ਜ਼ਹਿਰੀਲੀ ਚੀਜ਼ ਨਿਗਲਣ ਵਾਲੀ ਮਹੰਤ ਦੀ ਧੀ ਵਿਰੁਧ ਮਾਮਲਾ ਦਰਜ
Published : May 23, 2018, 12:16 am IST
Updated : May 23, 2018, 12:16 am IST
SHARE ARTICLE
Harpreet Kaur at Hospital
Harpreet Kaur at Hospital

ਸਥਾਨਕ ਸ਼ਹਿਰ ਦੇ ਮਹੰਤ ਹੁਕਮ ਦਾਸ ਬਬਲੀ ਦੀ ਵਿਆਹੀ ਹੋਈ ਧੀ ਵਲੋਂ ਬੀਤੇ ਕਲ ਅਕਾਲੀ ਦਲ ਦੀ ਆਗੂ ਬੀਬੀ ...

ਤਪਾ ਮੰਡੀ, 22 ਮਈ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) : ਸਥਾਨਕ ਸ਼ਹਿਰ ਦੇ ਮਹੰਤ ਹੁਕਮ ਦਾਸ ਬਬਲੀ ਦੀ ਵਿਆਹੀ ਹੋਈ ਧੀ ਵਲੋਂ ਬੀਤੇ ਕਲ ਅਕਾਲੀ ਦਲ ਦੀ ਆਗੂ ਬੀਬੀ ਜਸਵਿੰਦਰ ਕੌਰ ਸ਼ੇਰਗਿੱਲ ਦੇ ਬੂਹੇ ਅੱਗੇ ਜਾ ਕੇ ਜ਼ਹਿਰੀਲੀ ਚੀਜ਼ ਨਿਗਲਣ ਦੇ ਮਾਮਲੇ ਵਿਚ ਪੁਲਿਸ ਨੇ ਕਾਨੂੰਨੀ ਕਾਰਵਾਈ ਕਰਦਿਆਂ ਬੀਬੀ ਸ਼ੇਰਗਿੱਲ ਦੇ ਅੰਗ ਰੱਖਿਅਕ ਦੇ ਬਿਆਨ ਉਪਰ ਜ਼ਹਿਰ ਨਿਗਲਣ ਵਾਲੀ ਬਬਲੀ ਮਹੰਤ ਦੀ ਧੀ ਹਰਪ੍ਰੀਤ ਕੌਰ ਵਿਰੁਧ ਮਾਮਲਾ ਦਰਜ ਕਰ ਲਿਆ ਹੈ। 

ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਬੀ ਸ਼ੇਰਗਿੱਲ ਦੇ ਅੰਗ ਰੱਖਿਅਕ ਗੁਰਮੀਤ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਬੀਤੇ ਕਲ ਉਸ ਨੂੰ ਬਬਲੀ ਮਹੰਤ ਦੇ ਡਰਾਈਵਰ ਨੇ ਆ ਕੇ ਬੀਬੀ ਸ਼ੇਰਗਿੱਲ ਦੇ ਘਰੋ ਬਬਲੀ ਮਹੰਤ ਨੂੰ ਬੁਲਾਉਣ ਲਈ ਕਿਹਾ ਜਦਕਿ ਐਨੇ ਸਮੇਂ ਵਿਚ ਹੀ ਬਬਲੀ ਮਹੰਤ ਦੀ ਕੁੜੀ ਵੀ ਉਥੇ ਆ ਗਈ ਜੋ ਲਗਾਤਾਰ ਅਪਣੇ ਪਿਤਾ ਨੂੰ ਕੋਸ ਰਹੀ ਸੀ।

ਜਿਸ ਨੇ ਕਿਹਾ ਕਿ ਬੀਬੀ ਸ਼ੇਰਗਿੱਲ ਨੇ ਸਾਡੇ ਸਾਰੇ ਟੱਬਰ ਨੂੰ ਫਸਾ ਕੇ ਰੱਖ ਦਿੱਤਾ ਹੈ ਜਿਸ ਲਈ ਮੈਂ ਹੁਣ ਇਸ ਦੇ ਸਿਰ ਚੜ੍ਹ ਕੇ ਮਰਾਂਗੀ। ਅੰਗ ਰੱਖਿਅਕ ਨੇ ਕਿਹਾ ਕਿ ਵੇਖਦੇ ਹੀ ਵੇਖਦੇ ਹਰਪ੍ਰੀਤ ਕੌਰ ਅਪਣੇ ਹੱਥ ਵਿਚ ਲਈ ਕੋਈ ਜ਼ਹਿਰੀਲੀ ਚੀਜ਼ ਨਿਗਲ ਗਈ। ਜਿਸ ਨੂੰ ਉਸ ਦੇ ਪਿਤਾ ਬਬਲੀ ਮਹੰਤ ਅਤੇ ਡਰਾਈਵਰ ਨੇ ਹਸਪਤਾਲ ਅੰਦਰ ਇਲਾਜ ਲਈ ਭਰਤੀ ਕਰਵਾਇਆ। ਪੁਲਿਸ ਨੇ ਹਰਪ੍ਰੀਤ ਕੌਰ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ। 

ਦੱਸਣਯੋਗ ਹੈ ਕਿ ਮਹੰਤ ਦੇ ਪਰਵਾਰ ਨੇ ਅਪਣੇ ਪਿਤਾ ਦੇ ਕਥਿਤ ਤੌਰ 'ਤੇ ਦੋਸਤਾਨਾ ਸਬੰਧਾਂ ਤੋਂ ਅੱਕ ਕੇ ਬੀਬੀ ਸ਼ੇਰਗਿੱਲ ਨਾਲ ਲੰਘੇ ਪੰਜ ਮਹੀਨੇ ਪਹਿਲਾਂ ਕੁੱਟਮਾਰ ਕਰ ਕੇ ਉਸ ਨੂੰ ਅਰਧ ਨਗਨ ਕਰ ਕੇ ਉਸ ਦੀ ਵੀਡੀਉ ਵਾਇਰਲ ਕਰ ਦਿਤੀ ਸੀ। ਜਿਸ ਵਿਚ ਮਹੰਤ ਦੀ ਪਤਨੀ, ਪੁੱਤਰ ਸਣੇ ਹਰਪ੍ਰੀਤ ਕੌਰ ਦਾ ਪਤੀ ਵੀ ਜੇਲ ਅੰਦਰ ਬੰਦ ਹੈ। ਅਜਿਹੇ ਕਾਰਨਾਂ ਕਰ ਕੇ ਹੀ ਅੱਕੀ ਹੋਈ ਪੀੜਤ ਹਰਪ੍ਰੀਤ ਕੌਰ ਨੇ ਉਕਤ ਕਦਮ ਨੂੰ ਅੰਜਾਮ ਦਿਤਾ।  

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement