ਸੌਦਾ ਸਾਧ ਨੂੰ ਪੁਸ਼ਾਕ ਕਿਸ ਨੇ ਦਿਤੀ ਤੇ ਸਾਬਕਾ ਡੀਜੀਪੀ ਨੇ ਕੀ ਕਿਹਾ, ਇਹ ਸੱਭ ਗੱਲਾਂ 'ਜਥੇਦਾਰ' ਲਈ..
Published : Jul 22, 2020, 9:08 am IST
Updated : Jul 22, 2020, 9:08 am IST
SHARE ARTICLE
Giani Harpreet Singh
Giani Harpreet Singh

ਪੁਸ਼ਾਕ ਸਬੰਧੀ ਚਲ ਰਹੇ ਵਿਵਾਦ ਬਾਰੇ ਪੁੱਛਣ ਤੇ 'ਜਥੇਦਾਰ' ਨੇ ਕਿਹਾ, ਫ਼ਾਲਤੂ ਗੱਲਾਂ ਵਲ ਧਿਆਨ ਨਹੀਂ ਦੇਂਦਾ

ਫ਼ਤਿਹਗੜ੍ਹ ਸਾਹਿਬ, 21 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ): ਅਕਾਲ ਤਖ਼ਤ ਦੇ ਕਾਰਜਕਾਰੀ 'ਜਥੇਦਾਰ' ਦੀ ਨਜ਼ਰ ਵਿਚ ਸਾਰੇ ਪੰਥ ਨੂੰ ਬੇਚੈਨ ਕਰੀ ਬੈਠਾ ਅਰਥਾਤ ਸੌਦਾ ਸਾਧ ਨੂੰ ਦਿਤੀ ਗਈ ਪੁਸ਼ਾਕ ਅਤੇ ਸਾਬਕਾ ਡੀ.ਜੀ.ਪੀ. ਸ਼ਸ਼ੀ ਕਾਂਤ ਵਲੋਂ ਖੋਲ੍ਹੇ ਗਏ ਭੇਤ ਫ਼ਜ਼ੂਲ ਤੇ ਰਾਜਸੀ ਗੱਲਾਂ ਹਨ ਜਿਨ੍ਹਾਂ ਵਲ ਉਹ ਕੋਈ ਧਿਆਨ ਨਹੀਂ ਦੇਂਦੇ। ਉਹ ਸ਼ਾਇਦ ਕੇਵਲ ਉਨ੍ਹਾਂ ਗੱਲਾਂ ਵਲ ਹੀ ਧਿਆਨ ਦੇਂਦੇ ਹਨ ਜਿਹੜੀਆਂ ਸ਼੍ਰੋਮਣੀ ਕਮੇਟੀ ਉਤੇ ਕਾਬਜ਼ ਪਾਰਟੀ ਦੇ ਲੀਡਰਾਂ ਨੂੰ ਭਾਉਂਦੀਆਂ ਹਨ।

ਇਹ ਹਾਲਤ ਹੋ ਗਈ ਹੈ ਅੱਜ ਸਿੱਖ ਪੰਥ ਦੀ ਕਿ ਜਿਨ੍ਹਾਂ ਥਾਵਾਂ ਤੋਂ ਇਨ੍ਹਾਂ ਗੱਲਾਂ ਬਾਰੇ ਅਗਵਾਈ ਮਿਲਣੀ ਸੀ, ਉਨ੍ਹਾਂ ਉੁਤੇ ਬੈਠੇ ਲੋਕ ਇਨ੍ਹਾਂ ਨੂੰ 'ਫ਼ਜ਼ੂਲ' ਦਸ ਕੇ ਸਮੁੱਚੇ ਸਿੱਖ ਪੰਥ ਦੀਆਂ ਚਿੰਤਾਵਾਂ ਨੂੰ ਰੱਦੀ ਦੀ ਟੋਕਰੀ ਵਿਚ ਸੁਟ ਰਹੇ ਹਨ ਤੇ ਸੌਦਾ ਸਾਧ ਨੂੰ ਵੀ ਸੁਨੇਹਾ ਦੇ ਰਹੇ ਹਨ ਕਿ ਫ਼ਿਕਰ ਨਾ ਕਰ, ਸਿੱਖਾਂ ਨੂੰ ਅਕਾਲ ਤਖ਼ਤ ਤੋਂ ਵੀ ਹੁਣ ਕੋਈ ਸਹਾਇਤਾ ਤੇ ਅਗਵਾਈ ਨਹੀਂ ਮਿਲੇਗੀ।

ਫ਼ਤਿਹਗੜ੍ਹ ਸਾਹਿਬ ਦੀ ਦਲੀਲ ਹਾਲਾਂਕਿ ਰਾਜਸੀ ਲੀਡਰਾਂ ਵਾਲੀ ਹੀ ਹੈ ਕਿ ਉਹ ਫ਼ਾਲਤੂ ਤੇ ਰਾਜਸੀ ਗੱਲਾਂ ਵਲ ਧਿਆਨ ਨਹੀਂ ਦਿੰਦੇ ਕਿਉਂਕਿ ਇਸ ਸਮੇਂ ਸੂਬੇ ਦਾ ਕਿਸਾਨ, ਮਜ਼ਦੂਰ ਅਤੇ ਨੌਜਵਾਨ ਵਰਗ ਮਾੜੇ ਦੌਰ ਵਿਚੋਂ ਗੁਜ਼ਰ ਰਿਹਾ ਹੈ ਜਿਸ ਨੂੰ ਇਸ ਸੰਕਟ ਵਿਚੋਂ ਕੱਢਣ ਦੀ ਲੋੜ ਹੈ ਜਿਸ ਦਾ ਉਹ ਸਾਰਥਕ ਹੱਲ ਕੱਢ ਰਹੇ ਹਨ। ਉਨ੍ਹਾਂ ਗਾਇਬ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 267 ਸਰੂਪਾਂ ਸਬੰਧੀ ਕਿਹਾ ਕਿ ਇਸ ਮਾਮਲੇ ਦੀ ਜਾਂਚ ਚਲ ਰਹੀ ਹੈ ਜੋ ਜਲਦੀ ਹੀ ਮੁਕੰਮਲ ਹੋ ਜਾਵੇਗੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement