ਪੂਟਾ ਚੋਣਾਂ : ਪ੍ਰੋ. ਰਜੇਸ਼ ਗਿੱਲ ਨੇ ਮੁੜ ਮਾਰੀ ਬਾਜ਼ੀ
Published : Aug 22, 2018, 11:15 am IST
Updated : Aug 22, 2018, 11:15 am IST
SHARE ARTICLE
Prof. Rajesh Gill
Prof. Rajesh Gill

ਪੰਜਾਬ ਯੂਨੀਵਰਸਟੀ ਅਧਿਆਪਕ ਐਸੋਸੀਏਸ਼ਨ (ਪੂਟਾ) ਦੀਆਂ ਅੱਜ ਹੋਈਆਂ ਚੋਣਾਂ ਵਿਚ ਪ੍ਰੋ. ਰਜੇਸ਼ ਗਿੱਲ ਅਤੇ ਉਸ ਦੇ ਗਰੁੱਪ ਨੇ ਭਾਰੀ ਬਹੁਮਤ ਨਾਲ ਜਿੱਤ ਹਾਸਲ ਕੀਤੀ...........

ਚੰਡੀਗੜ੍ਹ : ਪੰਜਾਬ ਯੂਨੀਵਰਸਟੀ ਅਧਿਆਪਕ ਐਸੋਸੀਏਸ਼ਨ (ਪੂਟਾ) ਦੀਆਂ ਅੱਜ ਹੋਈਆਂ ਚੋਣਾਂ ਵਿਚ ਪ੍ਰੋ. ਰਜੇਸ਼ ਗਿੱਲ ਅਤੇ ਉਸ ਦੇ ਗਰੁੱਪ ਨੇ ਭਾਰੀ ਬਹੁਮਤ ਨਾਲ ਜਿੱਤ ਹਾਸਲ ਕੀਤੀ। ਉਨ੍ਹਾਂ ਦੀ ਇਹ ਲਗਾਤਾਰ ਦੂਜੀ ਜਿੱਤ ਸੀ। ਪ੍ਰੋ. ਗਿੱਲ ਨੇ 358 ਵੋਟਾਂ ਲੈ ਕੇ ਅਪਣੇ ਵਿਰੋਧੀ ਪ੍ਰੋ. ਯੋਗਰਾਜ ਅੰਗਰੀਸ਼ ਨੂੰ 90 ਵੋਟਾਂ ਦੇ ਫ਼ਰਕ ਨਾਲ ਹਰਾਇਆ। ਪ੍ਰੋ. ਯੋਗਰਾਜ ਨੂੰ 268 ਵੋਟਾਂ ਮਿਲੀਆਂ। ਮੀਤ ਪ੍ਰਧਾਨ ਦਾ ਅਹੁਦਾ ਵੀ ਪ੍ਰੋ. ਗਿੱਲ ਵਾਲੇ ਗਰੁੱਪ ਨੇ ਹਾਸਲ ਕੀਤਾ। ਇਸ ਗਰੁੱਪ ਦੇ ਪ੍ਰੋ. ਮ੍ਰਿਤਿੰਜੂਆ ਕੁਮਾਰ 340 ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਉਨ੍ਹਾਂ ਦੇ ਵਿਰੋਧੀ ਪ੍ਰੋ. ਅਨਿਲ ਕੁਮਾਰ ਨੂੰ 273 ਵੋਟਾਂ ਮਿਲੀਆਂ।

ਸਕੱਤਰ ਦੇ ਅਹੁਦੇ 'ਤੇ ਪ੍ਰੋ. ਜੇ.ਕੇ. ਗੋਸਵਾਮੀ 351 ਵੋਟਾ ਲੈ ਕੇ ਜੇਤੂ ਰਹੇ। ਉਨ੍ਹਾਂ ਅਪਣੇ ਵਿਰੋਧੀ ਪ੍ਰੋ. ਅਮਰਿੰਦਰ ਸਿੰਘ ਨੂੰ ਹਰਾਇਆ, ਜਿਨ੍ਹਾਂ ਨੂੰ 262 ਵੋਟਾ ਮਿਲੀਆਂ। ਸੰਯੁਕਤ ਸਕੱਤਰ ਦਾ ਅਹੁਦਾ ਪ੍ਰੋ. ਯੋਗਰਾਜ ਵਾਲੇ ਗਰੁੱਪ ਨੂੰ ਮਿਲਿਆ। ਇਸ ਗਰੁੱਪ ਦੇ ਸੁਮਨ ਸੂਮੀ 305 ਵੋਟਾਂ ਲੈ ਕੇ ਜੇਤੂ ਰਹੇ ਜਦਕਿ ਗਿੱਲ ਗਰੁੱਪ ਦੇ ਪ੍ਰੋ. ਜੇ.ਐਸ. ਸ਼ੇਰਾਵਤ 302 ਵੋਟਾਂ ਲੈ ਕੇ ਹਾਰ ਗਏ। ਖ਼ਜ਼ਾਨਚੀ ਅਹੁਦੇ 'ਤੇ ਪ੍ਰੋ. ਅਮਨਦੀਪ ਸਿੰਘ 358 ਵੋਟਾਂ ਲੈ ਕੇ ਜੇਤੂ ਰਹੇ ਉਨ੍ਹਾਂ ਸਿਮਰਨਪ੍ਰੀਤ ਨੂੰ ਹਰਾਇਆ, ਜਿਨ੍ਹਾਂ ਨੂੰ 249 ਵੋਟਾਂ ਮਿਲੀਆਂ। 

89 ਵੋਟਾਂ ਰੱਦ, 91 ਫ਼ੀ ਸਦੀ ਹੋਈ ਪੋਲਿੰਗ : ਪੂਟਾ ਚੋਣਾਂ ਵਿਚ 91 ਫ਼ੀ ਸਦੀ ਪੋਲਿੰਗ ਹੋਈ 688 'ਚੋਂ 631 ਵੋਟਾਂ ਪੋਲ ਹੋਈਆਂ, ਪ੍ਰਧਾਨਗੀ ਅਹੁਦੇ 'ਚ 5, ਮੀਤ ਪ੍ਰਧਾਨ ਵਿਚ 18, ਸਕੱਤਰ ਵਿਚ 18 ਜਦਕਿ ਸੰਯੁਕਤ ਸਕੱਤਰ ਅਤੇ ਖ਼ਜ਼ਾਨਚੀ ਅਹੁਦੇ ਲਈ ਹੋਈਆਂ ਚੋਣਾਂ 'ਚ 24-24 ਵੋਟਾਂ ਰੱਦ ਹੋਈਆਂ। ਪਿਛਲਾ ਇਤਿਹਾਸ ਦੁਹਰਾਇਆ : ਇਨ੍ਹਾਂ ਚੋਣਾਂ ਵਿਚ ਕਈ ਗੱਲਾਂ ਦੁਹਰਾਈਆਂ ਗਈਆਂ ਜਿਵੇਂ ਖ਼ੁਦ ਪ੍ਰੋ.ਗਿੱਲ ਦੁਬਾਰਾ ਪ੍ਰਧਾਨ ਬਣੇ, ਦੂਜਾ ਇਸ ਗਰੁੱਪ ਦਾ ਸੰਯੁਕਤ ਸਕੱਤਰ ਵਾਲਾ ਉਮੀਦਵਾਰ ਪਿਛਲੇ ਸਾਲ ਵੀ ਹਰ ਗਿਆ ਸੀ। ਤੀਜਾ ਪ੍ਰਧਾਨਗੀ ਅਹੁਦੇ 'ਤੇ ਜੇਤੂ ਪ੍ਰੋ. ਗਿੱਲ ਦਾ ਅਪਣੇ ਵਿਰੋਧੀ ਨਾਲੋਂ ਅੰਤਰ ਲਗਭਗ ਉਹੀ ਰਿਹਾ।

ਪਿਛਲੇ ਸਾਲ 91 ਵੋਟਾਂ ਦਾ ਸੀ, ਇਸ ਵਾਰ 90 ਦਾ ਰਿਹਾ। ਅਸ਼ੋਕ ਗੋਇਲ ਗਰੁੱਪ ਦੀ ਤਾਕਤ ਸਾਹਮਣੇ ਆਈ: ਪ੍ਰੋ. ਰਜੇਸ਼ ਗਿੱਲ ਦੀ ਜਿੱਤ ਨੇ ਸੈਨੇਟ ਮੈਂਬਰ ਅਸ਼ੋਕ ਗੋਇਲ ਅਤੇ ਪ੍ਰੋ. ਕੇਸ਼ਵ ਮਲਹੋਤਰਾ ਗਰੁੱਪ ਦੀ ਤਾਕਤ ਦਾ ਮੁਜ਼ਾਹਰਾ ਕੀਤਾ, ਹਾਲਾਂਕਿ ਪੂਟਾ ਪ੍ਰਧਾਨ ਸਾਬਕਾ ਵੀ.ਸੀ. ਨਾਲ ਲਗਾਤਾਰ ਟਕਰਾਅ ਵਿਚ ਰਹੀ, ਜਿਸ ਕਰ ਕੇ ਅਧਿਆਪਕਾਂ ਦੇ ਬਹੁਤੇ ਕੰਮ ਵੀ ਨਹੀਂ ਹੋਏ ਜਦਕਿ ਇਸ ਗਰੁੱਪ ਦੇ ਵਿਰੋਧੀਆਂ ਜਿਸ ਦੀ ਅਗਵਾਈ ਪ੍ਰੋ. ਰੌਣਕੀ ਰਾਮ ਅਤੇ ਪ੍ਰੋ. ਨਵਦੀਪ ਗੋਇਲ ਕਰਦੇ ਸਨ, ਲਈ ਭਾਰੀ ਨਮੋਸ਼ੀ ਵੇਖਣੀ ਪਈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement