500 ਗ੍ਰਾਮ ਚਰਸ ਸਮੇਤ ਨਸ਼ਾ ਤਸਕਰ ਕੀਤਾ ਕਾਬੂ
Published : Jul 22, 2022, 12:45 am IST
Updated : Jul 22, 2022, 12:45 am IST
SHARE ARTICLE
image
image

500 ਗ੍ਰਾਮ ਚਰਸ ਸਮੇਤ ਨਸ਼ਾ ਤਸਕਰ ਕੀਤਾ ਕਾਬੂ

 

ਜਲੰਧਰ, 21 ਜੁਲਾਈ (ਨਿਰਮਲ ਸਿੰਘ) : ਥਾਣਾ ਮਕਸੂਦਾਂ ਦੀ ਪੁਲਿਸ ਨੇ ਨੌਜਵਾਨ ਨਸ਼ਾ ਤਸਕਰ ਨੂੰ  ਚਰਸ ਸਮੇਤ ਕਾਬੂ ਕੀਤਾ ਹੈ | ਐਸਪੀਡੀ ਸਰਬਜੀਤ ਸਿੰਘ ਬਾਹੀਆ ਨੇ ਦਸਿਆ ਕਿ ਮਕਸੂਦਾਂ ਪੁਲਿਸ ਪਾਰਟੀ ਪਿੰਡ ਸ਼ੇਖੇ ਤੋਂ ਕਬੂਲਪੁਰ ਇਲਾਕੇ 'ਚ ਗਸ਼ਤ ਕੀਤੀ ਜਾ ਰਹੀ ਸੀ ਤਾਂ ਸੰਤਰੀ ਰੰਗ ਦੇ ਮੋਟਰਸਾਈਕਲ ਪੀਬੀ 08 ਏਵੀ 3765 'ਤੇ ਆ ਰਹੇ ਨੌਜਵਾਨ ਨੂੰ  ਰੋਕਿਆ ਤਾਂ ਮੋਟਰਸਾਈਕਲ ਸਵਾਰ ਨੌਜਵਾਨ ਪੁਲਿਸ ਪਾਰਟੀ ਵੇਖ ਕੇ ਘਬਰਾ ਗਿਆ, ਜਿਸ ਦੀ ਤਲਾਸ਼ੀ ਲਏ ਜਾਣ 'ਤੇ ਉਸ ਕੋਲੋਂ 500 ਗ੍ਰਾਮ ਚਰਸ ਬਰਾਮਦ ਹੋਈ | ਉਸ ਵਿਰੁਧ ਐਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ | ਫੜੇ ਗਏ ਨੌਜਵਾਨ ਨਸ਼ਾ ਤਸਕਰ ਦੀ ਪਛਾਣ ਸੂਰਜ ਵਾਸੀ ਮਕਾਨ ਨੰਬਰ 534, ਲੱਕੜ ਮਾਰਕੀਟ ਮੁਹੱਲਾ ਜਗਤਪੁਰਾ ਥਾਣਾ ਡਵੀਜ਼ਨ-3, ਜਲੰਧਰ ਵਜੋਂ ਹੋਈ ਹੈ | ਉਨ੍ਹਾਂ ਦਸਿਆ ਕਿ ਥਾਣਾ ਮਕਸੂਦਾਂ ਦੀ ਪੁਲਿਸ ਵਲੋਂ ਸੂਰਜ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ |

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement