ਪਹਿਲੀ ਹੀ ਕੋਸ਼ਿਸ਼ ’ਚ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਫ਼ਾਈਨਲ ’ਚ ਪਹੁੰਚਿਆ ਨੀਰਜ ਚੋਪੜਾ
Published : Jul 23, 2022, 12:00 am IST
Updated : Jul 23, 2022, 12:00 am IST
SHARE ARTICLE
image
image

ਪਹਿਲੀ ਹੀ ਕੋਸ਼ਿਸ਼ ’ਚ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਫ਼ਾਈਨਲ ’ਚ ਪਹੁੰਚਿਆ ਨੀਰਜ ਚੋਪੜਾ

ਯੂਜੀਨ, 22 ਜੁਲਾਈ : ਉਲੰਪਿਕ ਚੈਂਪੀਅਨ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਪਹਿਲੀ ਹੀ ਕੋਸ਼ਿਸ਼ ਵਿਚ 88.39 ਮੀਟਰ ਦਾ ਥਰੋਅ ਸੁੱਟ ਕੇ ਪਹਿਲੀ ਵਾਰ ਵਿਸ਼ਵ ਚੈਂਪੀਅਨਸ਼ਿਪ ਦੇ ਫ਼ਾਈਨਲ ਲਈ ਕੁਆਲੀਫ਼ਾਈ ਕੀਤਾ ਹੈ ਜਦਕਿ ਰੋਹਿਤ ਯਾਦਵ ਨੇ ਵੀ ਫ਼ਾਈਨਲ ਵਿਚ ਪਹੁੰਚ ਕੇ ਭਾਰਤ ਲਈ ਨਵਾਂ ਇਤਿਹਾਸ ਰਚਿਆ। ਤਮਗ਼ੇ ਦੇ ਦਾਅਵੇਦਾਰ, ਚੋਪੜਾ ਨੇ ਗਰੁੱਪ ਏ ਕੁਆਲੀਫ਼ਿਕੇਸ਼ਨ ਵਿਚ ਸ਼ੁਰੂਆਤ ਕੀਤੀ ਅਤੇ 88.39 ਮੀਟਰ ਦਾ ਥਰੋਅ ਸੁੱਟਿਆ। ਇਹ ਉਨ੍ਹਾਂ ਦੇ ਕਰੀਅਰ ਦਾ ਤੀਜਾ ਸਰਵੋਤਮ ਥਰੋਅ ਸੀ। ਉਹ ਗ੍ਰੇਨਾਡਾ ਦੇ ਸਾਬਕਾ ਚੈਂਪੀਅਨ ਐਂਡਰਸਨ ਪੀਟਰਸ ਤੋਂ ਬਾਅਦ ਦੂਜੇ ਸਥਾਨ ’ਤੇ ਰਹੇ। ਪੀਟਰਸ ਨੇ ਗਰੁੱਪ ਬੀ ਵਿਚ 89.91 ਮੀਟਰ ਦਾ ਥਰੋਅ ਸੁੱਟਿਆ।
ਚੋਪੜਾ ਨੇ ਕਿਹਾ, ‘ਇਹ ਚੰਗੀ ਸ਼ੁਰੂਆਤ ਸੀ। ਮੈਂ ਫ਼ਾਈਨਲ ਵਿਚ ਅਪਣਾ 100 ਫ਼ੀ ਸਦੀ ਦੇਵਾਂਗਾ। ਹਰ ਦਿਨ ਵਖਰਾ ਹੁੰਦਾ ਹੈ। ਸਾਨੂੰ ਨਹੀਂ ਪਤਾ ਕਿ ਕਿਸ ਦਿਨ ਕੌਣ ਕਿਸ ਤਰ੍ਹਾਂ ਦਾ ਥਰੋਅ  ਸੁਟੇਗਾ।’ ਉਨ੍ਹਾਂ ਨੇ ਅੱਗੇ ਕਿਹਾ, ‘ਮੇਰੇ ਰਨਅੱਪ ’ਚ ਕੱੁਝ ਸਮੱਸਿਆ ਸੀ ਪਰ ਥਰੋਅ ਵਧੀਆ ਰਿਹਾ। ਬਹੁਤ ਸਾਰੇ ਖਿਡਾਰੀ ਚੰਗੀ ਫ਼ਾਰਮ ’ਚ ਹਨ।’ ਚੋਪੜਾ ਦਾ ਕੁਆਲੀਫ਼ਿਕੇਸ਼ਨ ਰਾਊਂਡ ਕੱੁਝ ਮਿੰਟ ਹੀ ਚਲਿਆ ਕਿਉਂਕਿ ਉਨ੍ਹਾਂ ਨੂੰ ਅਪਣੀ ਪਹਿਲੀ ਕੋਸ਼ਿਸ਼ ’ਚ ਆਟੋਮੈਟਿਕ ਕੁਆਲੀਫ਼ਾਈ ਮਾਰਕ ਹਾਸਲ ਕਰਨ ਤੋਂ ਬਾਅਦ ਬਾਕੀ ਦੇ ਦੋ ਥਰੋਅ ਨਹੀਂ ਸੁੱਟਣੇ ਪਏ। ਹਰ ਪ੍ਰਤੀਯੋਗੀ ਨੂੰ ਤਿੰਨ ਮੌਕੇ ਮਿਲਦੇ ਹਨ। 
ਰੋਹਿਤ ਨੇ ਗਰੁੱਪ ਬੀ ਵਿਚ 80.42 ਮੀਟਰ ਥਰੋਅ ਸੁਟਿਆ। ਉਹ ਗਰੁੱਪ ਬੀ ਵਿਚ ਛੇਵੇਂ ਸਥਾਨ ’ਤੇ ਅਤੇ ਕੁੱਲ ਮਿਲਾ ਕੇ 11ਵੇਂ ਸਥਾਨ ’ਤੇ ਰਹੇ।
ਉਨ੍ਹਾਂ ਦਾ ਦੂਜਾ ਥਰੋਅ ਫ਼ਾਊਲ ਰਿਹਾ ਅਤੇ ਆਖ਼ਰੀ ਕੋਸ਼ਿਸ਼ ਵਿਚ 77.32 ਮੀਟਰ ਦਾ ਥਰੋਅ ਹੀ ਸੁੱਟ ਸਕੇ। ਉਨ੍ਹਾਂ ਦਾ ਸੀਜ਼ਨ ਦਾ ਸਰਵੋਤਮ ਪ੍ਰਦਰਸ਼ਨ 82.54 ਮੀਟਰ ਹੈ, ਜਦੋਂ ਰਾਸ਼ਟਰੀ ਅੰਤਰ ਸੂਬਾ ਚੈਂਪੀਅਨਸ਼ਿਪ ਵਿਚ ਪਿਛਲੇ ਮਹੀਨੇ ਚਾਂਦੀ ਦਾ ਤਮਗ਼ਾ ਜਿੱਤਿਆ ਸੀ। ਤਮਗ਼ਾ ਮੁਕਾਬਲਾ ਐਤਵਾਰ ਸਵੇਰੇ 7.05 ਵਜੇ ਹੋਵੇਗਾ। ਦੋਵਾਂ ਕੁਆਲੀਫ਼ਿਕੇਸ਼ਨ ਗਰੁੱਪ ਤੋਂ 83.50 ਮੀਟਰ ਦਾ ਅੜਿੱਕਾ ਪਾਰ ਕਰਨ ਵਾਲੇ ਜਾਂ ਚੋਟੀ ਦੇ 12 ਖਿਡਾਰੀ ਫ਼ਾਈਨਲ ਵਿੱਚ ਪਹੁੰਚੇ ਹਨ। ਚੋਪੜਾ ਦਾ ਸਰਵੋਤਮ ਨਿੱਜੀ ਪ੍ਰਦਰਸ਼ਨ 89.94 ਮੀਟਰ ਹੈ। ਉਹ ਲੰਡਨ ਵਿਸ਼ਵ ਚੈਂਪੀਅਨਸ਼ਿਪ 2017 ਵਿਚ ਖੇਡੇ ਸਨ ਪਰ ਫ਼ਾਈਨਲ ਲਈ ਕੁਆਲੀਫ਼ਾਈ ਨਹੀਂ ਕਰ ਸਕੇ ਸਨ। ਦੋਹਾ ਵਿਚ 2019 ਵਿਸ਼ਵ ਚੈਂਪੀਅਨਸ਼ਿਪ ਵਿਚ ਉਹ ਕੂਹਣੀ ਦੇ ਆਪਰੇਸ਼ਨ ਕਾਰਨ ਨਹੀਂ ਖੇਡ ਸਕੇ ਸਨ। 
ਚੋਪੜਾ ਨੇ ਇਸ ਸੀਜ਼ਨ ਵਿਚ 2 ਵਾਰ ਪੀਟਰਸ ਨੂੰ ਹਰਾਇਆ ਹੈ ਜਦਕਿ ਪੀਟਰਸ ਡਾਇਮੰਡ ਲੀਗ ਵਿਚ ਜੇਤੂ ਰਹੇ ਸਨ। ਪੀਟਰਸ ਨੇ ਤਿੰਨ ਵਾਰ 90 ਮੀਟਰ ਤੋਂ ਵੱਧ ਦਾ ਥਰੋਅ ਸੁਟਿਆ ਹੈ। (ਏਜੰਸੀ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement