ਮੀਂਹ ਪੈਣ ਨਾਲ ਘਰ ਦੀ ਡਿੱਗੀ ਛੱਤ, ਇਕਲੌਤੇ ਪੁੱਤਰ ਦੀ ਗਈ ਮੌਤ
Published : Jul 23, 2022, 11:28 am IST
Updated : Jul 23, 2022, 11:28 am IST
SHARE ARTICLE
photo
photo

ਲਾਸ਼ ਕੋਲ ਬੈਠੀ ਬਜ਼ੁਰਗ ਮਾਂ ਪੁੱਤ ਨੂੰ ਮਾਰਦੀ ਰਹੀ ਆਵਾਜ਼ਾਂ

 

ਪਠਾਨਕੋਟ: ਗਰਮੀ ਦੇ ਇਸ ਮੌਸਮ ਵਿੱਚ ਜਿੱਥੇ ਮੀਂਹ ਨੇ ਆਮ ਲੋਕਾਂ ਲਈ ਠੰਢਕ ਦੀ ਸੌਗਾਤ ਲਿਆਂਦੀ ਹੈ ਉਥੇ ਦੂਜੇ ਪਾਸੇ ਕੁਝ ਲੋਕਾਂ ਲਈ ਇਹ ਮੀਂਹ ਭਿਆਨਕ ਰੂਪ ਧਾਰਨ ਕਰਦਾ ਨਜ਼ਰ ਆ ਰਿਹਾ ਹੈ। ਇਸ ਦਾ ਅੰਦਾਜ਼ਾ ਬੀਤੀ ਰਾਤ ਪਠਾਨਕੋਟ ਵਿੱਚ ਪਏ ਭਾਰੀ ਮੀਂਹ ਤੋਂ ਲਗਾਇਆ ਜਾ ਸਕਦਾ ਹੈ।

 

PHOTOPHOTO

 

ਜਿੱਥੇ ਮੀਂਹ ਕਾਰਨ ਸ਼ਹਿਰ ਦੇ ਮੁਹੱਲਾ ਰਾਮਨਗਰ ਵਿੱਚ ਇੱਕ ਕੱਚੇ ਮਕਾਨ ਦੀ ਛੱਤ ਡਿੱਗ ਗਈ। ਜਿਸ ਵਿੱਚ ਨੌਜਵਾਨ ਵਿਅਕਤੀ ਦੀ ਮੌਤ ਹੋ ਗਈ। ਦੱਸ ਦੇਈਏ ਕਿ ਇਸ ਘਰ 'ਚ ਮ੍ਰਿਤਕ ਅਤੇ ਉਸ ਦੀ ਮਾਂ ਦੋਵੇਂ ਇਕੱਲੇ ਰਹਿੰਦੇ ਸਨ।

DEATHDEATH

ਮ੍ਰਿਤਕ ਦੀ ਮਾਤਾ ਘਰ ਦੀ ਕੱਚੀ ਕੰਧ ਹੋਣ ਕਾਰਨ ਗੁਆਂਢੀਆਂ ਦੇ ਘਰ ਸੌਂ ਗਈ ਪਰ ਰਾਤ ਨੂੰ ਪਏ ਮੀਂਹ ਕਾਰਨ ਛੱਤ ਡਿੱਗ ਗਈ, ਜਿਸ ਕਾਰਨ ਉਕਤ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਵਿਅਕਤੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਲਿਆ। ਇਸ ਦੇ ਨਾਲ ਹੀ ਆਪਣੇ ਇਕਲੌਤੇ ਪੁੱਤਰ ਦੀ ਮੌਤ ਨਾਲ ਮਾਂ ਦਾ ਬੁਰਾ ਹਾਲ ਹੈ। ਉਹ ਲਾਸ਼ ਦੇ ਸਾਹਮਣੇ ਬੈਠੀ ਆਪਣੇ ਪੁੱਤਰ ਨੂੰ  ਅਵਾਜ਼ਾਂ ਮਾਰ ਰਹੀ ਹੈ।

ਹਾਲਾਂਕਿ ਪੰਜਾਬ ਵਿੱਚ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਸ਼ਹਿਰਾਂ ਤੋਂ ਕੱਚੇ ਮਕਾਨਾਂ ਦੀਆਂ ਛੱਤਾਂ ਡਿੱਗਣ ਦੀਆਂ ਖ਼ਬਰਾਂ ਆ ਚੁੱਕੀਆਂ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement