ਪ੍ਰਧਾਨ ਮੰਤਰੀ ਦੱਸਣ, ਗੁਜਰਾਤ ਵਿਚ ਨਸ਼ੇ ਦਾ ਜ਼ਹਿਰ ਕੌਣ ਫੈਲਾ ਰਿਹਾ ਹੈ : ਰਾਹੁਲ
Published : Aug 23, 2022, 12:38 am IST
Updated : Aug 23, 2022, 12:38 am IST
SHARE ARTICLE
image
image

ਪ੍ਰਧਾਨ ਮੰਤਰੀ ਦੱਸਣ, ਗੁਜਰਾਤ ਵਿਚ ਨਸ਼ੇ ਦਾ ਜ਼ਹਿਰ ਕੌਣ ਫੈਲਾ ਰਿਹਾ ਹੈ : ਰਾਹੁਲ

ਨਵੀਂ ਦਿੱਲੀ, 22 ਅਗੱਸਤ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਗੁਜਰਾਤ 'ਚ ਲਗਾਤਾਰ ਕਰੋੜਾਂ ਰੁਪਏ ਦੇ ਨਸ਼ੀਲੇ ਪਦਾਰਥ ਫੜੇ ਜਾਣ 'ਤੇ ਡੂੰਘੀ ਚਿੰਤਾ ਜਾਹਰ ਕੀਤੀ ਹੈ | 
ਰਾਹੁਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਮਾਮਲੇ 'ਤੇ ਚੁੱਪੀ 'ਤੇ ਹੈਰਾਨੀ ਜਤਾਉਂਦੇ ਹੋਏ ਕਿਹਾ ਕਿ ਇਸ ਜ਼ਹਿਰ ਨੂੰ  ਜਿਹੜੀਆਂ ਬੰਦਰਗਾਹਾਂ 'ਚ ਫੜਿਆ ਗਿਆ ਹੈ, ਉਨ੍ਹਾਂ ਦੇ ਮਾਲਕਾਂ ਤੋਂ ਪੁਛ-ਗਿਛ ਕਿਉਂ ਨਹੀਂ ਕੀਤੀ ਜਾ ਰਹੀ ਹੈ | ਰਾਹੁਲ ਨੇ ਟਵੀਟ ਕਰ ਕੇ ਕਿਹਾ,''ਗੁਜਰਾਤ 'ਚ ਡਰੱਗ ਦਾ ਕਾਰੋਬਾਰ ਆਸਾਨ ਹੋ ਰਿਹਾ ਹੈ | ਪ੍ਰਧਾਨ ਮੰਤਰੀ ਜੀ ਇਨ੍ਹਾਂ ਸਵਾਲਾਂ ਦੇ ਜਵਾਬ ਦਿਓ |''
ਉਨ੍ਹਾਂ ਨੇ ਮੋਦੀ ਤੋਂ ਸਵਾਲ ਕੀਤਾ,''ਗੁਜਰਾਤ 'ਚ ਹਜ਼ਾਰਾਂ ਕਰੋੜ ਦੀ ਡਰੱਗ ਪਹੁੰਚ ਰਹੀ ਹੈ | ਗਾਂਧੀ-ਪਟੇਲ ਦੀ ਪਵਿੱਤਰ ਜ਼ਮੀਨ 'ਤੇ ਇਹ ਜ਼ਹਿਰ ਕੌਣ ਫੈਲਾ ਰਿਹਾ ਹੈ | ਵਾਰ-ਵਾਰ ਡਰੱਗ ਬਰਾਮਦ ਹੋਣ ਦੇ ਬਾਵਜੂਦ, ਪੋਰਟ ਦੇ ਮਾਲਕ ਤੋਂ ਹੁਣ ਤਕ ਕੋਈ ਪੁਛਗਿਛ ਕਿਉਂ ਨਹੀਂ ਹੋਈ | ਗੁਜਰਾਤ 'ਚ ਡਰੱਗ ਕਾਰਟੇਲ ਚਲਾ ਰਹੇ 'ਨਾਰਕੋਸ' ਨੂੰ  ਐਨ.ਸੀ.ਬੀ. ਅਤੇ ਹੋਰ ਸਰਕਾਰੀ ਏਜੰਸੀਆਂ ਹੁਣ ਤਕ ਕਿਉਂ ਨਹੀਂ ਫੜ ਸਕੀਆਂ |'' 
ਰਾਹੁਲ ਗਾਂਧੀ ਨੇ ਡਰੱਗ ਦੇ ਇਸ ਕਾਰੋਬਾਰ ਨੂੰ  ਰਾਜਨੀਤਕ ਸੁਰੱਖਿਆ ਮਿਲੇ ਹੋਣ ਦਾ ਖਦਸ਼ਾ ਜਾਹਰ ਕੀਤਾ ਅਤੇ ਕਿਹਾ,''ਕੇਂਦਰ ਅਤੇ ਗੁਜਰਾਤ ਦੀ ਸਰਕਾਰ ਵਿਚ ਬੈਠੇ ਉਹ ਕਿਹੜੇ ਲੋਕ ਹਨ, ਜੋ ਮਾਫੀਆ 'ਦੋਸਤਾਂ' ਨੂੰ  ਸੁਰੱਖਿਆ ਦੇ ਰਹੇ ਹਨ | ਪ੍ਰਧਾਨ ਮੰਤਰੀ ਜੀ, ਕਦੋਂ ਤਕ ਚੁੱਪ ਰਹਿਣਗੇ, ਜਵਾਬ ਤਾਂ ਦੇਣਾ ਹੀ ਪਵੇਗਾ |''    (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement