ਬਾਕੀ ਬਚੇ ਇਕੋ ਸ਼ੂਟਰ ਦੀਪਕ ਮੁੰਡੀ ਨੂੰ ਵੀ ਜਲਦ ਕਰ ਲਿਆ ਜਾਵੇਗਾ ਕਾਬੂ : ਡੀ.ਜੀ.ਪੀ. ਗੌਰਵ ਯਾਦਵ
Published : Jul 22, 2022, 12:44 am IST
Updated : Jul 22, 2022, 12:44 am IST
SHARE ARTICLE
image
image

ਬਾਕੀ ਬਚੇ ਇਕੋ ਸ਼ੂਟਰ ਦੀਪਕ ਮੁੰਡੀ ਨੂੰ ਵੀ ਜਲਦ ਕਰ ਲਿਆ ਜਾਵੇਗਾ ਕਾਬੂ : ਡੀ.ਜੀ.ਪੀ. ਗੌਰਵ ਯਾਦਵ


ਐਨਕਾਊਾਟਰ 'ਚ ਬਰਮਦ ਏੇਕੇ 47 ਬਾਰੇ ਜਾਂਚ ਕੀਤੀ ਜਾ ਰਹੀ ਹੈ
ਚੰਡੀਗੜ੍ਹ, 21 ਜੁਲਾਈ (ਭੁੱਲਰ): ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਵਾਲੇ ਸ਼ੂਟਰਾਂ ਜਗਰੂਪ ਰੂਪਾ ਅਤੇ ਮਨਪ੍ਰੀਤ ਕੁੱਸਾ ਦਾ ਬੀਤੀ ਰਾਤ ਐਨਕਾਊਾਟਰ ਕੀਤਾ ਗਿਆ ਸੀ ਜਿਸ ਨੂੰ  ਲੈ ਕੇ ਮੁੱਖ ਮੰਤਰੀ ਨੇ ਡੀਜੀਪੀ ਤੇ ਏਜੀਟੀਐਫ਼ ਦੀ ਟੀਮ ਨਾਲ ਮੀਟਿੰਗ ਕੀਤੀ | ਇਸ ਮੀਟਿੰਗ ਤੋਂ ਬਾਅਦ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਮੀਡੀਆ ਨੂੰ  ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਬਾਰੇ ਪੂਰੀ ਡਿਟੇਲ ਮੁੱਖ ਮੰਤਰੀ ਭਗਵੰਤ ਮਾਨ ਨੂੰ  ਦਿਤੀ ਗਈ ਕਿ ਐਨਕਾਊਾਟਰ 'ਚ ਕਿਸ ਅਫ਼ਸਰ ਦੀ ਕੀ ਭੂਮਿਕਾ ਰਹੀ ਅਤੇ ਇਹ ਕਿਵੇਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਗੈਂਗਸਟਰਾਂ ਅਤੇ ਨਸ਼ਿਆਂ ਦਾ ਪੰਜਾਬ ਵਿਚੋਂ ਪੂਰੀ ਤਰ੍ਹਾਂ ਖ਼ਾਤਮਾ ਕੀਤਾ ਜਾਵੇਗਾ | ਉਨ੍ਹਾਂ ਦਸਿਆ ਕਿ ਐਨਕਾਊਾਟਰ ਦੌਰਾਨ ਸ਼ੂਟਰਾਂ ਤੋਂ ਏ. ਕੇ.-47 ਅਤੇ ਇਕ ਪਿਸਤੌਲ ਤੋਂ ਇਲਾਵਾ ਵੱਡੀ ਮਾਤਰਾ ਵਿਚ ਹਥਿਆਰ ਅਤੇ ਗੋਲੀਆਂ ਬਰਾਮਦ ਹੋਈਆਂ ਹਨ | ਉਨ੍ਹਾਂ ਕਿਹਾ ਕਿ ਇਸ ਸਬੰਧੀ ਜਾਂਚ ਚਲ ਰਹੀ ਹੈ | ਮਾਰੇ ਗਏ ਸ਼ੂਟਰਾਂ ਦੇ ਪਾਕਿਸਤਾਨ ਭੱਜਣ ਦੇ ਸਵਾਲ ਦੇ ਜਵਾਬ ਵਿਚ ਡੀ. ਜੀ. ਪੀ. ਨੇ ਕਿਹਾ ਕਿ ਇਸ ਦੀ ਜਾਂਚ ਕੀਤੀ
ਜਾ ਰਹੀ ਹੈ ਅਜੇ ਕੁੱਝ ਨਹੀਂ ਕਿਹਾ ਜਾ ਸਕਦਾ | ਉਨ੍ਹਾਂ ਕਿਹਾ ਕਿ ਜਿਹੜੀ ਏ. ਕੇ.-47 ਬਰਾਮਦ ਕੀਤੀ ਗਈ ਹੈ ਉਸ ਬਾਰੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਹ ਉਹੀ ਏ. ਕੇ.-47 ਹੈ, ਜੋ ਸਿੱਧੂ ਮੂਸੇਵਾਲਾ ਦੇ ਕਤਲ 'ਚ ਇਸਤੇਮਾਲ ਕੀਤੀ ਗਈ ਸੀ ਪਰ ਅਜੇ ਇਸ ਨੂੰ  ਫ਼ੋਰੈਂਸਿਕ ਜਾਂਚ ਲਈ ਭੇਜਿਆ ਜਾਵੇਗਾ ਜਿਸ ਤੋਂ ਬਾਅਦ ਹੀ ਅਸਲ ਸੱਚ ਸਾਹਮਣੇ ਆਵੇਗਾ |
ਡੀ. ਜੀ. ਪੀ. ਨੇ ਦਸਿਆ ਕਿ ਸਿੱਧੂ ਮੂਸੇਵਾਲਾ ਕਤਲਕਾਂਡ ਦਾ ਸਿਰਫ਼ ਇਕੋ ਸ਼ੂਟਰ ਦੀਪਕ ਮੁੰਡੀ ਫ਼ਰਾਰ ਹੈ ਜਿਸ ਨੂੰ  ਜਲਦੀ ਹੀ ਕਾਬੂ ਕਰ ਲਿਆ ਜਾਵੇਗਾ ਉਸ ਦੀ ਭਾਲ ਸ਼ੁਰੂ ਕਰ ਲਈ ਗਈ ਹੈ | ਡੀ. ਜੀ. ਪੀ. ਨੇ ਦਸਿਆ ਕਿ ਪੁਲਿਸ ਉਪਰ ਗੋਲੀਬਾਜੀਰ ਹੋਈ ਸੀ ਅਤੇ ਇਹ ਲਾਈਵ ਐਨਕਾਊਾਟਰ ਸੀ |

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement