ਹਾਈ ਕੋਰਟ ਵਲੋਂ ਰਾਮਪਾਲ ਦੇ ਪੁੱਤਰ ਦੀ ਜ਼ਮਾਨਤ ਮਨਜ਼ੂਰ
Published : Jun 23, 2020, 8:40 am IST
Updated : Jun 23, 2020, 8:40 am IST
SHARE ARTICLE
Punjab Haryana High Court
Punjab Haryana High Court

ਪੰਜਾਬ ਅਤੇ  ਹਰਿਆਣਾ ਹਾਈ ਕੋਰਟ ਨੇ ਅਖੌਤੀ ਸਾਧ ਰਾਮਪਾਲ ਦੇ ਪੁੱਤਰ ਵੀਰੇਂਦਰ ਦੀ ਤਿੰਨ ਹਫ਼ਤੇ ਦੀ ਜ਼ਮਾਨਤ ਨੂੰ

ਚੰਡੀਗੜ, 22 ਜੂਨ (ਨੀਲ ਭਲਿੰਦਰ ਸਿੰਘ) : ਪੰਜਾਬ ਅਤੇ  ਹਰਿਆਣਾ ਹਾਈ ਕੋਰਟ ਨੇ ਅਖੌਤੀ ਸਾਧ ਰਾਮਪਾਲ ਦੇ ਪੁੱਤਰ ਵੀਰੇਂਦਰ ਦੀ ਤਿੰਨ ਹਫ਼ਤੇ ਦੀ ਜ਼ਮਾਨਤ ਨੂੰ ਮਨਜ਼ੂਰ ਕਰ ਲਈ ਹੈ। ਹਾਈ ਕੋਰਟ ਨੇ ਵੀਰੇਂਦਰ ਨੂੰ ਇਕ ਜੁਲਾਈ ਨੂੰ ਜੇਲ ਚੋਂ ਬਾਹਰ ਆਉਣ ਅਤੇ ਫਿਰ 22 ਜੁਲਾਈ ਨੂੰ ਵਾਪਸ ਆਤਮਸਮਰਪਣ ਕਰਨ ਦੇ ਨਿਰਦੇਸ਼ ਦਿਤੇ ਹਨ। ਵੀਰੇਂਦਰ ਨੇ ਜ਼ਮਾਨਤ ਦੀ ਮੰਗ ਕਰਦੇ ਹੋਏ ਕਿਹਾ ਕਿ 15 ਜੁਲਾਈ ਨੂੰ ਉਸ ਦੀ ਧੀ ਦਾ ਵਿਆਹ ਹੈ।

ਇਸ ਦੇ ਲਈ ਉਨ੍ਹਾਂ ਨੂੰ ਚਾਰ ਹਫ਼ਤੇ ਦੀ ਜ਼ਮਾਨਤ ਦਿਤੀ ਜਾਵੇ। ਹਾਈ ਕੋਰਟ ਨੇ ਇਸ ਉਤੇ ਤਿੰਨ ਹਫ਼ਤੇ ਦੀ ਜ਼ਮਾਨਤ ਮਿਆਦ ਨੂੰ ਮਨਜ਼ੂਰ ਕਰਦਿਆਂ ਕਿਹਾ ਕਿ ਧੀ ਦੇ ਵਿਆਹ ਤੋਂ ਦੋ ਹਫ਼ਤੇ ਪਹਿਲਾਂ ਅਤੇ ਇਕ ਹਫ਼ਤੇ ਬਾਅਦ ਤਕ ਰੁਕ ਸਕਦਾ ਹੈ। ਦਸਣਯੋਗ ਹੈ ਕਿ  ਰਾਮਪਾਲ ਦੇ ਨਾਲ ਵੀਰੇਂਦਰ ਵੀ ਜੇਲ ਵਿਚ ਬੰਦ ਹੈ। ਇਕ ਬੱਚੇ ਅਤੇ ਚਾਰ ਔਰਤਾਂ ਦੀ ਹੱਤਿਆ ਦੇ ਮਾਮਲੇ ਵਿਚ ਰਾਮਪਾਲ ਅਤੇ ਵੀਰੇਂਦਰ ਸਹਿਤ 15 ਦੋਸ਼ੀਆਂ ਨੂੰ ਹਿਸਾਰ ਕੋਰਟ ਨੇ ਉਮਰਕੈਦ ਦੀ ਸਜ਼ਾ ਸੁਣਾਈ ਸੀ। ਹਿਸਾਰ ਜ਼ਿਲ੍ਹੇ ਵਿਚ ਬਰਵਾਲਾ ਦੇ ਸਤਲੋਕ ਆਸ਼ਰਮ ਵਿਚ ਸਾਲ 2014 ਵਿਚ ਹੋਈ ਇਕ ਬੱਚੇ ਅਤੇ ਚਾਰ ਔਰਤਾਂ ਦੀ ਹਤਿਆ ਵਿਚ ਕੋਰਟ ਨੇ ਉਸ ਨੂੰ ਦੋਸ਼ੀ ਕਰਾਰ ਦਿਤਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement