ਕਪੂਰਥਲਾ: ਡਾਕਟਰ ਦੀ ਪਰਚੀ ਤੋਂ ਬਿਨ੍ਹਾਂ ਕੈਮਿਸਟ ਨਹੀਂ ਵੇਚ ਸਕਣਗੇ ਇਹ ਦਵਾਈਆਂ, ਜਾਰੀ ਹੋਏ ਹੁਕਮ
Published : May 22, 2021, 3:37 pm IST
Updated : May 22, 2021, 3:37 pm IST
SHARE ARTICLE
File Photo
File Photo

ਹੁਕਮਾਂ ’ਚ ਕਿਹਾ ਗਿਆ ਹੈ ਕਿ ਇਹ ਧਿਆਨ ’ਚ ਆਇਆ ਹੈ ਕਿ ਕੋਵਿਡ ਕੇਸਾਂ ’ਚ ਜ਼ਿਆਦਾਤਰ ਲੋਕ ਇਹ ਦਵਾਈਆਂ ਸਿੱਧੇ ਤੌਰ ’ਤੇ ਹੀ ਕੈਮਿਸਟ ਦੀ ਦੁਕਾਨ ਤੋਂ ਲੈ ਕੇ ਵਰਤ ਰਹੇ ਹਨ

ਕਪੂਰਥਲਾ - ਕਪੂਰਥਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੈਮਿਸਟਾਂ ਨੂੰ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਕਪੂਰਥਲਾ ਦੀ ਡਿਪਟੀ ਕਮਿਸ਼ਨਰ ਦੀਪਤੀ ਉੱਪਲ ਵੱਲੋਂ ਜਾਰੀ ਕੀਤੇ ਗਏ ਹੁਕਮਾਂ ’ਚ ਕੈਮਿਸਟਾਂ ਨੂੰ ਪੈਰਾਸਿਟਾਮੋਲ ਸਾਲਟ ਅਤੇ ਅਜੀਥਰੋਮਾਈਸਿਨ ਅਤੇ ਇਸ ਨਾਲ ਸਬੰਧਤ ਦਵਾਈਆਂ ਡਾਕਟਰ ਦੀ ਪਰਚੀ ਦੇ ਬਿਨ੍ਹਾਂ ਨਾ ਵੇਚਣ ਦੇ ਹੁਕਮ ਦਿੱਤੇ ਗਏ ਹਨ।

File photo

ਇਸ ਦੇ ਨਾਲ ਹੀ ਦਵਾਈ ਵੇਚਣ ਅਤੇ ਖ਼ਰੀਦ ਦਾ ਰਿਕਾਰਡ ਵੀ ਰੱਖਣ ਲਈ ਕਿਹਾ ਗਿਆ ਹੈ। ਇਹ ਫ਼ੈਸਲਾ ਕੋਵਿਡ ਕੇਸਾਂ ’ਚ ਲੋਕਾਂ ਵੱਲੋਂ ਆਪਣੇ ਪੱਧਰ ’ਤੇ ਬੇਲੋੜੀ ਵਰਤੋਂ ਕਾਰਨ ਸਿਹਤ ਨੂੰ ਹੋ ਰਹੇ ਨੁਕਸਾਨ ਦੇ ਮੱਦੇਨਜ਼ਰ ਲਿਆ ਗਿਆ ਹੈ। ਜਾਰੀ ਕੀਤੇ ਗਏ ਹੁਕਮਾਂ ’ਚ ਕਿਹਾ ਗਿਆ ਹੈ ਕਿ ਇਹ ਧਿਆਨ ’ਚ ਆਇਆ ਹੈ ਕਿ ਕੋਵਿਡ ਕੇਸਾਂ ’ਚ ਜ਼ਿਆਦਾਤਰ ਲੋਕ ਇਹ ਦਵਾਈਆਂ ਸਿੱਧੇ ਤੌਰ ’ਤੇ ਹੀ ਕੈਮਿਸਟ ਦੀ ਦੁਕਾਨ ਤੋਂ ਲੈ ਕੇ ਵਰਤ ਰਹੇ ਹਨ

ਜਿਸ ਕਰਕੇ ਕੁਝ ਸਮਾਂ ਬਾਅਦ ਉਨ੍ਹਾਂ ਦੀ ਹਾਲਤ ਨਾਜ਼ੁਕ ਹੋਣ ’ਤੇ ਹਸਪਤਾਲ ’ਚ ਜ਼ੇਰੇ ਇਲਾਜ ਹੁੰਦੇ ਹਨ ਅਤੇ ਜਿੰਨੇ ਦਿਨ ਇਹ ਦਵਾਈਆਂ ਖਾਂਦੇ ਹਨ, ਜਿਸ ਕਰਕੇ ਉਨ੍ਹਾਂ ਤੋਂ ਹੋਰ ਲੋਕਾਂ ਨੂੰ ਵੀ ਕੋਵਿਡ ਦਾ ਖ਼ਤਰਾ ਰਹਿੰਦਾ ਹੈ। ਡੀ. ਸੀ. ਵੱਲੋਂ ਜਾਰੀ ਕੀਤੇ ਗਏ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement