Punjab News: 'Sorry ਮੇਰੀ ਜਾਨ ਗੁਡ ਬਾਏ" ਲਿਖ ਮੁੰਡੇ ਨੇ ਚੁੱਕ ਲਿਆ ਖੌਫ਼ਨਾਕ ਕਦਮ
Published : Sep 22, 2024, 12:07 pm IST
Updated : Sep 22, 2024, 12:07 pm IST
SHARE ARTICLE
"Sorry, my life, good bye" the boy took a terrible step

Punjab News: 3 ਮਹੀਨੇ ਪਹਿਲਾਂ ਹੋਈ ਸੀ ਲਵ ਮੈਰਿਜ

 

Punjab News: ਅਬੋਹਰ ਦੇ ਨਾਨਕ ਨਗਰੀ ਦੀ ਗਲ਼ੀ ਨੰਬਰ 4 'ਚ ਇਕ ਨੌਜਵਾਨ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਹੈ। ਉਸ ਨੇ ਮਰਨ ਤੋਂ ਪਹਿਲਾਂ ਆਪਣੀ ਪਤਨੀ ਨਾਲ ਖਿਚਵਾਈ ਹੋਈ ਇਕ ਤਸਵੀਰ ਆਪਣੇ ਵਟਸਐਪ ਸਟੇਟਸ 'ਤੇ ਲਗਾਈ ਸੀ ਤੇ ਲਿਖਿਆ-''ਸੌਰੀ ਮੇਰੀ ਜਾਨ, ਮੇਰੀ ਲਾਡੋ, ਗੁੱਡਬਾਏ। ਮੈਂ ਪਿਆਰ ਨਹੀਂ ਕਰ ਸਕਿਆ, ਮੈਨੂੰ ਮੁਆਫ਼ ਕਰ ਦਿਓ।''

ਮਿਲੀ ਜਾਣਕਾਰੀ ਮੁਤਾਬਕ ਕਰੀਬ 3 ਮਹੀਨੇ ਪਹਿਲਾਂ ਹੀ ਉਸ ਨੇ ਲਵ ਮੈਰਿਜ ਕਰਵਾਈ ਸੀ ਤੇ ਨਾਨਕ ਨਗਰੀ 'ਚ ਉਹ ਕਿਰਾਏ ਦੇ ਮਕਾਨ 'ਚ ਰਹਿ ਰਿਹਾ ਸੀ। ਉਸ ਦੇ ਮਕਾਨ 'ਚ ਹੇਠਲੇ ਫਲੋਰ 'ਤੇ ਰਹਿਣ ਵਾਲੇ ਰਵੀ ਕੁਮਾਰ ਨੇ ਦੱਸਿਆ ਕਿ ਉਹ ਆਪਣਾ ਫ਼ੋਨ ਚਲਾ ਰਿਹਾ ਸੀ ਕਿ ਅਚਾਨਕ ਉਸ ਨੂੰ ਮੋਹਿਤ ਦਾ ਸਟੇਟਸ ਦਿਖਿਆ। 

ਉਸ ਨੇ ਜਦੋਂ ਉਸ ਦਾ ਸਟੇਟਸ ਦੇਖਿਆ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖ਼ਿਸਕ ਗਈ। ਮੋਹਿਤ ਨੇ ਸਟੇਟਸ 'ਚ ਆਪਣੀ ਪਤਨੀ ਨਾਲ ਤਸਵੀਰ ਲਗਾਈ ਸੀ ਤੇ ਗੁੱਡਬਾਏ ਲਿਖਿਆ ਸੀ। ਇਸ ਪਿੱਛੋਂ ਰਵੀ ਨੇ ਆਪਣੇ ਭਰਾ ਨੂੰ ਬੁਲਾਇਆ ਤੇ ਉਹ ਦੋਵੇਂ ਮੋਹਿਤ ਦੇ ਕਮਰੇ ਕੋਲ ਗਏ ਤਾਂ ਉਨ੍ਹਾਂ ਨੇ ਉਸ ਨੂੰ ਫ਼ੋਨ ਲਗਾਇਆ। ਪਰ ਮੋਹਿਤ ਨੇ ਫੋ਼ਨ ਨਾ ਚੁੱਕਿਆ ਤਾਂ ਉਨ੍ਹਾਂ ਨੇ ਕਮਰੇ ਦੇ ਅੰਦਰ ਜਾ ਕੇ ਦੇਖਿਆ ਕਿ ਉਸ ਨੇ ਫਾਹਾ ਲਿਆ ਹੋਇਆ ਸੀ।

ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਗਈ ਤੇ ਮੌਕੇ ’ਤੇ ਪਹੁੰਚ ਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ। ਇੱਕ ਸੁਸਾਇਡ ਨੋਟ ਵੀ ਬਰਾਮਦ ਹੋਇਆ ਹੈ ਜਿਸ ਵਿਚ ਕੀ ਲਿਖਿਆ ਹੈ ਇਸ ਦੇ ਬਾਰੇ ਪੁਲਿਸ ਨੇ ਹਲੇ ਕੋਈ ਖੁਲਾਸਾ ਨਹੀਂ ਕੀਤਾ ਹੈ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement