ਪ੍ਰਸ਼ਾਸਨਿਕ ਸੁਧਾਰਾਂ ਵਿਭਾਗ ਨੇ ਵੱਡੇ ਸੁਧਾਰਾਂ ਲਈ 10 ਸਹਿਯੋਗੀਆਂ ਦੀਆਂ ਸੇਵਾਵਾਂ ਲਈਆਂ
Published : May 22, 2020, 9:39 am IST
Updated : May 22, 2020, 9:39 am IST
SHARE ARTICLE
File Photo
File Photo

ਗਵਰਨਨੈੱਸ ਦੇ ਪ੍ਰਮੁੱਖ ਖੇਤਰਾਂ ਵਿਚ ਪਰਵਿਰਤਨਕਾਰੀ ਸੁਧਾਰਾਂ ਲਈ ਤਾਲਮੇਲ ਬਣਾਉਣ ਵਾਸਤੇ ਸੂਬੇ ਦੇ

ਚੰਡੀਗੜ੍ਹ, 21 ਮਈ (ਸਪੋਕਸਮੈਨ ਸਮਾਚਾਰ ਸੇਵਾ) : ਗਵਰਨਨੈੱਸ ਦੇ ਪ੍ਰਮੁੱਖ ਖੇਤਰਾਂ ਵਿਚ ਪਰਵਿਰਤਨਕਾਰੀ ਸੁਧਾਰਾਂ ਲਈ ਤਾਲਮੇਲ ਬਣਾਉਣ ਵਾਸਤੇ ਸੂਬੇ ਦੇ ਪ੍ਰਸ਼ਾਸਨਿਕ ਸੁਧਾਰਾਂ ਅਤੇ ਲੋਕ ਸ਼ਿਕਾਇਤਾਂ ਵਿਭਾਗ ਨੇ ਪੰਜਾਬ ਰਾਜ ਸਲਾਹਕਾਰੀ ਪਰਿਸ਼ਦ (ਪੀ.ਐਸ.ਏ.ਸੀ.) ਦੇ ਮਾਰਗਦਰਸ਼ਨ ਹੇਠ ਵੱਖ-ਵੱਖ ਵਿਭਾਗਾਂ ਵਿਚ ਗਵਰਨਨੈੱਸ ਦੇ ਮਾਮਲਿਆਂ ’ਤੇ ਇਕਸਾਰਤਾ ਨਾਲ ਕੰਮ ਕਰਨ ਲਈ 10 ਗਵਰਨਨੈੱਸ ਫ਼ੈਲੋਜ਼ (ਸਹਿਯੋਗੀ) ਅਤੇ ਇਕ ਲੀਡ ਗਵਰਨਨੈੱਸ ਦੀਆਂ ਸੇਵਾਵਾਂ ਲਈਆਂ ਹਨ। 

ਵਿਭਾਗ ਨੇ ਹੁਣ ਗਵਰਨਨੈੱਸ ਨਾਲ ਸਬੰਧਤ ਮਾਮਲਿਆਂ ਵਿਚ ਜ਼ਿਲ੍ਹਾ ਪ੍ਰਸ਼ਾਸਨ ਦੀ ਸਹਾਇਤਾ ਲਈ ਅਸ਼ੋਕਾ ਯੂਨੀਵਰਸਟੀ ਨਾਲ ਭਾਈਵਾਲੀ ਜ਼ਰੀਏ 23 ਜ਼ਿਲ੍ਹਾ ਵਿਕਾਸ ਸਹਿਯਗੀਆਂ ਦੀ ਇਕ ਟੀਮ ਭਰਤੀ ਕਰਨ ਦੀ ਯੋਜਨਾ ਵੀ ਬਣਾਈ ਹੈ। ਇਸ ਸਬੰਧੀ ਵਧੀਕ ਮੁੱਖ ਸਕੱਤਰ (ਪ੍ਰਸ਼ਾਸਨਿਕ ਸੁਧਾਰ) ਵਿਨੀ ਮਹਾਜਨ ਨੇ ਕਿਹਾ ਕਿ ਸਿਖਿਆ ਅਤੇ ਤਜਰਬੇ ਦੇ ਵੱਖੋ-ਵਖਰੇ ਪਿਛੋਕੜ ਵਾਲੇ ਇਨ੍ਹਾਂ ਨੌਜਵਾਨ ਸਹਿਯੋਗੀਆਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਇਸ  ਪਹਿਲਕਦਮੀ ਨੇ ਤਬਦੀਲੀ ਲਈ ਸਰਕਾਰ ਵਿੱਚ ਨਵੀਂ ਊਰਜਾ, ਪਰਿਪੇਖ ਅਤੇ ਸਮਰਪਣ ਨੂੰ ਭਰਿਆ ਹੈ।

ਮਹਾਜਨ ਨੇ ਕਿਹਾ ਕਿ ਛੇ ਮਹੀਨਿਆਂ ਦੇ ਥੋੜ੍ਹੇ ਸਮੇਂ ਵਿਚ ਇਹ ਸਹਿਯੋਗੀ ਹੁਣ ਪ੍ਰਸ਼ਾਸਨਿਕ ਸੁਧਾਰਾਂ ਅਤੇ ਲੋਕ ਸ਼ਿਕਾਇਤਾਂ, ਉਦਯੋਗਾਂ ਅਤੇ ਵਣਜ, ਮਾਲ, ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ, ਸਕੂਲ ਸਿੱਖਿਆ, ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਅਤੇ ਖੋਜ, ਪੀਣਯੋਗ ਪਾਣੀ ਅਤੇ ਸੈਨੀਟੇਸ਼ਨ, ਪੰਜਾਬ ਮੰਡੀ ਬੋਰਡ ਸਮੇਤ ਕਈ ਵਿਭਾਗਾਂ ਵਿੱਚ ਸਰਗਰਮੀ ਨਾਲ ਕੰਮ ਕਰ ਰਹੇ ਹਨ।

File photoFile photo

ਵਧੀਕ ਮੁੱਖ ਸਕੱਤਰ ਨੇ ਕਿਹਾ ਕਿ ਟੀਮ ਕੋਵਿਡ-19 ਸੰਕਟ ਦੌਰਾਨ  ਵਿਭਾਗਾਂ ਦੀ ਸਹਾਇਤਾ ਲਈ ਨਿਰੰਤਰ ਅਤੇ ਅਣਥੱਕ ਕਾਰਜ ਕਰ ਰਹੀ ਹੈ। ਉਹ ਫੀਲਡ ਪੱਧਰ ’ਤੇ ਸਪੱਸ਼ਟ ਸੰਚਾਰ ਲਈ ਦਿਸ਼ਾ ਨਿਰਦੇਸ਼ਾਂ ਤੋਂ ਇਲਾਵਾ ਸਟੈਂਡਿੰਗ ਓਪਰੇਟਿੰਗ ਪ੍ਰੋਸੀਜ਼ਰ (ਐਸ.ਓ.ਪੀਜ਼.) ਅਤੇ ਐਡਵਾਈਜ਼ਰੀ ਦਾ ਖਰੜਾ ਤਿਆਰ ਕਰ ਰਹੇ ਹਨ। 

ਮਹਾਜਨ ਨੇ ਦਸਿਆ ਕਿ ਇਹ ਵਿਸ਼ੇਸ਼ ਟੀਮ ਅੰਕੜੇ ਇਕੱਤਰ ਕਰਨ ਅਤੇ ਪ੍ਰਬੰਧਨ ਲਈ ਪ੍ਰੋਫ਼ਾਰਮਾ ਵੀ ਤਿਆਰ ਕਰ ਰਹੀ ਹੈ। ਇਕੱਤਰ ਕੀਤੇ ਅੰਕੜਿਆਂ ਨੂੰ ਸਮਝਣ ਅਤੇ ਗਹਿਰਾਈ ਨਾਲ ਵਿਸ਼ਲੇਸ਼ਣ, ਹੋਰ ਰਾਜਾਂ ਦੀਆਂ ਸਰਕਾਰਾਂ ਦੁਆਰਾ ਕੋਵਿਡ ਨਾਲ ਜੁੜੇ ਮਾਮਲਿਆਂ ਸਬੰਧੀ ਪ੍ਰਮਾਣਿਕ ਜਾਣਕਾਰੀ ਲੋਕਾਂ ਤਕ ਪਹੁੰਚਾਉਣ ਅਤੇ ਪ੍ਰਸਾਰ ਸਬੰਧੀ ਅਭਿਆਸਾਂ ਦੀ ਖੋਜ ਆਦਿ ਉਨ੍ਹਾਂ ਬਹੁਤ ਸਾਰੇ ਯਤਨਾਂ ਵਿਚ ਸ਼ਾਮਲ ਹਨ ਜਿਨ੍ਹਾਂ ’ਤੇ ਟੀਮ ਨੇ ਕੀਤਾ ਹੈ ਅਤੇ ਇਹ ਪ੍ਰਦਰਸ਼ਨ ਅੱਜ ਤਕ ਜਾਰੀ ਰਖਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement