ਵਿਧਾਇਕ ਡਾ. ਰਾਜ ਵਲੋਂ ਵਧੀਆਂ ਤੇਲ ਕੀਮਤਾਂ ਵਿਰੁਧ ਪ੍ਰਦਰਸ਼ਨ
Published : Jun 23, 2018, 12:10 am IST
Updated : Jun 23, 2018, 12:10 am IST
SHARE ARTICLE
Dr, Raj Protesting With Others
Dr, Raj Protesting With Others

ਹਲਕਾ ਚੱਬੇਵਾਲ ਵਿੱਚ ਵਿਧਾਇਕ ਡਾ. ਰਾਜ ਕੁਮਾਰ ਦੀ ਅਗਵਾਈ ਵਿੱਚ ਕਈ ਪਿੰਡਾਂ ਵਿੱਚ ਪਿੰਡ ਵਾਸੀਆਂ ਅਤੇ ਕਾਂਗਰਸੀ ਵਰਕਰਾਂ ਨੇ ਵੱਡੀ ਸੰਖਿਆ.......

ਹੁਸ਼ਿਆਰਪੁਰ - ਹਲਕਾ ਚੱਬੇਵਾਲ ਵਿੱਚ ਵਿਧਾਇਕ ਡਾ. ਰਾਜ ਕੁਮਾਰ ਦੀ ਅਗਵਾਈ ਵਿੱਚ ਕਈ ਪਿੰਡਾਂ ਵਿੱਚ ਪਿੰਡ ਵਾਸੀਆਂ ਅਤੇ ਕਾਂਗਰਸੀ ਵਰਕਰਾਂ ਨੇ ਵੱਡੀ ਸੰਖਿਆ ਵਿੱਚ ਇਕੱਠੇ ਹੋ ਕੇ ਕੇਂਦਰ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤੇ । ਇਸ ਮੌਕੇ ਡਾ. ਰਾਜ ਕੁਮਾਰ ਨੇ ਖੁਦ ਪਿੰਡਾਂ ਅਹਿਰਾਣਾ ਕਲਾਂ, ਬਿਹਾਲਾ, ਰਾਜਪੁਰ ਭਾਈਆਂ, ਬੋਹਣ, ਬਜਰਾਵਰ ਅਤੇ ਜੰਡੋਲੀ ਵਿੱਚ ਅਲਗ-ਅਲਗ ਤਰੀਕੇ ਦੇ ਨਾਲ ਰੋਸ਼ ਪ੍ਰਦਰਸ਼ਨ ਕਰਕੇ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਤੇ ਕਾਬੂ ਨਾ ਕਰਨ ਕਰਕੇ ਮੋਦੀ ਸਰਕਾਰ ਦੀ ਜਮ ਕੇ ਅਲੋਚਨਾ ਕੀਤੀ ।

ਇਸ ਮੌਕੇ ਉਨ੍ਹਾਂ ਨੇ ਕਈ ਪਿੰਡਾਂ ਵਿੱਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ। ਇਕ ਪਿੰਡ ਵਿੱਚ ਮੋਟਰਸਾਇਕਲ ਚੁੱਕ ਕੇ ਰੋਸ਼ ਵਿਅਕਤ ਕੀਤਾ। ਇਸ ਮੋਕੇ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਪਟ੍ਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਜਿਸ ਤਰੀਕੇ ਨਾਲ ਵੱਧ ਰਹੀਆਂ ਹਨ, ਉਸਦੇ ਨਾਲ ਹੁਣ ਲੋਕ ਵਾਹਨ ਚਲਾ ਨਹੀਂ ਰਹੇ ਬਲਕਿ ਵਾਹਨ ਦਾ ਬੋਝ ਚੁੱਕ ਕੇ ਚਲੱਣ ਨੂੰ ਮਜਬੂਰ ਹਨ। ਇਸ ਕੜੀ ਦੇ ਤਹਿਤ ਹਲਕਾ ਚੱਬੇਵਾਲ ਦੇ ਅਲੱਗ ਅਲੱਗ ਪਿੰਡਾਂ ਵਿੱਚ ਰੋਸ਼ ਪ੍ਰਦਰਸ਼ਨ ਕੀਤੇ ਗਏ ਹਨ।

ਡਾ. ਰਾਜ ਕੁਮਾਰ ਦੀ ਅਗੁਵਾਈ ਹੇਠ, ਕਾਂਗਰ੍ਰਸੀ ਵਰਕਰਾਂ ਦੁਆਰਾ  ਸਿੰਬਲੀ, ਮੇਹਟੀਆਣਾ, ਫੁਗਲਾਣਾ, ਪੰਡੋਰੀ ਕੱਦ, ਜੈਤਪੁਰ, ਚਾਨਥੂ ਬ੍ਰਾਹਮਣਾ, ਜੱਟਪੁਰ ਅਤੇ ਪੰਚਨੰਗਲਾਂ ਪਿੰਡਾਂ ਵਿਚ ਬੜੀ ਸੰਖਿਆਂ ਵਿੱਚ ਪਿੰਡ ਵਾਸੀਆਂ ਨੇ ਰੋਸ ਪ੍ਰਦਰਸ਼ਨਾਂ ਵਿੱਚ ਭਾਗ ਲਿਆ।

Location: India, Punjab, Hoshiarpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement