ਖੇਤੀ ਕਾਨੂੰਨ ਰੱਦ ਹੋਣ ਤਕ ਅੰਦੋਲਨ ਜਾਰੀ ਰਹੇਗਾ : ਰਾਜੇਵਾਲ
Published : May 23, 2021, 7:32 am IST
Updated : May 23, 2021, 7:32 am IST
SHARE ARTICLE
image
image

ਖੇਤੀ ਕਾਨੂੰਨ ਰੱਦ ਹੋਣ ਤਕ ਅੰਦੋਲਨ ਜਾਰੀ ਰਹੇਗਾ : ਰਾਜੇਵਾਲ


ਕਿਹਾ, 26 ਮਈ ਤਕ ਸਰਕਾਰ ਨੇ ਗੱਲਬਾਤ ਬਾਰੇ ਜਵਾਬ ਨਾ ਦਿਤਾ ਤਾਂ ਅੰਦੋਲਨ ਹੋਰ ਤੇਜ਼ ਕਰਾਂਗੇ

ਚੰਡੀਗੜ੍ਹ, 22 ਮਈ (ਗੁਰਉਪਦੇਸ਼ ਭੁੱਲਰ) : ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਤੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਸਪਸ਼ਟ ਕੀਤਾ ਹੈ ਕਿ ਜੇ ਕੇਂਦਰ ਸਰਕਾਰ ਗੱਲਬਾਤ ਲਈ ਬੁਲਾਉਂਦੀ ਹੈ ਤਾਂ ਇਸ ਲਈ ਤਿਆਰ ਹਾਂ ਪਰ ਕਿਸਾਨ ਮੋਰਚੇ ਦੀਆਂ ਮੰਗਾਂ 'ਚ ਕੋਈ ਬਦਲਾਅ ਨਹੀਂ ਹੋਵੇਗਾ | 
ਅੱਜ ਚੰਡੀਗੜ੍ਹ ਪੁੱਜੇ ਕਿਸਾਨ ਆਗੂ ਰਾਜੇਵਾਲ ਨੇ ਪ੍ਰੈੱਸ ਕਾਨਫ਼ਰੰਸ ਕਰ ਕੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਤਿੰਨੇ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਦੇ ਰੱਦ ਹੋਣ ਅਤੇ ਐਮ.ਐਸ.ਪੀ. ਸਾਰੀਆਂ ਫ਼ਸਲਾਂ 'ਤੇ ਲਾਗੂ ਕਰਨ ਲਈ ਕਾਨੂੰਨ ਬਣਾਉਣ ਦੀ ਮੰਗ ਪ੍ਰਵਾਨ ਹੋਣ ਤਕ ਅੰਦੋਲਨ ਜਾਰੀ ਰਹੇਗਾ | ਉਨ੍ਹਾਂ ਕਿਹਾ ਕਿ 26 ਮਈ ਤਕ ਕੇਂਦਰ ਸਰਕਾਰ ਨੇ ਸਾਡੇ ਵਲੋਂ ਭੇਜੀ ਗੱਲਬਾਤ ਸ਼ੁਰੂ ਕਰਨ ਲਈ ਚਿੱਠੀ ਦਾ ਜਵਾਬ ਨਾ ਦਿਤਾ ਤਾਂ ਇਸ ਤੋਂ ਬਾਅਦ ਅੰਦੋਲਨ ਹੋਰ ਤੇਜ਼ ਕਰਨ ਲਈ ਅਗਲੀ ਰਣਨੀਤੀ ਬਣਾ ਕੇ ਐਕਸ਼ਨ ਪ੍ਰੋਗਰਾਮ ਐਲਾਨਿਆ ਜਾਵੇਗਾ | ਰਾਜੇਵਾਲ ਨੇ ਕਿਹਾ ਕਿ ਕਿਸਾਨਾਂ ਦੇ ਵਿਰੋਧ ਦਾ ਨਤੀਜਾ 

ਪਹਿਲਾਂ ਮੋਦੀ ਸਰਕਾਰ ਪੱਛਮੀ ਬੰਗਾਲ 'ਚ ਦੇਖ ਚੁੱਕੀ ਹੈ ਅਤੇ ਉਸ ਤੋਂ ਬਾਅਦ ਉੱਤਰ ਪ੍ਰਦੇਸ਼ ਦੀਆਂ ਪੰਚਾਇਤ ਚੋਣਾਂ ਦੇ ਨਤੀਜੇ ਸਾਹਮਣੇ ਹਨ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦਾ ਰਵੱਈਆ ਇਹੀ ਰਿਹਾ ਤਾਂ ਅੱਗੇ ਉਤਰਾਖੰਡ ਤੇ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਦੀ ਹਾਰ ਲਈ ਮੁਹਿੰਮ ਚਲਾਈ ਜਾਵੇਗੀ ਅਤੇ ਪੂਰੇ ਦੇਸ਼ 'ਚੋਂ ਭਾਜਪਾ ਦਾ ਸਫ਼ਾਇਆ ਕਰਨ ਲਈ ਕਿਸਾਨ ਅੱਗੇ ਵਧਣਗੇ |
ਕੋਰੋਨਾ ਦੇ ਮੁੱਦੇ 'ਤੇ ਰਾਜੇਵਾਲ ਨੇ ਕਿਹਾ ਕਿ ਪਿੰਡਾਂ 'ਚ ਬੀਮਾਰੀ ਧਰਨਿਆਂ ਤੋਂ ਫੈਲਣ ਦਾ ਪ੍ਰਚਾਰ ਕਰ ਕੇ ਸਰਕਾਰ ਵਲੋਂ ਕਿਸਾਨ ਅੰਦੋਲਨ ਨੂੰ  ਬਦਨਾਮ ਕਰਨ ਦੇ ਯਤਨ ਕੀਤੇ ਜਾ ਰਹੇ ਹਨ | ਉਨ੍ਹਾਂ ਦਾਅਵਾ ਕੀਤਾ ਕਿ ਦਿੱਲੀ ਹੱਦਾਂ ਉਪਰ ਮੋਰਚੇ 'ਚ ਸਰਕਾਰਾਂ ਨਾਲੋਂ ਕੋਰੋਨਾ ਦੀ ਰੋਕਥਾਮ ਦੇ ਬੇਹਤਰ ਪ੍ਰਬੰਧ ਹਨ | ਹਰ ਰੋਜ਼ ਕਿਸਾਨਾਂ ਨੂੰ  ਕਾਹੜਾ ਪਿਲਾਇਆ ਜਾਂਦਾ ਹੈ ਅਤੇ ਦਵਾਈਆਂ ਦਿਤੀਆਂ ਜਾ ਰਹੀਆਂ ਹਨ | ਸਫ਼ਾਈ ਦਾ ਪੂਰਾ ਪ੍ਰਬੰਧ ਹੈ | ਮੋਰਚੇ 'ਚ ਆਕਸੀਜਨ ਦੇ 10 ਸਿਲੰਡਰਾਂ 'ਤੇ ਆਧਾਰਤ ਬੈੱਡਾਂ ਵਾਲਾ ਅਪਣਾ ਹਸਪਤਾਲ ਹੈ | ਕਿਸਾਨਾਂ ਕੋਲ ਅਪਣੇ 40 ਮਾਹਰ ਡਾਕਟਰਾਂ ਦੀ ਟੀਮ ਵੀ ਹੈ | 
ਉਨ੍ਹਾਂ ਕਿਹਾ ਕਿ ਤਾਲਾਬੰਦੀ ਨਾਲ ਲੋਕਾਂ ਦਾ ਰੁਜ਼ਗਾਰ ਬੰਦ ਕਰਨਾ ਮਸਲੇ ਦਾ ਹੱਲ ਨਹੀਂ ਬਲਕਿ ਸਰਕਾਰਾਂ ਨੂੰ  ਚਾਹੀਦਾ ਹੈ ਕਿ ਲੋਕਾਂ ਨੂੰ  ਬੀਮਾਰੀ ਬਾਰੇ ਜਾਗਰੂਕ ਕਰੇ ਅਤੇ ਸਿਹਤ ਸਹੂਲਤਾਂ ਦੇ ਪੁਖਤਾ ਪ੍ਰਬੰਧ ਕਰ ਕੇ ਸੱਭ ਦਾ ਮੁਫ਼ਤ ਇਲਾਜ ਕਰਵਾਏ | 
ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਕਿਸਾਨ ਮੋਰਚੇ 'ਚ ਵੈਕਸੀਨੇਸ਼ਨ ਲਈ ਤਿਆਰ ਹਨ ਪਰ ਹਰਿਆਣਾ ਦੀ ਖੱਟਰ ਸਰਕਾਰ ਬਿਆਨਬਾਜ਼ੀ ਕਰ ਰਹੀ ਹੈ ਪਰ ਅੱਜ ਤਕ ਮੋਰਚੇ 'ਚ ਟੀਕਾਕਰਨ ਲਈ ਇਕ ਵੀ ਟੀਮ ਨਹੀਂ ਭੇਜੀ |
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement