ਅਤਿਵਾਦ ਦਾ ਖ਼ਾਤਮਾ ਕਰਨ ਲਈ ਪੰਜਾਬ ਤੋਂ ਕਸ਼ਮੀਰ 'ਚ ਸੱਦੀਆਂ 100 ਪੈਰਾਮਿਲਟਰੀ ਕੰਪਨੀਆਂ
Published : Feb 23, 2019, 10:40 am IST
Updated : Feb 23, 2019, 10:43 am IST
SHARE ARTICLE
Indian Army
Indian Army

ਪੁਲਵਾਮਾ ਹਮਲੇ ਤੋਂ ਬਾਅਦ ਸਰਕਾਰ ਅਤੇ ਫੌਜ ਦੋਨੋਂ ਹੀ ਐਕਸ਼ਨ ਵਿਚ ਹਨ। ਪੁਲਵਾਮਾ ਹਮਲੇ ਦੇ ਮਾਸਟਰਮਾਇੰਡ ਰਾਸ਼ਿਦ ਗਾਜੀ ਨੂੰ ਮਾਰਨ ਤੋਂ ਬਾਅਦ ਹੁਣ....

ਜਲੰਧਰ : ਪੁਲਵਾਮਾ ਹਮਲੇ ਤੋਂ ਬਾਅਦ ਸਰਕਾਰ ਅਤੇ ਫੌਜ ਦੋਨੋਂ ਹੀ ਐਕਸ਼ਨ ਵਿਚ ਹਨ। ਪੁਲਵਾਮਾ ਹਮਲੇ ਦੇ ਮਾਸਟਰਮਾਇੰਡ ਰਾਸ਼ਿਦ ਗਾਜੀ ਨੂੰ ਮਾਰਨ ਤੋਂ ਬਾਅਦ ਹੁਣ ਫੌਜ ਦਾ ਜੰਮੂ ਕਸ਼ਮੀਰ ਵਿਚ ਸਰਚ ਅਪਰੇਸ਼ਨ ਜਾਰੀ ਹੈ ਅਤੇ ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਵਿਚ ਛੁਪੇ ਬੈਠੇ ਅਤਿਵਾਦੀਆਂ ਨੂੰ ਮਾਰਨ ਲਈ ਫੌਜ ਨੇ ਆਪਣੀ ਕਮਾਨ ਸੰਭਾਲ ਲਈ ਹੈ।

India Army Indian Army, 12 Sikh Li

ਉਥੇ ਹੀ ਪੰਜਾਬ ਵਲੋਂ ਪੈਰਾਮਿਲਟਰੀ ਫੋਰਸ ਦੀਆਂ 100 ਕੰਪਨੀਆਂ ਅਤੇ ਲਗਪਗ 10 ਹਜਾਰ ਜਵਾਨਾਂ ਨੂੰ ਕਸ਼ਮੀਰ  ਭੇਜਿਆ ਗਿਆ ਹੈ। ਇਸ ਵਿਚ ITBP, SSB, CRPF, CISF, BSF ਦੀਆਂ 100 ਕੰਪਨੀਆਂ ਨੂੰ ਜਲਦ ਜਾਣ ਲਈ ਕਿਹਾ ਗਿਆ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਭਾਰਤੀ ਫੌਜ ਹੁਣ ਅਤਿਵਾਦ ਨੂੰ ਖਤਮ ਕਰਨ ਲਈ ਹਰ ਸੰਭਵ ਕਦਮ   ਚੁੱਕ ਰਹੀ ਹੈ ਅਤੇ ਮੋਦੀ ਸਰਕਾਰ ਨੇ ਵੀ ਹੁਣ ਫੌਜ ਪੂਰੀ ਖੁੱਲ੍ਹ ਦੇ ਦਿੱਤੀ ਹੈ।

India ArmyIndian Army

  ਇਸਦੇ ਲਈ ਹੁਣ ਫੌਜ ਨੂੰ ਜਿਸ ਤਰ੍ਹਾਂ ਦੀ ਵੀ ਲੋੜ ਹੋਵੇਗੀ, ਮੋਦੀ ਸਰਕਾਰ ਉਨ੍ਹਾਂ ਦਾ ਨਾਲ ਦੇਵੇਗੀ। ਹੁਣ ਪਾਕਿਸਤਾਨ ਨੂੰ ਮੁੰਹਤੋੜ ਜਵਾਬ ਦੇਣ ਦਾ ਸਮਾਂ ਆ ਗਿਆ ਹੈ। ਇਹ ਗੱਲ ਆਪਣੇ ਆਪ ਪੀਐਮ ਮੋਦੀ ਨੇ ਵੀ ਆਪਣੇ ਕਈ ਭਾਸ਼ਣਾਂ ਵਿਚ ਬੋਲੀ ਹੈ। ਮੋਦੀ ਨੇ ਸਾਰੇ ਦੇਸ਼ ਨੂੰ ਇਹ ਭਰੋਸਾ ਦਵਾਇਆ ਹੈ ਕਿ ਹੁਣ ਪਾਕਿਸਤਾਨ ਦੇ ਨਾਲ ਗੱਲਬਾਤ ਕਰਨ ਦਾ ਸਮਾਂ ਲੰਘ ਚੁੱਕਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement