ਗੋਆ ’ਚ ਕੇਜਰੀਵਾਲ ਨੇ ਹਰ ਘਰ ਵਿਚੋਂ ਇਕ ਬੇਰੁਜ਼ਗਾਰ ਨੂੰ ਨੌਕਰੀ ਦੇਣ ਦਾ ਕੀਤਾ ਵਾਅਦਾ
Published : Sep 22, 2021, 12:28 am IST
Updated : Sep 22, 2021, 12:28 am IST
SHARE ARTICLE
image
image

ਗੋਆ ’ਚ ਕੇਜਰੀਵਾਲ ਨੇ ਹਰ ਘਰ ਵਿਚੋਂ ਇਕ ਬੇਰੁਜ਼ਗਾਰ ਨੂੰ ਨੌਕਰੀ ਦੇਣ ਦਾ ਕੀਤਾ ਵਾਅਦਾ

ਪਣਜੀ, 21 ਸਤੰਬਰ : ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦਾ ਇਨ੍ਹੀਂ ਦਿਨੀਂ ਛੋਟੇ ਰਾਜਾਂ ’ਤੇ ਵਿਸ਼ੇਸ਼ ਧਿਆਨ ਹੈ। ਉਤਰਾਖੰਡ ਤੋਂ ਬਾਅਦ ਅੱਜ ਉਹ ਗੋਆ ਵਿਚ ਪਹੁੰਚੇ। ਰਾਜਧਾਨੀ ਪਣਜੀ ’ਚ ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜੇ ਚੰਗੇ ਇਰਾਦਿਆਂ ਵਾਲੀ ਇਮਾਨਦਾਰ ਸਰਕਾਰ ਆਵੇ ਤਾਂ ਸੱਭ ਕੁੱਝ ਹੋ ਸਕਦਾ ਹੈ। ਇਸਦੇ ਨਾਲ, ਉਨ੍ਹਾਂ ਨੇ ਗੋਆ ਦੇ ਨੌਜਵਾਨਾਂ ਨੂੰ ਨੌਕਰੀਆਂ ਦੇ ਲਈ ਕਈ ਐਲਾਨ ਕੀਤੇ ਹਨ, ਜਿਨ੍ਹਾਂ ਵਿਚ ਰਾਜ ਦੇ ਹਰ ਘਰ ’ਚੋਂ ਇਕ ਬੇਰੁਜ਼ਗਾਰ ਨੌਜਵਾਨ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦਾ ਪ੍ਰਬੰਧ ਕਰਨ ਦਾ ਐਲਾਨ ਵੀ ਸ਼ਾਮਲ ਹੈ। 
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਗੋਆ ਦੇ ਨੌਜਵਾਨਾਂ ਕੋਲ ਰੁਜ਼ਗਾਰ ਨਹੀਂ ਹੈ। ਸਾਨੂੰ ਗੋਆ ਵਿਚ ਹੀ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਪੈਣਗੇ ਅਤੇ ਸਿਰਫ਼ ਇਮਾਨਦਾਰ ਅਤੇ ਨੇਕ ਇਰਾਦੇ ਵਾਲੀ ਸਰਕਾਰ ਹੀ ਅਜਿਹਾ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਗੋਆ ਵਿਚ ਸਰਕਾਰੀ ਨੌਕਰੀ ਚਾਹੁੰਦੇ ਹੋ, ਤਾਂ ਕਿਸੇ ਵਿਧਾਇਕ ਜਾਂ ਮੰਤਰੀ ਨਾਲ ਦੋਸਤੀ ਦੀ ਜ਼ਰੂਰਤ ਹੈ, ਸਿਫਾਰਸ਼ ਦੀ ਜ਼ਰੂਰਤ ਹੈ, ਬਿਨਾਂ ਸਿਫਾਰਸ਼ ਅਤੇ ਰਿਸ਼ਵਤ ਦੇ, ਤੁਹਾਨੂੰ ਗੋਆ ਵਿਚ ਨੌਕਰੀ ਨਹੀਂ ਮਿਲ ਸਕਦੀ, ਇਸਨੂੰ ਬੰਦ ਕਰਾਂਗੇ, ਗੋਆ ਵਿਚ ਹਰ ਸਰਕਾਰੀ ਨੌਕਰੀ ਤੇ ਗੋਆ ਦੇ ਨੌਜਵਾਨਾਂ ਦਾ ਹੱਕ ਹੋਵੇਗਾ।
ਕੇਜਰੀਵਾਲ ਨੇ ਕਿਹਾ ਕਿ, ਗੋਆ ਦੇ ਹਰ ਘਰ ਵਿਚੋਂ ਇਕ ਬੇਰੁਜ਼ਗਾਰ ਨੌਜਵਾਨ ਨੂੰ ਰੁਜ਼ਗਾਰ ਦੇਣ ਦਾ ਪ੍ਰਬੰਧ ਕੀਤਾ ਜਾਵੇਗਾ। ਉਸ ਨੂੰ ਰੁਜ਼ਗਾਰ ਮਿਲਣ ਤਕ 3000 ਰੁਪਏ ਮਹੀਨਾਵਾਰ ਬੇਰੁਜ਼ਗਾਰੀ ਭੱਤਾ ਦਿਤਾ ਜਾਵੇਗਾ। 80 ਫ਼ੀ ਸਦੀ ਨੌਕਰੀਆਂ ਗੋਆ ਦੇ ਲੋਕਾਂ ਲਈ ਰਾਖਵੀਆਂ ਹੋਣਗੀਆਂ।              (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement