ਕਾਂਗਰਸ ਸਰਕਾਰ ਨੇ 70 ਹਜ਼ਾਰ ਗ਼ਰੀਬਾਂ ਦੀ ਪੈਨਸ਼ਨ ਖ਼ਤਮ ਕੀਤੀ : ਚੀਮਾ
Published : Jul 22, 2020, 9:31 am IST
Updated : Jul 22, 2020, 9:31 am IST
SHARE ARTICLE
Daljit Singh Cheema
Daljit Singh Cheema

ਡਾ. ਚੀਮਾ ਨੇ ਕਿਹਾ ਕਿ 2017 ਦੀਆਂ ਚੋਣਾਂ ਵੇਲੇ ਕਾਂਗਰਸ ਨੇ ਇਹ ਪੈਨਸ਼ਨ 2500 ਰੁਪਏ ਕਰਨ ਦਾ ਵਾਇਦਾ ਕੀਤਾ ਸੀ

ਚੰਡੀਗੜ੍ਹ, 21 ਜੁਲਾਈ (ਜੀ.ਸੀ. ਭਾਰਦਵਾਜ) : ਪਿਛਲੀ ਅਕਾਲੀ-ਭਾਜਪਾ ਸਰਕਾਰ ਵੇਲੇ ਪੰਜਾਬ 'ਚ ਕੁਲ 13 ਲੱਖ ਤੋਂ ਵੱਧ ਪੈਨਸ਼ਨ ਧਾਰਕਾਂ 'ਚੋਂ ਹੁਣ ਸਾਢੇ ਤਿੰਨ ਸਾਲ ਮਗਰੋਂ, ਇਕ ਪੜਤਾਲ ਉਪਰੰਤ 70 ਹਜ਼ਾਰ ਤੋਂ ਵੱਧ ਗ਼ਰੀਬ ਪੈਨਸ਼ਨਰਾਂ ਦੇ ਨਾਮ ਸੂਚੀ ਵਿਚੋਂ ਕੱਟੇ ਜਾਣ 'ਤੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਕਦਮ ਨੂੰ ਗ਼ੈਰ ਇਨਸਾਨੀਅਤ ਵਾਲਾ ਅਤੇ ਗ਼ਰੀਬ ਵਿਰੋਧੀ ਦਸਿਆ ਹੈ।

ਅੱਜ ਮੁੱਖ ਦ²ਫਤਰ ਤੋਂ ਵੀਡੀਉ ਪ੍ਰੈੱਸ ਕਾਨਫ਼ਰੰਸ ਰਾਹੀਂ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੌਜੂਦਾ ਕਾਂਗਰਸ ਸਰਕਾਰ ਨੇ ਦੋ ਸਾਲ ਪਹਿਲਾਂ ਆਟਾ-ਦਾਲ ਸਕੀਮ ਦੇ ਨੀਲੇ ਕਾਰਡ ਧਾਰਕਾਂ ਨੂੰ ਹਜ਼ਾਰਾਂ ਦੀ ਗਿਣਤੀ 'ਚ ਲਿਸਟ 'ਚੋਂ ਕੱਟਿਆ ਅਤੇ ਹੁਣ ਕੋਰੋਨਾ ਮਹਾਂਮਾਰੀ ਦੌਰਾਨ, ਬੁਢਾਪਾ ਤੇ ਵਿਧਵਾ ਪੈਨਸ਼ਨ ਧਾਰਕਾਂ ਦੇ 70 ਹਜ਼ਾਰ ਤੋਂ ਵਧ ਨਾਮ ਕੱਟ ਕੇ ਗ਼ਰੀਬਾਂ ਤੇ ਬਜ਼ੁਰਗਾਂ ਨਾਲ ਧੱਕਾ ਕੀਤਾ ਹੈ।

PhotoDaljit Singh Cheema

ਡਾ. ਚੀਮਾ ਨੇ ਕਿਹਾ ਕਿ 2017 ਦੀਆਂ ਚੋਣਾਂ ਵੇਲੇ ਕਾਂਗਰਸ ਨੇ ਇਹ ਪੈਨਸ਼ਨ 2500 ਰੁਪਏ ਕਰਨ ਦਾ ਵਾਇਦਾ ਕੀਤਾ ਸੀ ਪਰ ਵਧਾਉਣੀ ਤਾਂ ਕੀ ਸੀ, ਹੁਣ ਸਾਢੇ ਤਿੰਨ ਸਾਲ ਮਗਰੋਂ ਸਿਰਫ਼ 200 ਰੁਪਏ ਵਧਾ ਕੇ ਉਲਟਾ 70 ਹਜ਼ਾਰ ਗ਼ਰੀਬ ਪਰਵਾਰਾਂ ਨਾਲ ਬੇਇਨਸਾਫ਼ੀ ਕੀਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement