ਹੁਣ ਆਲੋਚਨਾ ਤੋਂ ਪੇ੍ਰਸ਼ਾਨ ਨਹੀਂ ਹੁੰਦਾ : ਸ਼ਿਖਰ ਧਵਨ
Published : Jul 23, 2022, 12:02 am IST
Updated : Jul 23, 2022, 12:02 am IST
SHARE ARTICLE
image
image

ਹੁਣ ਆਲੋਚਨਾ ਤੋਂ ਪੇ੍ਰਸ਼ਾਨ ਨਹੀਂ ਹੁੰਦਾ : ਸ਼ਿਖਰ ਧਵਨ

ਪੋਰਟ ਆਫ਼ ਸਪੇਨ, 22 ਜੁਲਾਈ : ਭਾਰਤ ਦੇ ਸੀਨੀਅਰ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦਾ ਕਹਿਣਾ ਹੈ ਕਿ ਉਹ ਨੌਜਵਾਨ ਖਿਡਾਰੀਆਂ ਤੋਂ ਸਖ਼ਤ ਮੁਕਾਬਲੇ ਦੌਰਾਨ ਅਪਣੀ ਫ਼ਾਰਮ ਨੂੰ ਲੈ ਕੇ ਹੋ ਰਹੀ ਆਲੋਚਨਾ ਤੋਂ ਪ੍ਰੇਸ਼ਾਨ ਨਹੀਂ ਹਨ ਕਿਉਂਕਿ ਉਹ ਪਿਛਲੇ 10 ਸਾਲਾਂ ਤੋਂ ਅਜਿਹੀਆਂ ਗੱਲਾਂ ਸੁਣਦੇ ਆ ਰਹੇ ਹਨ। ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਨਾਲ ਭਾਰਤ ਦੇ ਚੋਟੀ ਦੇ ਬੱਲੇਬਾਜ਼ਾਂ ’ਚੋਂ ਇਕ ਧਵਨ ਸ਼ੁੱਕਰਵਾਰ ਤੋਂ ਇਥੇ ਵੈਸਟਇੰਡੀਜ਼ ਵਿਰੁਧ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਇਕ ਰੋਜ਼ਾ ਲੜੀ ’ਚ ਨਵੇਂ ਖਿਡਾਰੀਆਂ ਨਾਲ ਭਰੀ ਟੀਮ ਦੀ ਅਗਵਾਈ ਕਰੇਨਗੇ।
ਮੈਚ ਦੀ ਪੂਰਬਲੀ ਸ਼ਾਮ ’ਤੇ ਜਦੋਂ ਇਕ ਪੱਤਰਕਾਰ ਨੇ ਉਨ੍ਹਾਂ ਨੂੰ ਪੁਛਿਆ ਕਿ ਕੀ ਉਨ੍ਹਾਂ ਨੂੰ ਆਲੋਚਨਾ ਅਜੀਬ ਲਗਦੀ ਹੈ, ਤਾਂ ਧਵਨ ਨੇ ਨਕਾਰਾਤਮਕ ਜਵਾਬ ਦਿਤਾ। ਧਵਨ ਨੇ ਕਿਹਾ, ‘ਅਜੀਬ ਕੀ ਲਗੇਗਾ, ਹੁਣ ਤਾਂ ਇਸ ਨੂੰ ਸੁਣਦੇ ਹੋਏ 10 ਸਾਲ ਹੋ ਗਏ ਹਨ। ਲੋਕ ਬੋਲਦੇ ਰਹਿੰਦੇ ਹਨ, ਮੈਂ ਪ੍ਰਦਰਸ਼ਨ ਕਰਦਾ ਰਹਿੰਦਾ ਹਾਂ। ਜੇ ਮੈਂ ਉਨ੍ਹਾਂ ਦੀ ਗੱਲ ਸੁਣੀ ਹੁੰਦੀ, ਤਾਂ ਮੈਂ ਅੱਜ ਇਥੇ ਨਾ ਹੁੰਦਾ।’ ਉਨ੍ਹਾਂ ਕਿਹਾ, “ਮੇਰੇ ਕੋਲ ਤਜਰਬਾ ਹੈ, ਇਸ ਲਈ ਮੈਂ ਬਹੁਤ ਚਿੰਤਤ ਨਹੀਂ ਹਾਂ। ਜਿੰਨਾ ਚਿਰ ਮੈਂ ਅਪਣੇ ਆਪ ਦਾ ਵਿਸ਼ਲੇਸ਼ਣ ਅਤੇ ਸੁਧਾਰ ਕਰਦਾ ਰਹਾਂਗਾ, ਕੱੁਝ ਵੀ ਮਾਇਨੇ ਨਹੀਂ ਰਖਦਾ।”
ਧਵਨ ਨੇ ਕਿਹਾ, ‘ਮੈਂ ਬਹੁਤ ਸਕਾਰਾਤਮਕ ਵਿਅਕਤੀ ਹਾਂ। ਮੇਰੇ ਲਈ ਸਕਾਰਾਤਮਕਤਾ ਸਵੈ-ਵਿਸ਼ਵਾਸ ਅਤੇ ਮਨੋਬਲ ਨੂੰ ਵਧਾਉਣ ਨਾਲ ਜੁੜੀ ਹੋਈ ਹੈ। ਮੈਂ ਇਥੇ ਇਸ ਲਈ ਹਾਂ ਕਿਉਂਕਿ ਮੈਂ ਕੱੁਝ ਚੰਗਾ ਕੰਮ ਕੀਤਾ ਹੈ। ਇਹੀ ਉਹ ਸਕਾਰਾਤਮਕਤਾ ਹੈ ਜੋ ਮੈਂ ਨੌਜਵਾਨਾਂ ’ਚ ਪੈਦਾ ਕਰਨਾ ਚਾਹੁੰਦਾ ਹਾਂ।’ ਪਿਛਲੇ ਟੀ-20 ਵਿਸ਼ਵ ਕੱਪ ਟੀਮ ’ਚ ਖ਼ਰਾਬ ਫ਼ਾਰਮ ਕਾਰਨ ਟੀਮ ਤੋਂ ਬਾਹਰ ਹੋਏ ਧਵਨ ਨੂੰ ਵਨਡੇ ਟੀਮ ’ਚ ਅਪਣੇ ਆਪ ਨੂੰ ਮੁੜ ਸਥਾਪਤ ਕਰਨ ਦੀ ਉਮੀਦ ਹੈ। ਜਦੋਂ ਨੌਜਵਾਨ ਮੌਕਿਆਂ ਦਾ ਪੂਰਾ ਫ਼ਾਇਦਾ ਉਠਾਉਣਾ ਚਾਹੁਣਗੇ, ਉਦੋਂ ਧਵਨ ਨੂੰ ਰੁਤੂਰਾਜ ਗਾਇਕਵਾੜ, ਈਸ਼ਾਨ ਕਿਸ਼ਨ ਅਤੇ ਸੰਜੂ ਸੈਮਸਨ ਵਰਗੇ ਖਿਡਾਰੀਆਂ ਤੋਂ ਸਖ਼ਤ ਚੁਣੌਤੀ ਮਿਲੇਗੀ। (ਏਜੰਸੀ) 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement