ਖ਼ਬਰਾਂ |

ਤਾਜ਼ਾ |

‘ਰੋਜ਼ਾਨਾ ਸਪੋਕਸਮੈਨ’ ਦੀ ਖ਼ਬਰ ਦਾ ਹੋਇਆ ਅਸਰ, ਕੁੜੀਆਂ ਨੂੰ ਵੇਚਣ ਦੇ ਮਾਮਲੇ ’ਚ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਖ਼ੁਦ ਲਿਆ ਨੋਟਿਸ
Published : Jul 22, 2026, 9:59 pm IST
Updated : Jul 22, 2026, 9:59 pm IST
SHARE ARTICLE
The news of Rozana Spokesman had an impact, Punjab State Women's Commission itself took notice in case of selling girls
The news of Rozana Spokesman had an impact, Punjab State Women's Commission itself took notice in case of selling girls

ਮੋਹਾਲੀ ਪੁਲਿਸ ਨੂੰ ਤੁਰੰਤ ਕਾਰਵਾਈ ਕਰਨ ਦੇ ਹੁਕਮ ਕੀਤੇ ਜਾਰੀ

ਐੱਸ.ਏ.ਐੱਸ. ਨਗਰ (ਮੋਹਾਲੀ): ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਰੋਜ਼ਾਨਾ ਸਪੋਕਸਮੈਟ ਟੀ.ਵੀ. 'ਤੇ ਪ੍ਰਕਾਸ਼ਿਤ ਇੱਕ ਬੇਹੱਦ ਗੰਭੀਰ ਖਬਰ ਦਾ ਖੁਦ ਨੋਟਿਸ ਲੈਂਦੇ ਹੋਏ ਮੋਹਾਲੀ ਪੁਲਿਸ ਨੂੰ ਤੁਰੰਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਹ ਮਾਮਲਾ ਇੱਕ ਇੰਟਰਵਿਊ ਨਾਲ ਸਬੰਧਤ ਹੈ, ਜਿਸ ਵਿੱਚ ਇੱਕ ਲੜਕੀ ਵੱਲੋਂ ਉਸ ਨੂੰ ਫਿਲਮਾਂ ਵਿੱਚ ਕੰਮ ਦਿਵਾਉਣ ਦੇ ਬਹਾਨੇ ਵੇਚਣ ਦੇ ਗੰਭੀਰ ਦੋਸ਼ ਲਗਾਏ ਗਏ ਹਨ।

ਇਸ ਸਬੰਧੀ ਮਹਿਲਾ ਕਮਿਸ਼ਨ ਨੇ ‘ਪੰਜਾਬ ਰਾਜ ਕਮਿਸ਼ਨ ਐਕਟ, 2001’ ਦੀ ਧਾਰਾ ਅਧੀਨ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਐੱਸ.ਐੱਸ.ਪੀ. ਮੋਹਾਲੀ ਨੂੰ ਪੱਤਰ ਲਿਖਿਆ ਹੈ।

ਪੱਤਰ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ‘ਨਿਊਜ਼ ਚੈਨਲ 'ਤੇ ਪ੍ਰਕਾਸ਼ਿਤ ਹੋ ਰਹੀ ਖਬਰ/ਇੰਟਰਵਿਊ ਵਿੱਚ ਲੜਕੀ ਵੱਲੋਂ ਉਸ ਨੂੰ ਫਿਲਮਾਂ ਵਿੱਚ ਕੰਮ ਦਿਵਾਉਣ ਦੇ ਬਹਾਨੇ ਵੇਚਣ ਦਾ ਮਾਮਲਾ ਧਿਆਨ ਵਿੱਚ ਆਇਆ। ਇੰਟਰਵਿਊ ਵਿੱਚ ਸਬੰਧਤ ਲੜਕੀ ਵੱਲੋਂ ‘ਹੋਰ ਲੜਕੀਆਂ ਨੂੰ ਵੇਚਣ’ ਸਬੰਧੀ ਵੀ ਗੱਲ ਕੀਤੀ ਜਾ ਰਹੀ ਹੈ, ਜੋ ਕਿ ਗੰਭੀਰ ਮਾਮਲਾ ਹੈ, ਜਿਸ ਸਬੰਧੀ ਤੁਰੰਤ ਕਾਰਵਾਈ ਕੀਤੀ ਜਾਣੀ ਬਣਦੀ ਹੈ।’

ਚੇਅਰਪਰਸਨ ਦੇ ਹੁਕਮਾਂ ਅਨੁਸਾਰ, ਕਮਿਸ਼ਨ ਨੇ ਪੁਲਿਸ ਪ੍ਰਸ਼ਾਸਨ ਨੂੰ ਲਿੰਕ ਅਤੇ ਸਕ੍ਰੀਨਸ਼ੌਟ ਭੇਜਦੇ ਹੋਏ ਹਦਾਇਤ ਕੀਤੀ ਹੈ ਕਿ ਇਸ ਕੇਸ ਤੇ ਤੁਰੰਤ ਸੀਨੀਅਰ ਅਧਿਕਾਰੀ ਤੋਂ ਪੜਤਾਲ/ਕਾਰਵਾਈ ਕਰਵਾਈ ਜਾਵੇ ਅਤੇ ਕੀਤੀ ਗਈ ਕਾਰਵਾਈ ਸਬੰਧੀ ਕਮਿਸ਼ਨ ਨੂੰ ਸੂਚਿਤ ਕੀਤਾ ਜਾਵੇ। ਕਮਿਸ਼ਨ ਨੇ ਦੁਹਰਾਇਆ ਕਿ ਉਹ ਸੂਬੇ ਵਿੱਚ ਔਰਤਾਂ ਦੇ ਅਧਿਕਾਰਾਂ, ਸਨਮਾਨ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।

ਜ਼ਿਕਰਯੋਗ ਹੈ ਕਿ ਰੋਜ਼ਾਨਾ ਸਪੋਕਸਮੈਨ ਟੀ.ਵੀ. ਨੇ ਅਪਣੀ ਇਕ ਰਿਪੋਰਟ ਵਿੱਚ ਫ਼ਿਲਮਾਂ ਵਿੱਚ ਕੰਮ ਦਿਵਾਉਣ ਦੇ ਬਹਾਨੇ ਲੜਕੀਆਂ ਨੂੰ ਵੇਚਣ ਵਾਲੇ ਇੱਕ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਸੀ। ਪੀੜਤਾਂ ਨੇ ਪੁਲਿਸ ਦੀ ਕਥਿਤ ਮਿਲੀਭੁਗਤ ਅਤੇ ਜਾਂਚ ਵਿੱਚ ਅਣਗਹਿਲੀ ਦੇ ਗੰਭੀਰ ਦੋਸ਼ ਲਗਾਏ ਹਨ, ਨਾਲ ਹੀ ਹੋਰ ਲੜਕੀਆਂ ਦੇ ਲਾਪਤਾ ਹੋਣ ਦਾ ਖਦਸ਼ਾ ਵੀ ਜਤਾਇਆ ਸੀ। ਪੀੜਤ ਲੜਕੀ ਨੇ ਦੋਸ਼ ਲਾਇਆ ਹੈ ਕਿ ਉਸ ਦੀ ਜਾਣਕਾਰ ਮਨਦੀਪ ਕੌਰ ਨਾਮੀ ਔਰਤ ਨੇ ਉਸ ਨੂੰ ਫਿਰੋਜ਼ਪੁਰ ਸ਼ੂਟਿੰਗ ਦੇ ਬਹਾਨੇ ਲਿਜਾ ਕੇ ਉੱਤਰ ਪ੍ਰਦੇਸ਼ 'ਚ 1.5 ਲੱਖ ਰੁਪਏ ਵਿੱਚ ਵੇਚ ਦਿੱਤਾ। ਪੀੜਤ ਨੇ ਆਪਬੀਤੀ ਸੁਣਾਉਂਦਿਆਂ ਦੱਸਿਆ, ‘‘ਮੈਨੂੰ ਕਿਹਾ ਗਿਆ ਸੀ ਕਿ ਫਿਲਮ ਵਿੱਚ ਵਿਆਹ ਦਾ ਸੀਨ ਸ਼ੂਟ ਕਰਨਾ ਹੈ। ਪਰ ਉੱਥੇ ਪਹੁੰਚ ਕੇ ਲੜਕੇ ਨੇ ਮੈਨੂੰ ਦੱਸਿਆ ਕਿ ‘ਮੈਂ ਤੈਨੂੰ ਡੇਢ ਲੱਖ ਰੁਪਏ ਵਿੱਚ ਖਰੀਦ ਕੇ ਲਿਆਇਆ ਹਾਂ।’ ਜਦੋਂ ਮੈਂ ਮਨਦੀਪ ਨੂੰ ਫੋਨ ਕੀਤਾ ਤਾਂ ਉਸ ਨੇ ਮੈਨੂੰ ਪਛਾਣਨ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਨੰਬਰ ਬਲਾਕ ਕਰ ਦਿੱਤਾ।’’

ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਜ਼ਮੀਨ ਅਤੇ ਗਹਿਣੇ ਗਿਰਵੀ ਰੱਖ ਕੇ 1.5 ਲੱਖ ਰੁਪਏ ਦਿੱਤੇ, ਜਿਸ ਤੋਂ ਬਾਅਦ ਹੀ ਆਪਣੀ ਧੀ ਨੂੰ ਵਾਪਸ ਲਿਆ ਸਕੇ। ਲੜਕੀ ਨੇ ਦਾਅਵਾ ਕੀਤਾ ਕਿ ਉੱਥੇ ਹੋਰ ਵੀ ਕਈ ਲੜਕੀਆਂ ਨੂੰ ਫਸਾ ਕੇ ਰੱਖਿਆ ਗਿਆ ਹੈ। ਇਸ ਮਾਮਲੇ ਵਿੱਚ ਫੇਜ਼-8 ਮੋਹਾਲੀ ਪੁਲਿਸ 'ਤੇ ਸੁਣਵਾਈ ਨਾ ਕਰਨ ਅਤੇ ਅਣਦੇਖੀ ਦੇ ਗੰਭੀਰ ਦੋਸ਼ ਲੱਗੇ ਹਨ। ਪੀੜਤ ਧਿਰ ਨੇ ਪੰਜਾਬ ਮਹਿਲਾ ਕਮਿਸ਼ਨ ਅਤੇ ਡੀ.ਜੀ.ਪੀ. ਪੰਜਾਬ ਤੋਂ ਮੰਗ ਕੀਤੀ ਹੈ ਕਿ ਇਸ ਮਨੁੱਖੀ ਤਸਕਰੀ ਦੇ ਗਿਰੋਹ ਵਿਰੁੱਧ ‘ਐਫ.ਆਈ.ਆਰ.’ ਦਰਜ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਬੁਰੇ ਫਸੇ ਰਾਹੁਲ ਗਾਂਧੀ?, PM ਮੋਦੀ ਦੀ ਵਿਦੇਸ਼ ਨੀਤੀ 'ਤੇ ਚੁੱਕੇ ਸੀ ਸਵਾਲ!

14 Aug 2026 2:55 PM

ਮਹਾਨ ਰੇਡਰ ਕਬੱਡੀ ਖਿਡਾਰੀ ਗੁਰਜੀਤ ਤੂਤ ਦਾ ਦੇਹਾਂਤ

12 Aug 2026 2:53 PM

ਰਾਜਪਾਲ ਨੂੰ ਮਿਲੇ CM Bhagwant Mann, ਬਾਹਰ ਆ ਕੇ CM ਮਾਨ ਨੇ ਦੱਸੀ ਸਾਰੀ ਗੱਲ

12 Aug 2026 2:52 PM

ਪੰਜਾਬ ਦੀ ਸਿਆਸਤ 'ਚ ਡਰ ਨਹੀਂ, ਭਰੋਸਾ ਪੈਦਾ ਕਰੇ ਭਾਜਪਾ, ਕੈਪਟਨ ਅਮਰਿੰਦਰ ਦੀ ਪਾਰਟੀ ਨੂੰ ਨਸੀਹਤ

09 Aug 2026 2:20 PM

ਜਲੰਧਰ ਅੰਮ੍ਰਿਤਸਰ ਹਾਈਵੇਅ 'ਤੇ ਵਾਪਰਿਆ ਦਰਦਨਾਕ ਹਾਦਸਾ

08 Aug 2026 3:06 PM
Advertisement