ਪੰਜਾਬ ’ਚ ਮੁੜ ਕੋਰੋਨਾ ਨਾਲ ਮੌਤਾਂ ਦਾ ਇਕ ਦਿਨ ਦਾ ਅੰਕੜਾ 200 ਤੋਂ ਪਾਰ
Published : May 23, 2021, 12:03 am IST
Updated : May 23, 2021, 12:03 am IST
SHARE ARTICLE
image
image

ਪੰਜਾਬ ’ਚ ਮੁੜ ਕੋਰੋਨਾ ਨਾਲ ਮੌਤਾਂ ਦਾ ਇਕ ਦਿਨ ਦਾ ਅੰਕੜਾ 200 ਤੋਂ ਪਾਰ

ਬਠਿੰਡਾ ਤੇ ਪਟਿਆਲਾ ’ਚ 20-20 ਮੌਤਾਂ, ਪਾਜ਼ੇਟਿਵ ਮਾਮਲਿਆਂ ’ਚ ਗਿਰਾਵਟ 

ਚੰਡੀਗੜ੍ਹ 22 ਮਈ(ਭੁੱਲਰ) : ਪੰਜਾਬ ’ਚ ਕੋਰੋਨਾ ਕਹਿਰ ਜਾਰੀ ਹੈ। ਮੌਤਾਂ  ਦਾ ਇਕੋ ਦਿਨ ਦਾ ਅੰਕੜਾ ਮੁੜ ਅੱਜ 200 ਤੋਂ ਪਾਰ ਹੋ ਗਿਆ ਹੈ। ਪਿਛਲੇ ਕੁੱਝ ਦਿਨਾਂ ਚ ਇਹ ਅੰਕੜਾ 200 ਤੋਂ ਹੇਠਾਂ ਚਲਾ ਗਿਆ ਸੀ ਪਰ ਅੱਜ ਫੇਰ 201 ਮੌਤਾਂ ਹੋਈਆਂ। ਬੀਤੇ ਦਿਨ ਇਹ ਅੰਕੜਾ 175 ਸੀ। ਪਰ ਨਵੇਂ ਪਾਜ਼ੇਟਿਵ ਮਾਮਲਿਆਂ ’ਚ ਗਿਰਾਵਟ ਆ ਰਹੀ ਹੈ। ਅੱਜ 5421 ਮਾਮਲੇ ਦਰਜ ਕੀਤੇ ਗਏ ਹਨ। 7363 ਮਰੀਜ਼ ਅੱਜ ਠੀਕ ਵੀ ਹੋਏ ਹਨ। ਅੱਜ ਸੱਭ ਤੋਂ ਵੱਧ ਮੌਤਾਂ ਅਕਾਲੀ ਬਠਿੰਡਾ ਤੇ ਪਟਿਆਲਾ ਜ਼ਿਲ੍ਹੇ ’ਚ 20-20 ਹੋਈਆਂ। ਅੰਮਿ੍ਰਤਸਰ ’ਚ 19, ਮੋਹਾਲੀ ’ਚ 16,ਫਾਜਿਲਕਾ ਤੇ ਮੁਕਤਸਰ ’ਚ 12-12 ਮੌਤਾਂ ਹੋਈਆਂ। ਆਜ ਸੱਭ ਤੋਂ ਵੱਧ ਪਾਜ਼ੇਟਿਵ ਮਾਮਲੇ ਜ਼ਿਲ੍ਹਾ ਲੁਧਿਆਣਾ ’ਚ 542, ਮੋਹਾਲੀ ’ਚ 555, ਜਲੰਧਰ ’ਚ 445, ਬਠਿੰਡਾ ’ਚ 411 ਤੇ ਅੰਮਿ੍ਰਤਸਰ ’ਚ 400 ਆਏ। ਸੂਬੇ ’ਚ ਇਸ ਸਮੇ ਕੁਲ 61203 ਕੋਰੋਨਾ ਮਰੀਜ਼ ਇਲਾਜ ਅਧੀਨ ਹਨ। ਇਨਾ ’ਚੋਂ 1127 ਦੀ ਹਾਲਤ ਗੰਭੀਰ ਹੈ ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement