ਹਲਕਾ ਬੱਸੀ ਪਠਾਣਾਂ 'ਚ ‘ਪੰਥਕ ਅਕਾਲੀ ਲਹਿਰ’ ਨੂੰ ਮਿਲਿਆ ਵੱਡਾ ਹੁਲਾਰਾ
Published : Jul 23, 2020, 1:44 pm IST
Updated : Jul 23, 2020, 1:44 pm IST
SHARE ARTICLE
Panthik Akali Lehar
Panthik Akali Lehar

ਜਥੇਦਾਰ ਭਾਈ ਰੋਮੀ ਨੇ ਪੂਰਨ ਸਮਰਥਨ ਦੇਣ ਅਤੇ ਪੰਥਕ ਅਕਾਲੀ ਲਹਿਰ ਦੇ ਧਾਰਮਿਕ ਮਿਸ਼ਨ ਨੂੰ ਘਰ-ਘਰ ਤੱਕ ਪਹੁੰਚਾਉਣ ‘ਚ ਕੋਈ ਵੀ ਕਸਰ ਨਾ ਛੱਡਣ ਦਾ ਪ੍ਰਣ ਲਿਆ।

ਬੱਸੀ ਪਠਾਣਾਂ : ਹਲਕਾ ਬੱਸੀ ਪਠਾਣਾਂ ਦੇ ਨਾਮਵਾਰ ਆਗੂ ਜਥੇਦਾਰ ਭਾਈ ਅਮਰੀਕ ਸਿੰਘ ਰੋਮੀ ਦੇ ਗ੍ਰਹਿ ਵਿਖੇ ਰੱਖੀ ਇਕੱਤਰਤਾ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ‘ਪੰਥਕ ਅਕਾਲੀ ਲਹਿਰ’ 'ਦੇ ਪ੍ਰਧਾਨ ਜਥੇਦਾਰ ਭਾਈ ਰਣਜੀਤ ਸਿੰਘ ਨੇ ਉਨ੍ਹਾਂ ਨੂੰ ਸਿਰੋਪਾਓ ਦੇ ਕੇ ‘ਪੰਥਕ ਅਕਾਲੀ ਲਹਿਰ’ 'ਚ ਸ਼ਾਮਿਲ ਕੀਤਾ। ਜਥੇਦਾਰ ਭਾਈ ਰੋਮੀ ਨੇ ਪੂਰਨ ਸਮਰਥਨ ਦੇਣ ਅਤੇ ਪੰਥਕ ਅਕਾਲੀ ਲਹਿਰ ਦੇ ਧਾਰਮਿਕ ਮਿਸ਼ਨ ਨੂੰ ਘਰ-ਘਰ ਤੱਕ ਪਹੁੰਚਾਉਣ ‘ਚ ਕੋਈ ਵੀ ਕਸਰ ਨਾ ਛੱਡਣ ਦਾ ਪ੍ਰਣ ਲਿਆ।

PhotoPhoto

ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ ਕਿਹਾ ਕਿ ਪੰਥਕ ਅਕਾਲੀ ਲਹਿਰ ਦਾ ਹਰ ਵਰਕਰ ਪਿੰਡ-ਪਿੰਡ ਪਹੁੰਚ ਕਰੇ ਅਤੇ ਦਹਾਕਿਆਂ 'ਤੋਂ ਗੁਰੂ ਘਰਾਂ 'ਤੇ ਕਾਬਜ਼ ਬਾਦਲ ਟੋਲੇ ਨੂੰ ਹੁਣ ਚਲਦਾ ਕੀਤਾ ਜਾਵੇ। ਇਸ ਮੌਕੇ ਹਾਜ਼ਰ ਮਸਤਾਨ ਸਿੰਘ ਸਾਬਕਾ ਸਰਪੰਚ ਮਾਜਰੀ, ਦਿਲਬਾਗ ਸਿੰਘ ਸਾਬਕਾ ਸਰਪੰਚ, ਨੰਬਰਦਾਰ ਰਾਏਪੁਰ, ਰਣਜੀਤ ਸਿੰਘ ਆੜ੍ਹਤੀ ਫਤਿਹਗੜ੍ਹ ਨਿਊਆਂ, ਸੁਰਿੰਦਰ ਸਿੰਘ ਛਿੰਦੀ ਸਰਪੰਚ ਸੁਹਾਵੀ, ਭਾਈ ਜਗਦੀਪ ਸਿੰਘ ਹਰਗਣਾਂ ਸਿੱਖ ਪ੍ਰਚਾਰਕ, ਗੁਰਚਰਨ ਸਿੰਘ ਕੋਟਲਾ ਸਾਬਕਾ ਬਲਾਕ ਸੰਮਤੀ ਮੈਂਬਰ, ਗੁਰਚਰਨ ਸਿੰਘ ਰਾਏਪੁਰ ਪ੍ਰਧਾਨ ਗੁ. ਪ੍ਰਬੰਧਕ ਕਮੇਟੀ ਰਾਇਪੁਰ ਮਾਜਰੀ, ਜਗਜੀਤ ਸਿੰਘ ਜੋਗੀ ਰਾਏਪੁਰ, ਦਲਜੀਤ ਸਿੰਘ ਹਨੀ ਰਾਏਪੁਰ, ਭਜਨ ਸਿੰਘ ਗੋਗੀ ਭੜੀ, ਜਰਨੈਲ ਸਿੰਘ ਖਾਲਸਾ ਢੋਲੇਵਾਲ ਅਤੇ ਹੋਰ ਪਤਵੰਤੇ ਸੱਜਣਾਂ ਨੇ ਆਪਣੇ-ਆਪਣੇ ਇਲਾਕੇ ਵਿੱਚ ‘ਪੰਥਕ ਅਕਾਲੀ ਲਹਿਰ’ ਦੇ ਮਿਸ਼ਨ ਨੂੰ ਲੈ ਕੇ ਜਾਣ ਦਾ ਭਰੋਸਾ ਦਿੱਤਾ।

Panthik Akali LeharPanthik Akali Lehar

ਇਸ ਸਮੇਂ ਪੰਥਕ ਅਕਾਲੀ ਲਹਿਰ ਦੇ ਪ੍ਰਮੁੱਖ ਆਗੂ ਭਾਈ ਗੁਰਪ੍ਰੀਤ ਸਿੰਘ ਰੰਧਾਵਾ (SGPC ਮੈਂਬਰ), ਲਹਿਰ ਦੇ ਮੁੱਖ ਦਫਤਰ ਸਕੱਤਰ ਸ. ਅੰਮ੍ਰਿਤ ਸਿੰਘ ਰਤਨਗੜ੍ਹ, ਹਰਕੀਰਤ ਸਿੰਘ ਭੜੀ, ਜਸਵੰਤ ਸਿੰਘ ਘੁੱਲੂ ਮਾਜਰਾ, ਬਾਬਾ ਸਿਮਰਜੋਤ ਸਿੰਘ ਭੜੀ ਵਾਲੇ, ਪ੍ਰੋਫੈਸਰ ਧਰਮਜੀਤ ਸਿੰਘ ਜਲਵੇੜਾ ਅਤੇ ਭਾਈ ਅਵਤਾਰ ਸਿੰਘ ਜੱਥਾ ਰੰਧਾਵਾ ਵੀ ਹਾਜ਼ਰ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement