ਬਾਈਡੇਨ ਨੇ ਅਮਰੀਕਾ ਆਉਣ ਵਾਲਿਆਂ ਲਈ ਕੋਰੋਨਾ ਜਾਂਚ ਅਤੇ ਇਕਾਂਤਵਾਸ ਕੀਤਾ ਲਾਜ਼ਮੀ
Published : Jan 23, 2021, 12:33 am IST
Updated : Jan 23, 2021, 12:33 am IST
SHARE ARTICLE
image
image

ਬਾਈਡੇਨ ਨੇ ਅਮਰੀਕਾ ਆਉਣ ਵਾਲਿਆਂ ਲਈ ਕੋਰੋਨਾ ਜਾਂਚ ਅਤੇ ਇਕਾਂਤਵਾਸ ਕੀਤਾ ਲਾਜ਼ਮੀ

ਵਾਸ਼ਿੰਗਟਨ, 22 ਜਨਵਰੀ : ਕੋਵਿਡ-19 ਚੁਣੌਤੀ ਨਾਲ ਨਜਿੱਠਣ ਲਈ ਅਮਰੀਕਾ ਦੇ ਰਾਸ਼ਟਰਪਤੀ ਜੋ. ਬਾਈਡਨ ਨੇ ਕਈ ਕਾਰਜਕਾਰੀ ਆਦੇਸ਼ਾਂ ’ਤੇ ਹਸਤਾਖ਼ਰ ਕੀਤੇ ਹਨ। ਇਨ੍ਹਾਂ ਵਿਚ ਵਿਦੇਸ਼ਾਂ ਤੋਂ ਅਮਰੀਕਾ ਵਿਚ ਆਉਣ ਵਾਲੇ ਲੋਕਾਂ ਲਈ ਕੋਰੋਨਾ ਵਾਇਰਸ ਜਾਂਚ ਅਤੇ ਇਕਾਂਤਵਾਸ ਨੂੰ ਲਾਜ਼ਮੀ ਕਰ ਦਿਤਾ ਗਿਆ ਹੈ। ਬਾਈਡੇਨ ਨੇ ਹੁਕਮਾਂ ’ਤੇ ਹਸਤਾਖਰ ਕਰਨ ਮਗਰੋਂ ਵ੍ਹਾਈਟ ਹਾਊਸ ਵਿਖੇ ਇਕ ਪ੍ਰੋਗਰਾਮ ਵਿਚ ਕਿਹਾ ਕਿ ਮਾਸਕ ਪਾਉਣਾ ਲਾਜ਼ਮੀ ਹੋਵੇਗਾ, ਇਸ ਤੋਂ ਇਲਾਵਾ ਜਿਹੜੇ ਵੀ ਦੂਜੇ ਦੇਸ਼ਾਂ ਤੋਂ ਅਮਰੀਕਾ ਆ ਰਹੇ ਹਨ ਉਨ੍ਹਾਂ ਲੋਕਾਂ ਨੂੰ ਜਹਾਜ਼ ’ਤੇ ਸਵਾਰ ਹੋਣ ਤੋਂ ਪਹਿਲਾਂ ਅਮਰੀਕਾ ਲਈ ਰਵਾਨਾ ਹੋਣ ਤੋਂ ਪਹਿਲਾਂ ਕੋਰੋਨਾ ਟੈਸਟ ਕਰਾਉਣਾ ਹੋਵੇਗਾ ਅਤੇ ਅਮਰੀਕਾ ਆਉਣ ’ਤੇ ਇਕਾਂਤਵਾਸ ਵਿਚ ਰਹਿਣਾ ਹੋਵੇਗਾ। 
  ਉਨ੍ਹਾਂ ਨੇ ਕਿਹਾ ਕਿ ਸਾਡੀ ਰਾਸ਼ਟਰੀ ਯੋਜਨਾ ਵਿਚ ਯੁੱਧ ਪੱਧਰ ’ਤੇ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਨਾਲ ਕਿ ਉਤਪਾਦਨ ਵਧਾ ਕੇ ਸਪਲਾਈ ਵਿਚ ਆਈ ਕਮੀ ਨੂੰ ਦੂਰ ਕੀਤਾ ਜਾ ਸਕੇ। ਭਾਵੇਂ ਇਹ ਸਪਲਾਈ ਰਖਿਆਤਮਕ ਉਪਕਰਨ, ਸਰਿੰਜ, ਸੂਈਆਂ ਆਦਿ ਦੀ ਹੋਵੇ। ਬਾਈਡੇਨ ਮੁਤਾਬਕ, ਜਦੋਂ ਮੈਂ ਯੁੱਧ ਕਾਲ ਕਹਿੰਦਾ ਹਾਂ ਤਾਂ ਲੋਕ ਹੈਰਾਨੀ ਨਾਲ ਦੇਖਦੇ ਹਨ। ਕੱਲ੍ਹ ਰਾਤ ਤਕ 4,00,000 ਅਮਰੀਕੀਆਂ ਦੀ ਜਾਨ ਚਲੀ ਗਈ ਅਤੇ ਇਹ ਦੂਜੇ ਵਿਸ਼ਵ ਯੁੱਧ ਨਾਲੋਂ ਜ਼ਿਆਦਾ ਹੈ। ਉਨ੍ਹਾਂ ਨੇ ਕਿਹਾ ਕਿ ਅਗਲੇ ਮਹੀਨੇ ਮਿ੍ਰਤਕਾਂ ਦੀ ਗਿਣਤੀ 5,00,000 ਤੋਂ ਵੀ ਵਧ ਹੋਣ ਦਾ ਖ਼ਦਸ਼ਾ ਹੈ ਅਤੇ ਕੋਰੋਨਾ ਵਾਇਰਸ ਦੇ ਮਾਮਲੇ ਵੀ ਵਧਦੇ ਰਹਿਣਗੇ। ਬਾਈਡੇਨ ਨੇ ਕਿਹਾ ਕਿ ਅਸੀਂ ਇਸ ਸਥਿਤੀ ਨਾਲ ਰਾਤੋਂ-ਰਾਤ ਨਜਿੱਠ ਨਹੀਂ ਸਕਦੇ, ਚੀਜ਼ਾਂ ਨੂੰ ਬਦਲਣ ਵਿਚ ਕਈ ਮਹੀਨਿਆਂ ਦਾ ਸਮਾਂ ਲੱਗੇਗਾ ਪਰ ਅਸੀਂ ਇਸ ਸਥਿਤੀ ਤੋਂ ਉਭਰ ਜਾਵਾਂਗੇ। ਅਸੀਂ ਇਸ ਮਹਾਮਾਰੀ ਨੂੰ ਹਰਾ ਦੇਵਾਂਗੇ ਅਤੇ ਕਾਰਵਾਈ ਦਾ ਇੰਤਜ਼ਾਰ ਕਰ ਰਹੇ ਰਾਸ਼ਟਰ ਨੂੰ ਮੈਂ ਸਾਫ਼ ਕਹਿ ਦੇਣਾ ਚਾਹੁੰਦਾ ਹਾਂ ਕਿ ਮਦਦ ਇਸ ਦਿਸ਼ਾ ਵਿਚ ਵਧ ਰਹੀ ਹੈ। (ਪੀਟੀਆਈ)


  ਬਾਈਡੇਨ ਨੇ ਕਿਹਾ ਕਿ ਯੋਜਨਾ ਦੀ ਸ਼ੁਰੂਆਤ ਵਿਚ ਸੁਰਖਿਅਤ ਅਤੇ ਪ੍ਰਭਾਵੀ ਟੀਕਾਕਰਨ ਮੁਹਿੰਮ ਨੂੰ ਤੇਜ਼ੀ ਨਾਲ ਅੱਗੇ ਵਧਾਉਣਾ ਹੈ ਅਤੇ ਪ੍ਰਸ਼ਾਸਨ ਦੇ ਪਹਿਲੇ 100 ਦਿਨ ਵਿਚ 10 ਕਰੋੜ ਲੋਕਾਂ ਦੇ ਟੀਕਾਕਰਨ ਦਾ ਟੀਚਾ ਹਾਸਲ ਕਰਨਾ ਹੈ। ਬਾਈਡੇਨ ਨੇ ਇਕ ਹੋਰ ਆਦੇਸ਼ ’ਤੇ ਵੀ ਹਸਤਖਰ ਕੀਤੇ ਹਨ, ਜਿਸ ਵਿਚ ਰਖਿਆ ਉਤਪਾਦਨ ਐਕਟ ਅਤੇ ਹੋਰ ਉਪਲਬਧ ਅਧਿਕਾਰੀਆਂ ਦੀ ਵਰਤੋਂ ਕਰਦਿਆਂ ਸਾਰੇ ਸੰਘੀ ਏਜੰਸੀਆਂ ਅਤੇ ਨਿਜੀ ਉਦਯੋਗਾਂ ਨੂੰ ਇਹ ਨਿਰਦੇਸ਼ ਦਿਤਾ ਜਾਵੇਗਾ ਕਿ ਉਹ ਸੁਰੱਖਿਆ, ਜਾਂਚ ਅਤੇ ਟੀਕਾਕਰਨ ਲਈ ਜੋ ਕੁਝ ਵੀ ਜਰੂਰੀ ਹੈ ਉਸ ਦੇ ਉਤਪਾਦਨ ਨੂੰ ਵਧਾਉਣ। (ਪੀਟੀਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement