ਜਾਅਲੀ ਦਸਤਾਵੇਜ਼ਾਂ ਸਹਾਰੇ ਵਾਹਨਾਂ ਦੇ ਲੋਨ ਕਰਵਾਉਣ ਵਾਲਾ ਗਰੋਹ ਕਾਬੂ
Published : Mar 23, 2018, 3:50 am IST
Updated : Mar 23, 2018, 3:50 am IST
SHARE ARTICLE
Thiefs
Thiefs

ਫ਼ਾਇਨਾਂਸ ਕਰਵਾਉਣ ਵਾਲੇ ਗਰੋਹ ਦੇ 5 ਮੈਂਬਰਾਂ ਨੂੰ ਪੁਲਿਸ ਦੀ ਅਪ੍ਰੇਸ਼ਨ ਸੈਲ ਦੀ ਟੀਮ ਨੇ ਗ੍ਰਿਫ਼ਤਾਰ ਕੀਤਾ ਹੈ

ਜਾਅਲੀ ਦਸਤਾਵੇਜ਼ਾਂ ਦੇ ਸਹਾਰੇ ਲੋਕਾਂ ਦੇ ਦੁਪਹਿਆ ਵਾਹਨ ਫ਼ਾਇਨਾਂਸ ਕਰਵਾਉਣ ਵਾਲੇ ਗਰੋਹ ਦੇ 5 ਮੈਂਬਰਾਂ ਨੂੰ ਪੁਲਿਸ ਦੀ ਅਪ੍ਰੇਸ਼ਨ ਸੈਲ ਦੀ ਟੀਮ ਨੇ ਗ੍ਰਿਫ਼ਤਾਰ ਕੀਤਾ ਹੈ। ਗਰੋਹ ਦੇ ਮੈਂਬਰ ਲੋਕਾਂ ਦੇ ਦਸਤਾਵੇਜ਼ ਲੈ ਕੇ ਪਹਿਲਾਂ ਲੋਨ ਕਰਵਾ ਲੈਂਦੇ ਸਨ ਅਤੇ ਬਾਅਦ ਵਿਚ ਉਨ੍ਹਾਂ ਲੋਕਾਂ ਨੂੰ ਲੋਨ ਪਾਸ ਨਾ ਹੋਣ ਦੀ ਗੱਲ ਕਹਿ ਕੇ ਵਾਪਸ ਭੇਜ ਦਿੰਦੇ ਸਨ ਅਤੇ ਆਪ ਵਾਹਨ ਲੈ ਲੈਂਦੇ ਸਨ। ਪੁਲਿਸ ਨੇ ਗਰੋਹ ਦੇ ਕਬਜ਼ੇ ਤੋਂ ਅਜਿਹੇ 24 ਦੁਪਹਿਆ ਵਾਹਨ ਬਰਾਮਦ ਕੀਤੇ ਹਨ। ਗਰੋਹ ਦੇ ਮੈਂਬਰ ਇਨ੍ਹਾਂ ਵਾਹਨਾਂ ਦੇ ਜਾਅਲੀ ਨੰਬਰ ਲਗਾ ਕੇ ਲੋਕਾਂ ਨੂੰ 30-35 ਹਜ਼ਾਰ ਰੁਪਏ ਵਿਚ ਵੇਚ ਦਿੰਦੇ ਸਨ। ਇਸ ਤੋਂ ਇਲਾਵਾ ਉਹ ਇਨ੍ਹਾਂ ਵਾਹਨਾਂ ਨੂੰ ਰੋਜ਼ ਦੇ ਕਿਰਾਏ 'ਤੇ ਵੀ ਦਿੰਦੇ ਸਨ।

ThiefsThiefs

ਮੁਲਜ਼ਮਾਂ ਦੀ ਪਛਾਣ ਸੈਕਟਰ 48 ਵਾਸੀ ਸੁਖਦੇਵ ਸਿੰਘ, ਹੱਲੋਮਾਜਰਾ ਵਾਸੀ ਸੁਰਜੀਤ ਸਿੰਘ, ਰਾਮਦਰਬਾਰ ਵਾਸੀ ਸੰਜੇ, ਡੇਰਾਬੱਸੀ ਵਾਸੀ ਸੰਦੀਪ ਅਤੇ ਪ੍ਰਦੀਪ ਗੌਤਮ ਦੇ ਰੂਪ ਵਿਚ ਹੋਈ ਹੈ। ਮੁਲਜ਼ਮ ਸੰਦੀਪ ਬੇਦੀ ਸਜੁਕੀ ਜ਼ੀਰਕਪੁਰ ਦਾ ਮੁਲਾਜ਼ਮ ਹੈ। ਐਸ.ਪੀ. ਆਪ੍ਰੇਸ਼ਨ ਰਵੀ ਕੁਮਾਰ ਨੇ ਦਸਿਆ ਕਿ ਪੁਲਿਸ ਨੇ ਗਰੋਹ ਨੂੰ ਸੈਕਟਰ-26 ਤੋਂ ਕਾਬੂ ਕੀਤਾ ਹੈ। ਇਹ ਗਰੋਹ ਪਿਛਲੇ ਕਾਫ਼ੀ ਸਮੇਂ ਤੋਂ ਲੋਕਾਂ ਦੇ ਨਾਂ 'ਤੇ ਲੋਨ ਲੈ ਕੇ ਵਾਹਨ ਖ਼ਰੀਦ ਲੈਂਦਾ ਸੀ ਅਤੇ ਜਿਸ ਵਿਅਕਤੀ ਦੇ ਨਾਂ ਲੋਨ ਹੁੰਦਾ ਸੀ, ਉਸ ਨੂੰ ਲੋਨ ਨਾ ਪਾਸ ਹੋਣ ਦੀ ਗੱਲ ਕਹਿੰਦਾ ਸੀ। ਕਾਬੂ ਕੀਤੇ ਗਏ ਮੁਲਜ਼ਮ ਪੁਲਿਸ ਰੀਮਾਂਡ 'ਤੇ ਹਨ। ਪੁਲਿਸ ਨੂੰ ਗਰੋਹ ਤੋਂ ਹੋਰ ਵੀ ਪ੍ਰਗਟਾਵਾ ਹੋਣ ਦੀ ਸੰਭਾਵਨਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement