ਕੋਵਿਡ 19 ਵਿਰੁਧ ਜੰਗ 'ਚ 'ਬਲੈਕ ਫ਼ੰਗਸ' ਨਵੀਂ ਚੁਣੌਤੀ : ਮੋਦੀ
Published : May 22, 2021, 12:24 am IST
Updated : May 22, 2021, 12:24 am IST
SHARE ARTICLE
image
image

ਕੋਵਿਡ 19 ਵਿਰੁਧ ਜੰਗ 'ਚ 'ਬਲੈਕ ਫ਼ੰਗਸ' ਨਵੀਂ ਚੁਣੌਤੀ : ਮੋਦੀ


ਪਿੰਡਾਂ 'ਚ ਕੋਰੋਨਾ ਦੇ ਮਾਮਲੇ ਵਧਣ 'ਤੇ ਦਿਤਾ 'ਜਿਥੇ ਬੀਮਾਰ, ਉਥੇ ਹੀ ਇਲਾਜ' ਦਾ ਨਾਹਰਾ

ਵਾਰਾਣਸੀ, 21 ਮਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਬਲੈਕ ਫ਼ੰਗਸ' ਨੂੰ  ਕੋਰੋਨਾ ਵਿਰੁਧ ਲੜਾਈ 'ਚ ਨਵੀਂ ਚੁਣੌਤੀ ਕਰਾਰ ਦਿੰਦੇ ਹੋਏ ਸ਼ੁਕਰਵਾਰ ਨੂੰ  ਕਿਹਾ ਕਿ ਇਸ ਨਾਲ ਨਜਿੱਠਣ ਲਈ ਜ਼ਰੂਰੀ ਸਾਵਧਾਨੀ ਅਤੇ ਵਿਵਸਥਾ 'ਤੇ ਧਿਆਨ ਦੇਣਾ ਜ਼ਰੂਰੀ ਹੈ | ਅਪਣੇ ਸੰਸਦੀ ਖੇਤਰ ਵਾਰਾਣਸੀ ਦੇ ਡਾਕਟਰਾਂ, ਸਿਹਤ ਕਾਮਿਆਂ ਅਤੇ ਮੋਹਰੀ ਮੋਰਚੇ 'ਤੇ ਤਾਇਨਾਤ ਹੋਰ ਕਾਮਿਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਅਪਣੇ ਸੰਬੋਧਨ 'ਚ ਮੋਦੀ ਨੇ ਕਿਹਾ ਕਿ ਕੋਰੋਨਾ ਵਿਰੁਧ ਲੜਾਈ 'ਚ ਸਮੂਹਿਕ ਕੋਸ਼ਿਸ਼ਾਂ ਨਾਲ ਸਥਿਤੀ ਨੂੰ  ਸੰਭਾਲਣ 'ਚ ਕਾਫੀ ਹੱਦ ਤਕ ਮਦਦ ਮਿਲੀ ਹੈ ਪਰ ਇਹ ਸੰਤੋਸ਼ ਦਾ ਸਮਾਂ ਨਹੀਂ ਹੈ ਅਤੇ ਇਕ ਲੰਮੀ ਲੜਾਈ ਲੜਨੀ ਹੈ | 
ਪੇਂਡੂ ਖੇਤਰਾਂ 'ਚ ਕੋਰੋਨਾ ਲਾਗ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨੇ 'ਜਿਥੇ ਬੀਮਾਰ, ਉਥੇ ਇਲਾਜ' ਦਾ ਨਾਹਰਾ ਦਿਤਾ ਅਤੇ ਛੋਟੇ-ਛੋਟੇ ਖੇਤਰ ਬਣਾ ਕੇ ਕੰਮ ਕਰਨ 'ਤੇ ਜ਼ੋਰ ਦਿਤਾ | ਪ੍ਰਧਾਨ ਮੰਤਰੀ ਨੇ ਮਹਾਂਮਾਰੀ ਕਾਰਨ ਸਮੇਂ ਤੋਂ ਪਹਿਲਾਂ ਅਪਣੀ ਜਾਨ ਗੁਆਉਣ ਵਾਲੇ ਕਾਸ਼ੀ ਖੇਤਰ ਦੇ ਲੋਕਾਂ ਨੂੰ  ਸ਼ਰਧਾਂਜਲੀ ਦਿਤੀ | ਇਸ ਦੌਰਾਨ ਉਹ ਥੋੜ੍ਹੀ ਦੇਰ ਲਈ ਭਾਵੁਕ ਵੀ ਹੋ ਗਏ | ਕੋਰੋਨਾ ਦੀ ਦੂਜੀ ਲਹਿਰ 'ਚ ਟੀਕਾਕਰਨ ਨਾਲ ਹੋ ਰਹੇ ਫਾਇਦਿਆਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ,''ਟੀਕੇ ਦੀ ਸੁਰੱਖਿਆ ਕਾਰਨ ਕਾਫੀ ਹੱਦ ਤਕ ਸਾਡੇ ਮੋਹਰੀ ਮੋਰਚੇ 'ਤੇ ਤਾਇਨਾਤ ਕਰਮੀ ਸੁਰੱਖਿਅਤ ਰਹਿ ਕੇ ਲੋਕਾਂ ਦੀ ਸੇਵਾ ਕਰ ਸਕੇ ਹਨ | ਇਹੀ ਸੁਰੱਖਿਆ ਕਵਚ ਆਉਣ ਵਾਲੇ ਸਮੇਂ 'ਚ ਹਰ ਵਿਅਕਤੀ ਤਕ ਪਹੁੰਚੇਗਾ | ਸਾਨੂੰ ਅਪਣੀ ਵਾਰੀ ਆਉਣ 'ਤੇ ਵੈਕਸੀਨ ਜ਼ਰੂਰ ਲਗਵਾਉਣੀ ਹੈ |'' 
ਉਨ੍ਹਾਂ ਕਿਹਾ ਕਿ ਕੋਰੋਨਾ ਵਿਰੁਧ ਇਸ ਲੜਾਈ 'ਚ ਹੁਣ ਇਹਨੀਂ ਦਿਨੀਂ ਬਲੈਕ ਫ਼ੰਗਸ ਦੀ ਇਕ ਹੋਰ ਨਵੀਂ ਚੁਣੌਤੀ ਵੀ ਸਾਹਮਣੇ ਆਈ ਹੈ | ਉਨ੍ਹਾਂ ਕਿਹਾ,''ਇਸ ਨਾਲ ਨਜਿੱਠਣ ਲਈ ਜ਼ਰੂਰੀ ਸਾਵਧਾਨੀ ਵਰਤਣੀ ਹੈ ਅਤੇ ਵਿਵਸਥਾ 'ਤੇ 
ਵੀ ਧਿਆਨ ਦੇਣਾ ਜ਼ਰੂਰੀ ਹੈ |'' ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰਿਆਂ ਦੀਆਂ ਸਾਂਝੀਆਂ ਕੋਸ਼ਿਸ਼ਾਂ ਨਾਲ ਮਹਾਂਮਾਰੀ ਦੇ ਇਸ ਹਮਲੇ ਨੂੰ  ਕਾਫੀ ਹੱਦ ਤਕ ਸੰਭਾਲਣ 'ਚ ਮਦਦ ਮਿਲੀ ਹੈ ਪਰ ਹਾਲੇ ਸੰਤੋਸ਼ ਦਾ ਸਮਾਂ ਨਹੀਂ ਹੈ | ਉਨ੍ਹਾਂ ਕਿਹਾ,''ਸਾਨੂੰ ਹੁਣ ਇਕ ਲੰਮੀ ਲੜਾਈ ਲੜਨੀ ਹੈ | ਹਾਲੇ ਸਾਨੂੰ ਪੇਂਡੂ ਇਲਾਕਿਆਂ 'ਤੇ ਵੀ ਬਹੁਤ ਧਿਆਨ ਦੇਣਾ ਹੈ | ਕੋਵਿਡ ਵਿਰੁਧ ਪਿੰਡਾਂ 'ਚ ਚੱਲ ਰਹੀ ਲੜਾਈ 'ਚ ਆਸ਼ਾ ਅਤੇ ਏ.ਐੱਨ.ਐੱਮ. ਭੈਣਾਂ ਦੀ ਵੀ ਭੂਮਿਕਾ ਬਹੁਤ ਅਹਿਮ ਹੈ | ਮੈਂ ਚਾਹਾਂਗਾ ਕਿ ਇਨ੍ਹਾਂ ਦੀ ਸਮਰੱਥਾ ਅਤੇ ਅਨੁਭਵ ਦਾ ਵੀ ਜ਼ਿਆਦਾ ਲਾਭ ਲਿਆ ਜਾਵੇ |''     (ਏਜੰਸੀ) 
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement