਵੱਲਾ ਵਪਾਰ 90 ਅਰਬ ਅਮਰੀਕੀ ਡਾਲਰ ਤਕ ਪਹੁੰਚ ਗਿਆ, ਜੋ ਪਿਛਲੇ ਸਾਲ ਦੀ ਤੁਲਨਾ ’ਚ 49 ਫ਼ੀ ਸਦੀ ਵਧ ਹੈ।     (ਏਜੰਸੀ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement