ਸਰਦਾਰ ਹੁਣ ਖ਼ਾਲਿਸਤਾਨੀ ਹਨ, ਅਸੀਂ ਪਾਕਿਸਤਾਨੀ ਹਾਂ, ਸਿਰਫ਼ ਭਾਜਪਾ ਹੀ ਹਿੰਦੁਸਤਾਨੀ ਹੈ
Published : Sep 22, 2021, 6:38 am IST
Updated : Sep 22, 2021, 6:38 am IST
SHARE ARTICLE
image
image

ਸਰਦਾਰ ਹੁਣ ਖ਼ਾਲਿਸਤਾਨੀ ਹਨ, ਅਸੀਂ ਪਾਕਿਸਤਾਨੀ ਹਾਂ, ਸਿਰਫ਼ ਭਾਜਪਾ ਹੀ ਹਿੰਦੁਸਤਾਨੀ ਹੈ


ਜੰਮੂ, 21 ਸਤੰਬਰ (ਸਰਬਜੀਤ ਸਿੰਘ) : ਪੀਡੀਪੀ ਮੁਖੀ ਅਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਕੇਂਦਰ 'ਤੇ ਹਮਲਾ ਬੋਲਦਿਆਂ ਕਿਹਾ ਕਿ ਜਵਾਹਰ ਲਾਲ ਨਹਿਰੂ, ਅਟਲ ਬਿਹਾਰੀ ਵਾਜਪਾਈ ਵਰਗੇ ਨੇਤਾਵਾਂ ਦਾ ਜੰਮੂ -ਕਸ਼ਮੀਰ ਲਈ ਇਕ ਵਿਜਨ ਸੀ ਪਰ ਇਹ ਸਰਕਾਰ ਹਿੰਦੂਆਂ ਅਤੇ ਮੁਸਲਮਾਨਾਂ ਵਿਚ ਪਾੜਾ ਪੈਦਾ ਕਰਦੀ ਹੈ |  ਜੰਮੂ ਵਿਚ ਬੋਲਦੇ ਹੋਏ ਮਹਿਬੂਬਾ ਮੁਫ਼ਤੀ ਨੇ ਕਿਹਾ  ਕਿ ਦਿੱਲੀ ਦੇ ਲੋਕ ਜੰਮੂ-ਕਸ਼ਮੀਰ ਨੂੰ  ਇਕ ਪ੍ਰਯੋਗਸ਼ਾਲਾ ਵਜੋਂ ਵਰਤ ਰਹੇ ਹਨ ਅਤੇ ਇਸ ਦਾ ਪ੍ਰਯੋਗ ਕਰ ਰਹੇ ਹਨ | ਨਹਿਰੂ, ਵਾਜਪਾਈ ਵਰਗੇ ਨੇਤਾਵਾਂ ਦਾ ਜੰਮੂ-ਕਸ਼ਮੀਰ ਲਈ ਦਿ੍ਸ਼ਟੀਕੋਣ ਸੀ ਪਰ ਇਹ ਸਰਕਾਰ ਹਿੰਦੂ ਅਤੇ ਮੁਸਲਮਾਨਾਂ ਵਿਚ ਪਾੜਾ ਪੈਦਾ ਕਰਦੀ ਹੈ | ਸਰਦਾਰ ਹੁਣ ਖ਼ਾਲਿਸਤਾਨੀ ਹਨ, ਅਸੀਂ ਪਾਕਿਸਤਾਨੀ ਹਾਂ, ਸਿਰਫ਼ ਭਾਜਪਾ ਹਿੰਦੁਸਤਾਨੀ ਹੈ |
ਪਾਰਟੀ ਦੇ ਯੂਥ ਵਿੰਗ ਵਲੋਂ ਇਥੇ ਕੀਤੀ ਗਈ ਇਕ ਰੈਲੀ ਵਿਚ ਮਹਿਬੂਬਾ ਮੁਫ਼ਤੀ ਨੇ ਦਾਅਵਾ ਕੀਤਾ ਕਿ ਇਹ ਹਿੰਦੂ ਨਹੀਂ ਬਲਕਿ ਲੋਕਤੰਤਰ ਅਤੇ ਭਾਰਤ ਹੈ ਜੋ ਭਾਜਪਾ ਦੇ ਰਾਜ ਵਿਚ ਖਤਰੇ ਵਿਚ ਹੈ, ਜਿਸਨੇ ਕਾਂਗਰਸ ਦੇ ਪਿਛਲੇ 70 ਸਾਲਾਂ ਦੇ ਸਾਰੇ Tਚੰਗੇ ਕੰਮ'' ਨੂੰ  ਖ਼ਤਮ ਕਰ ਦਿਤਾ ਹੈ ਅਤੇ ਰਾਸ਼ਟਰੀ ਸਰੋਤਾਂ ਨੂੰ  ਵੇਚਣਾ ਅਤੇ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਧਾਉਣਾ ਸ਼ੁਰੂ ਕਰ ਦਿਤਾ ਹੈ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ  Tਖ਼੍ਰੀਦਣ ਜਾਂ ਡਰਾਉਣ'' ਲਈ ਕੰਮ ਕੀਤਾ | ਮਹਿਬੂਬਾ ਨੇ ਸੰਬੋਧਨ ਕਰਦਿਆਂ ਕਿਹਾ ਜੰਮੂ -ਕਸ਼ਮੀਰ ਮੁਸੀਬਤ ਵਿਚ ਹੈ ਅਤੇ ਸਮੁੱਚਾ ਦੇਸ਼ ਵੀ | 

ਮਹਿਬੂਬਾ ਨੇ ਭਾਜਪਾ 'ਤੇ ਤਾਲਿਬਾਨ, ਅਫ਼ਗ਼ਾਨਿਸਤਾਨ ਅਤੇ ਪਾਕਿਸਤਾਨ ਦੇ ਮੁੱਦਿਆਂ 'ਤੇ ਰਾਜਨੀਤੀ ਖੇਡਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਭਗਵਾ ਪਾਰਟੀ ਦੇ ਸੱਤ ਸਾਲਾਂ ਦੇ ਸ਼ਾਸਨ ਨੇ ਦੇਸ਼ ਦੇ ਲੋਕਾਂ ਲਈ ਮੁਸੀਬਤਾਂ ਲਿਆਂਦੀਆਂ ਹਨ ਅਤੇ ਜੰਮੂ-ਕਸ਼ਮੀਰ ਨੂੰ  ਤਬਾਹ ਕਰ ਦਿਤਾ ਹੈ |
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement