ਫਾਜ਼ਿਲਕਾ: ਭੈਣਾਂ ਦੇ ਰੱਖੜੀ ਬੰਨ੍ਹਣ ਦੇ ਚਾਅ ਰਹੇ ਅਧੂਰੇ, 2 ਭਰਾਵਾਂ ਦੀ ਮੌਤ 
Published : Aug 22, 2021, 1:26 pm IST
Updated : Aug 22, 2021, 1:26 pm IST
SHARE ARTICLE
File Photo
File Photo

ਦੋਨੋਂ ਮ੍ਰਿਤਕ ਲੜਕਿਆਂ ਵਿਚੋਂ ਹਰਮਨਦੀਪ ਸਿੰਘ ਦੀਆਂ 2 ਭੈਣਾਂ ਤੇ ਗੋਪੀ ਦੀਆਂ 3 ਭੈਣਾਂ ਸਨ। 

ਫਾਜ਼ਿਲਕਾ (ਅਰਵਿੰਦਰ ਤਨੇਜਾ) : ਪਿੰਡ ਪੰਜਾਵਾ ’ਚ ਇਕ ਖ਼ੇਤ ’ਚ ਬਣੇ ਪਾਣੀ ਦੇ ਕੰਟੇਨਰ ’ਚ ਡੁੱਬਣ ਨਾਲ 2 ਬੱਚਿਆਂ ਦੀ ਦਰਦਨਾਕ ਮੌਤ ਹੋ ਗਈ ਹੈ। ਇਹ ਘਟਨਾ ਸ਼ਨੀਵਾਰ ਸ਼ਾਮ ਦੀ ਹੈ। ਜਾਣਕਾਰੀ ਮੁਤਾਬਕ ਗੁਰਦੇਵ ਸਿੰਘ ਦਾ ਪੁੱਤਰ ਹਰਮਨਦੀਪ ਸਿੰਘ (14) ਆਪਣੇ ਦੋਸਤ ਮੋਹਿਤ ਕੁਮਾਰ ਪੁੱਤਰ ਗੋਪੀ ਰਾਮ (13-14) ਨੂੰ ਲੈ ਕੇ ਖ਼ੇਤ ’ਚ ਗਿਆ ਸੀ।

Photo

ਉਨ੍ਹਾਂ ਦੇ ਖ਼ੇਤ ਦੇ ਨਾਲ ਹੀ ਇਕ ਹੋਰ ਖ਼ੇਤ ’ਚ ਪਾਣੀ ਦਾ ਕੰਟੇਨਰ ਬਣਿਆ ਹੋਇਆ ਹੈ, ਜਿਸ ’ਚ ਅੱਧਾ ਪਾਣੀ ਭਰਿਆ ਹੋਇਆ ਸੀ ਪਰ ਪਾਣੀ ਦੇ ਕੰਟੇਨਰ ’ਚ ਨਾ ਤਾਂ ਕੋਈ ਕੰਧ ਬਣੀ ਹੈ ਅਤੇ ਨਾ ਹੀ ਕੋਈ ਤਾਰ ਲਗਾਈ ਗਈ ਸੀ। ਹਰਮਨਦੀਪ ਅਤੇ ਮੋਹਿਤ ਕੁਮਾਰ ਕੰਟੇਨਰ ਦੇਖਣ ਗਏ ਸਨ ਫਿਰ ਕੰਟੇਨਰ ’ਚ ਕਿਸ ਤਰ੍ਹਾਂ ਡਿੱਗ ਗਏ ਕਿਸੇ ਨੂੰ ਪਤਾ ਹੀ ਨਹੀਂ ਚੱਲਿਆ। ਜਦੋਂ ਕੁੱਝ ਦੇਰ ਬਾਅਦ ਦੇਖਿਆ ਤਾਂ ਦੋਵਾਂ ਦੀਆਂ ਲਾਸ਼ਾਂ ਪਾਣੀ ’ਚ ਤੈਰ ਰਹੀਆਂ ਸਨ। ਜਿਵੇਂ ਹੀ ਦੋਵਾਂ ਦੀ ਮੌਤ ਦਾ ਪਿੰਡ ਅਤੇ ਪਰਿਵਾਰ ਨੂੰ ਪਤਾ ਚੱਲਿਆ ਤਾਂ ਪਿੰਡ ’ਚ ਸੋਗ ਦੀ ਲਹਿਰ ਦੌੜ ਗਈ।

Photo

ਰਿਸ਼ਤੇਦਾਰਾਂ ਨੇ ਦੋਵੇਂ ਲਾਸ਼ਾਂ ਨੂੰ ਬਾਹਰ ਕੱਢਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ ਪਰ ਪੁਲਿਸ ਘਟਨਾ ਦੇ ਕਰੀਬ ਡੇਢ ਘੰਟੇ ਬਾਅਦ ਵੀ ਨਹੀਂ ਪਹੁੰਚੀ ਜਦਕਿ ਪਿੰਡ ਦੀ ਪੰਚਾਇਤ ਅਤੇ ਰਿਸ਼ਤੇਦਾਰਾਂ ਨੇ ਕਈ ਵਾਰ ਸੂਚਿਤ ਕੀਤਾ। ਪਿੰਡ ਦੇ ਮੌਜੂਦਾ ਸਰਪੰਚ ਸਤਨਾਮ ਸਿੰਘ ਅਤੇ ਸਾਬਕਾ ਸਰਪੰਚ ਅੰਗਰੇਜ ਸਿੰਘ, ਕੇਵਲ ਸਿੰਘ ਅਤੇ ਹੰਸਰਾਜ ਨੇ ਕਿਹਾ ਕਿ ਸੂਚਨਾ ਦੇਣ ਤੋਂ ਬਾਅਦ ਵੀ ਪੁਲਿਸ ਕਰੀਬ ਡੇਢ ਘੰਟੇ ਤੱਕ ਨਹੀਂ ਪਹੁੰਚੀ, ਜਿਸ ਨੂੰ ਲੈ ਕੇ ਪਿੰਡ ਵਾਸੀਆਂ ’ਚ ਰੋਸ ਪਾਇਆ ਜਾ ਰਿਹਾ ਹੈ ਅਤੇ ਆਖ਼ਰ ਪਿੰਡ ਵਾਸੀਆਂ ਨੇ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਬਾਹਰ ਲੈ ਜਾਣ ਦਾ ਫ਼ੈਸਲਾ ਕੀਤਾ। ਦੋਨੋਂ ਮ੍ਰਿਤਕ ਲੜਕਿਆਂ ਵਿਚੋਂ ਹਰਮਨਦੀਪ ਸਿੰਘ ਦੀਆਂ 2 ਭੈਣਾਂ ਤੇ ਗੋਪੀ ਦੀਆਂ 3 ਭੈਣਾਂ ਸਨ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement