ਬਾਪੂਧਾਮ ਕਾਲੋਨੀ 'ਚ ਸੈਂਪਲ ਕੁਲੈਕਟਿੰਗ ਸੈਂਟਰ ਸ਼ੁਰੂ, ਸ਼ੱਕੀ ਮਰੀਜ਼ਾਂ ਦੇ ਲਏ ਜਾਣਗੇ ਨਮੂਨੇ
Published : May 23, 2020, 9:53 am IST
Updated : May 23, 2020, 9:53 am IST
SHARE ARTICLE
ਬਾਪੂਧਾਮ ਕਾਲੋਨੀ ਦੀ ਤਸਵੀਰ।
ਬਾਪੂਧਾਮ ਕਾਲੋਨੀ ਦੀ ਤਸਵੀਰ।

ਸ਼ੱਕੀ ਮਰੀਜ਼ਾਂ ਨੂੰ ਪੀ.ਯੂ. 'ਚ ਕੁੜੀਆਂ ਦੇ ਹੋਸਟਲ ਤੇ ਰਾਏਪੁਰ ਕਲਾਂ ਦੇ ਸਕੂਲ 'ਚ ਕੀਤਾ ਜਾਵੇਗਾ ਇਕਾਂਤਵਾਸ

ਚੰਡੀਗੜ੍ਹ, 22 ਮਈ (ਤਰੁਣ ਭਜਨੀ): ਸ਼ਹਿਰ ਦੀ ਬਾਪੂਧਾਮ ਕਾਲੋਨੀ ਵਿਚ ਲਗਤਾਰ ਵਧ ਰਹੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਨੂੰ ਵੇਖਦੇ ਹੋਏ ਪ੍ਰਸ਼ਾਸਨ ਨੇ ਬਾਪੂਧਾਮ ਕਾਲੋਨੀ ਦੇ ਇਕ ਸਕੂਲ ਵਿਚ ਸੈਂਪਲਿੰਗ ਸੈਂਟਰ ਬਣਿਆ ਹੈ। ਇਸ ਸੈਂਟਰ ਦੇ ਇਥੇ ਬਣ ਜਾਣ ਨਾਲ ਹਰੇਕ ਸ਼ੱਕੀ ਮਰੀਜ਼ ਦੇ ਕੋਰੋਨਾ ਟੈਸਟ ਲਈ ਨਮੂਨੇ ਲਏ ਜਾ ਸਕਣਗੇ। ਸ਼ੁੱਕਰਵਾਰ ਤੋਂ ਇਹ ਸੈਂਟਰ ਇਥੇ ਸ਼ੁਰੂ ਕਰ ਦਿਤਾ ਗਿਆ ਹੈ।

ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਬਾਪੂਧਾਮ ਦੇ ਲੋਕਾਂ ਲਈ ਪੰਜਾਬ ਯੂਨਿਵਰਸਟੀ ਦੇ ਕੁੜੀਆਂ ਦੇ ਹਾਸਟਲ ਨੰਬਰ 8 ਨੂੰ ਵੀ ਇਕਾਂਤਵਾਸ ਸੈਂਟਰ ਬਣਾ ਦਿਤਾ ਹੈ। ਇਸ ਤੋਂ ਇਲਾਵਾ ਬਾਪੂਧਾਮ ਦੇ ਸ਼ੱਕੀ ਮਰੀਜ਼ਾਂ ਲਈ ਰਾਏਪੁਰ ਕਲਾਂ ਦੇ ਸਰਕਾਰੀ ਸਕੂਲ ਨੂੰ ਵੀ ਇਕਾਂਤਵਾਸ ਸੈਂਟਰ ਬਣਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਬਾਪੂਧਾਮ ਵਿਚ ਇਕ ਹੋਰ ਪਾਜ਼ੇਟਿਵ ਕੇਸ ਰਿਪੋਰਟ ਕੀਤਾ ਗਿਆ। ਇਥੇ 35 ਸਾਲ ਦੀ ਮਹਿਲਾ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਇਸ ਦੇ ਨਾਲ ਸ਼ਹਿਰ ਵਿਚ ਹੁਣ ਕੁਲ ਕੇਸ 219 ਹੋ ਗਏ ਹਨ। 17 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਸ਼ੁੱਕਰਵਾਰ ਨੂੰ ਬਾਪੂਧਾਮ ਵਿਚ 58 ਲੋਕਾਂ ਦੇ ਸੈਂਪਲ ਲਏ ਗਏ ਸਨ। ਇਨ੍ਹਾਂ ਦੀ ਰਿਪੋਰਟ ਸ਼ਨਿਚਰਵਾਰ ਸਵੇਰੇ ਆਵੇਗੀ।

 ਚੰਡੀਗੜ੍ਹ ਦੇ ਰੈਡ ਜੋਨ ਬਾਪੂਧਾਮ ਕਾਲੋਨੀ ਵਿਚ ਪ੍ਰਸ਼ਾਸਨ ਵਲੋਂ ਕੋਰੋਨਾ ਸੈਂਪਲ ਕਾਲੈਕਟਿੰਗ ਸੈਂਟਰ ਬਣਾਇਆ ਗਿਆ ਹੈ। ਇਹ ਸੈਂਟਰ ਬਾਪੂਧਾਮ ਦੇ ਇਕ ਸਕੂਲ ਵਿਚ ਬਣਾਇਆ ਗਿਆ ਹੈ। ਹੁਣ ਹਰ ਸ਼ੱਕੀ ਦੇ ਸੈਂਪਲ ਮੌਕੇ ਤੋਂ ਲੈ ਕੇ ਟੈਸਟਿੰਗ ਲਈ ਭੇਜੇ ਜਾਣਗੇ।  ਇਸ ਨੂੰ ਲੈ ਕੇ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰਿੰਦਾ ਨੇ ਸਿਹਤ ਵਿਭਾਗ ਨੂੰ ਨਿਰਦੇਸ਼ ਦਿਤੇ ਸਨ। ਸ਼ੁੱਕਰਵਾਰ ਤੋਂ ਇਥੇ ਸ਼ੱਕੀਆਂ ਦੇ ਸੈਂਪਲ ਲੈਣ ਦੀ ਪ੍ਰੀਕਿਰਿਆ ਸ਼ੁਰੂ ਹੋ ਗਈ ਹੈ।

 ਇਸ ਤੋਂ ਪਹਿਲਾਂ ਪੀਜੀਆਈ ਵਲੋਂ ਵੀਰਵਾਰ ਨੂੰ ਇਕ ਵਾਰ ਫਿਰ ਵੱਡੀ ਗਿਣਤੀ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਡਿਸਚਾਰਜ ਕੀਤਾ ਗਿਆ ਸੀ। ਸੱਤ ਦਿਨ ਦਾ ਇਕਾਂਤਵਾਸ ਸਮਾਂ ਪੂਰਾ ਕਰਨ ਤੋਂ ਬਾਅਦ ਇਨ੍ਹਾਂ ਲੋਕਾਂ ਨੂੰ ਘਰ ਭੇਜਿਆ ਜਾਵੇਗਾ।

ਪੀ.ਜੀ.ਆਈ ਤੋਂ ਹੁਣ ਤਕ 132 ਲੋਕ ਹੋ ਚੁਕੇ ਹਨ ਡਿਸਚਾਰਜ : ਪੀਜੀਆਈ ਤੇ ਹੁਣ ਤਕ 132 ਕੋਰੋਨਾ ਪਾਜ਼ੇਟਿਵ ਮਰੀਜ਼ ਠੀਕ ਹੋਣ ਦੇ ਬਾਅਦ ਡਿਸਚਾਰਜ ਕੀਤੇ ਜਾ ਚੁੱਕੇ ਹਨ। ਇਨ੍ਹਾ ਵਿਚ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਦੇ ਕੋਰੋਨਾ ਪਾਜ਼ੇਟਿਵ ਮਰੀਜ਼ ਸ਼ਾਮਲ ਹਨ।

ਉਥੇ ਹੀ ਜੇ ਸ਼ਹਿਰ ਦੀ ਗੱਲ ਕੀਤੀ ਜਾਵੇ।  ਸ਼ਹਿਰ ਵਿਚ ਹੁਣੇ ਤਕ 178 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਠੀਕ ਹੋਣ ਦੇ ਬਾਅਦ ਡਿਸਚਾਰਜ ਕੀਤਾ ਜਾ ਚੁਕਾ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement