ਸ਼ੇਅਰ ਬਾਜ਼ਾਰ ਦੀ ਮਜ਼ਬੂਤ ਸ਼ੁਰੂਆਤ, ਸੈਂਸੈਕਸ 248 ਅੰਕ ਚੜਿ੍ਹਆ ਤੇ ਨਿਫ਼ਟੀ ਵੀ 16679 ਦੇ ਪਾਰ ਖੁਲ੍ਹਿਆ
Published : Jul 23, 2022, 12:03 am IST
Updated : Jul 23, 2022, 12:03 am IST
SHARE ARTICLE
image
image

ਸ਼ੇਅਰ ਬਾਜ਼ਾਰ ਦੀ ਮਜ਼ਬੂਤ ਸ਼ੁਰੂਆਤ, ਸੈਂਸੈਕਸ 248 ਅੰਕ ਚੜਿ੍ਹਆ ਤੇ ਨਿਫ਼ਟੀ ਵੀ 16679 ਦੇ ਪਾਰ ਖੁਲ੍ਹਿਆ

ਮੁੰਬਈ, 22 ਜੁਲਾਈ : ਹਫ਼ਤੇ ਦੇ ਆਖ਼ਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ’ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਸੈਂਸੈਕਸ 248.37 ਅੰਕ ਜਾਂ 0.45 ਫ਼ੀ ਸਦੀ ਵੱਧ ਕੇ 55930.32 ’ਤੇ ਅਤੇ ਨਿਫ਼ਟੀ 74.10 ਅੰਕ ਜਾਂ 0.45 ਫ਼ੀ ਸਦੀ ਵਧ ਕੇ 16679.40 ’ਤੇ ਕਾਰੋਬਾਰ ਕਰ ਰਿਹਾ ਹੈ। ਵੀਰਵਾਰ ਨੂੰ 79.95 ਪ੍ਰਤੀ ਡਾਲਰ ਦੇ ਬੰਦ ਹੋਣ ਦੇ ਮੁਕਾਬਲੇ ਰੁਪਿਆ ਅੱਜ 79.89 ਪ੍ਰਤੀ ਡਾਲਰ ’ਤੇ ਖੁਲ੍ਹਿਆ।
ਇਸ ਦੌਰਾਨ ਡਾਓ ਜੋਂਸ 150 ਅੰਕ ਚੜ੍ਹ ਕੇ ਬੰਦ ਹੋਇਆ ਜਦਕਿ ਨੈਸਡੈਕ 1.4 ਫ਼ੀ ਸਦੀ ਚੜਿ੍ਹਆ ਹੈ। ਨਿਫ਼ਟੀ ਵੀ ਹਰਿਆਲੀ ਦੇ ਨਾਲ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਵੀਰਵਾਰ ਨੂੰ ਐਫ਼.ਆਈ.ਆਈ. ਨੇ ਨਕਦੀ ’ਚ 1799 ਕਰੋੜ ਰੁਪਏ ਦੀ ਖ਼ਰੀਦਦਾਰੀ ਕੀਤੀ।
ਡੀਆਈਆਈ ਨੇ ਵੀਰਵਾਰ ਨੂੰ 312 ਕਰੋੜ ਰੁਪਏ ਦੀ ਨਕਦੀ ਵੇਚੀ। ਸ਼ੁੱਕਰਵਾਰ ਨੂੰ ਸ਼ੁਰੂਆਤੀ ਵਪਾਰ ਵਿਚ ਜੇਐਸਡਬਲਯੂ ਐਨਰਜੀ 6 ਫ਼ੀ ਸਦੀ ਵੱਧ ਹੈ ਜਦੋਂ ਕਿ ਯੈੱਸ ਬੈਂਕ ਦੇ ਸ਼ੇਅਰ 2 ਫ਼ੀ ਸਦੀ ਵੱਧ ਹਨ। ਅੱਜ ਦੇ ਟਾਪ ਗੇਨਰਜ਼ ਯੂਪੀਐਲ, ਕੋਟਕ ਮਹਿੰਦਰਾ ਬੈਂਕ, ਨੇਸਲੇ ਇੰਡੀਆ, ਹਿੰਡਾਲਕੋ ਇੰਡਸਟਰੀਜ਼, ਐਮਐਂਡਐਮ ਰਹੇ ਅਤੇ ਟਾਪ ਲੂਜ਼ਰਜ਼ ਇਨਫ਼ੋਸਿਸ, ਓਐੱਨਜੀਸੀ, ਐੱਲਐਂਡਟੀ, ਅਪੋਲੋ ਹਸਪਤਾਲ ਰਹੇ। (ਏਜੰਸੀ)

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement