ਜਲੰਧਰ 'ਚ ਫੈਲੀ ਦਹਿਸ਼ਤ, ਸੜਕਾਂ 'ਤੇ ਸੁੱਟੇ ਮਿਲੇ 500 ਅਤੇ 100 ਦੇ ਨੋਟ
Published : Apr 23, 2020, 9:25 am IST
Updated : Apr 23, 2020, 9:25 am IST
SHARE ARTICLE
File Photo
File Photo

ਕੋਰੋਨਾ ਦੇ ਖੌਫ ਹੇਠਾਂ ਜਲੰਧਰ ਦੇ ਵਡਾਲਾ ਰੋਡ ਸਥਿਤ ਫਰੈਂਡਸ ਕਾਲੋਨੀ ਅਤੇ ਬੀ.ਐਸ.ਐਫ਼. ਚੌਕ ਨੇੜੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਥੇ

ਜਲੰਧਰ, 22 ਅਪ੍ਰੈਲ (ਪਪ) : ਕੋਰੋਨਾ ਦੇ ਖੌਫ ਹੇਠਾਂ ਜਲੰਧਰ ਦੇ ਵਡਾਲਾ ਰੋਡ ਸਥਿਤ ਫਰੈਂਡਸ ਕਾਲੋਨੀ ਅਤੇ ਬੀ.ਐਸ.ਐਫ਼. ਚੌਕ ਨੇੜੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਥੇ 500-500 ਦੇ ਤਿੰਨ ਅਤੇ 100-100 ਦੇ 7 ਨੋਟ ਸੜਕ 'ਤੇ ਸੁੱਟੇ ਹੋਏ ਪਾਏ ਗਏ। ਦਰਅਸਲ ਫਰੈਂਡਸ ਕਾਲੋਨੀ 'ਚ ਅਣਪਛਾਤਿਆਂ ਵਲੋਂ 500-500 ਦੇ ਅਤੇ ਬੀ.ਐਸ.ਐਫ਼. ਚੌਕ ਨੇੜੇ ਪੈਂਦੇ ਪਟਰੌਲ ਪੰਪ ਕੋਲ 100-100 ਦੇ ਨੋਟ ਪਏ ਦੇਖ ਕੇ ਲੋਕ ਹੈਰਾਨ ਹੋ ਗਏ

ਅਤੇ ਇਸ ਬਾਰੇ ਤੁਰਤ ਪੁਲਿਸ ਨੂੰ ਸੂਚਿਤ ਕੀਤਾ। ਇਸ ਦੀ ਵੀਡੀਉ ਵੀ ਸ਼ੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਦੋਵੇਂ ਥਾਵਾਂ ਦੀ ਸਬੰਧਤ ਪੁਲਿਸ ਨੇ ਨੋਟਾਂ ਨੂੰ ਕਬਜ਼ੇ 'ਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿਤੀ ਹੈ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਨੋਟ ਕਿਸ ਨੇ ਸੁੱਟੇ ਹਨ। ਪੁਲਿਸ ਵਲੋਂ ਜਾਂਚ ਜਾਰੀ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement