ਬਾਰਾਬੰਕੀ ਜੇਲ ’ਚ ਭਾਈਚਾਰੇ ਦੀ ਅਨੋਖੀ ਮਿਸਾਲ
Published : Apr 23, 2022, 12:21 am IST
Updated : Apr 23, 2022, 12:21 am IST
SHARE ARTICLE
image
image

ਬਾਰਾਬੰਕੀ ਜੇਲ ’ਚ ਭਾਈਚਾਰੇ ਦੀ ਅਨੋਖੀ ਮਿਸਾਲ

ਮੁਸਲਮਾਨਾਂ ਨਾਲ ਹਿੰਦੂ ਕੈਦੀ ਵੀ ਰੱਖ ਰਹੇ ਹਨ ਰੋਜ਼ਾ

ਬਾਰਾਬੰਕੀ, 22 ਅਪ੍ਰੈਲ : ਉੱਤਰ ਪ੍ਰਦੇਸ਼ ਦੀ ਬਾਰਾਬੰਕੀ ਜ਼ਿਲ੍ਹਾ ਜੇਲ ’ਚ ਭਾਈਚਾਰਕ ਸਾਂਝ ਦੀ ਅਨੋਖੀ ਮਿਸਾਲ ਪੇਸ਼ ਕਰਦੇ ਹੋਏ ਮੁਸਲਿਮ ਬੰਦੀਆਂ ਨਾਲ 15 ਹਿੰਦੂ ਬੰਦੀ ਵੀ ਰੋਜ਼ਾ ਰੱਖ ਰਹੇ ਹਨ ਅਤੇ ਇਸ ’ਚ ਜੇਲ੍ਹ ਪ੍ਰਸ਼ਾਸਨ ਵੀ ਉਨ੍ਹਾਂ ਦੀ ਮਦਦ ਕਰ ਰਿਹਾ ਹੈ। ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਤੋਂ ਸਿਰਫ਼ 30 ਕਿਲੋਮੀਟਰ ਦੀ ਦੂਰੀ ’ਤੇ ਬਾਰਾਬੰਕੀ ਜੇਲ ’ਚ ਬੰਦ 15 ਹਿੰਦੂ ਕੈਦੀ ਰੋਜ਼ਾਨਾ ਸਵੇਰੇ ਸੇਹਰੀ ਅਤੇ ਸ਼ਾਮ ਦੇ ਇਫ਼ਤਾਰ ’ਚ ਸ਼ਾਮਲ ਹੋ ਰਹੇ ਹਨ ਅਤੇ ਮੁਸਲਿਮ ਕੈਦੀਆਂ ਨਾਲ ਰੋਜ਼ਾ ਰੱਖ ਰਹੇ ਹਨ। ਰੋਜ਼ਾ ਰੱਖਣ ਵਾਲੇ ਮੁਸਲਿਮ ਬੰਦੀਆਂ ਨਾਲ ਤੜਕੇ ਸਵੇਰੇ 3 ਵਜੇ ਉਠ ਕੇ ਕੁਝ ਹਿੰਦੂ ਵੀ ਸੇਹਰੀ ਕਰਦੇ ਹਨ। ਜੇਲ ਪ੍ਰਸ਼ਾਸਨ ਵੀ ਇਸ ’ਚ ਉਨ੍ਹਾਂ ਦੀ ਮਦਦ ਕਰ ਰਿਹਾ ਹੈ ਅਤੇ ਇਨ੍ਹਾਂ ਕੈਦੀਆਂ ਨੂੰ ਸੇਹਰੀ ਅਤੇ ਇਫ਼ਤਾਰ ਲਈ ਖਜ਼ੂਰ, ਦੁੱਧ, ਚਾਹ ਸਮੇਤ ਸਾਰਾ ਜ਼ਰੂਰਤ ਦਾ ਸਾਮਾਨ ਦਿਤਾ ਜਾ ਰਿਹਾ ਹੈ। 
ਜੇਲ ’ਚ ਕੁੱਲ ਇਕ ਹਜ਼ਾਰ ਕੈਦੀ ਹਨ। ਜੇਲ ਪ੍ਰਸ਼ਾਸਨ ਵਲੋਂ ਰੋਜ਼ਾ ਰੱਖਣ ਵਾਲੇ ਬੰਦੀਆਂ ਨੂੰ ਇਫ਼ਤਾਰ ਦੇ ਸਮੇਂ ਖਜ਼ੂਰ, ਦੁੱਧ, ਚਾਹ ਸਮੇਤ ਸਾਰੀਆਂ ਚੀਜ਼ਾਂ ਦਿਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਜੋ ਬੰਦੀ ਜਾਇਕੇਦਾਰ ਭੋਜਨ ਖਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਭੋਜਨ ਵੀ ਉਪਲੱਬਧ ਕਰਵਾਇਆ ਜਾਂਦਾ ਹੈ। ਹਿੰਦੂ ਕੈਦੀ ਵੀ ਮੁਸਲਿਮ ਕੈਦੀਆਂ ਦੀ ਤਰ੍ਹਾਂ ਦਿਨ ਭਰ ਰੋਜ਼ਾ ਰੱਖਦੇ ਹਨ ਅਤੇ ਉਨ੍ਹਾਂ ਨਾਲ ਤੜਕੇ ਸਵੇਰੇ 3 ਵਜੇ ਉਠ ਕੇ ਸੇਹਰੀ ਕਰਦੇ ਹਨ। ਜ਼ਿਲ੍ਹਾ ਜੇਲ ਦੇ ਜੇਲ੍ਹਰ ਆਲੋਕ ਸ਼ੁਕਲਾ ਨੇ ਦਸਿਆ ਕਿ ਜੇਲ ’ਚ ਇਸ ਤਰ੍ਹਾਂ ਮੁਸਲਿਮ-ਹਿੰਦੂ ਭਾਈਚਾਰਾ ਦੇਖ ਕੇ ਸਾਨੂੰ ਖੁਸ਼ੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕਰੀਬ 250 ਬੰਦੀ ਇਸ ਸਾਲ ਰੋਜ਼ਾ ਰੱਖ ਰਹੇ ਹਨ, ਜਿਸ ’ਚ 15 ਹਿੰਦੂ ਬੰਦੀ ਵੀ ਸ਼ਾਮਲ ਹਨ ਅਤੇ ਇਨ੍ਹਾਂ ਸਾਰਿਆਂ ਲਈ ਇਕ ਸਮੇਂ ਦੇ ਭੋਜਨ ਦੀ ਵਿਵਸਥਾ ਕੀਤੀ ਗਈ ਹੈ।     (ਪੀਟੀਆਈ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement