ਲੋੜ ਪੈਣ 'ਤੇ ਪੰਜਾਬ ਤੋਂ ਵਾਜਬ ਕੀਮਤਾਂ 'ਤੇ ਪੀ.ਪੀ.ਈ. ਕਿੱਟਾਂ ਮੰਗਵਾਉਣ
Published : May 22, 2020, 7:45 am IST
Updated : May 22, 2020, 7:45 am IST
SHARE ARTICLE
File Photo
File Photo

ਮੰਤਰੀ ਅਰੋੜਾ ਵਲੋਂ ਸਾਰੇ ਮੁੱਖ ਮੰਤਰੀਆਂ ਨੂੰ ਅਪੀਲ

ਚੰਡੀਗੜ੍ਹ, 21 ਮਈ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਉਦਯੋਗਾਂ ਵਲੋਂ ਪੀ.ਪੀ.ਈਜ (ਕੋਵਿਡ-19 ਵਿਰੁਧ ਲੜਾਈ ਵਿਚ ਸੱਭ ਤੋਂ ਮਹੱਤਵਪੂਰਨ ਉਪਕਰਣ) ਦੇ ਨਿਰਮਾਣ ਵਿਚ ਸਫ਼ਲਤਾ ਤੋਂ ਖ਼ੁਸ਼ ਹੁੰਦਿਆਂ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸਾਰੇ ਮੁੱਖ ਮੰਤਰੀਆਂ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਉਹ (ਸਾਰੇ ਮੁੱਖ ਮੰਤਰੀ) ਆਪੋ ਅਪਣੇ ਸਿਹਤ ਵਿਭਾਗ ਨੂੰ ਨਿਰਦੇਸ਼ ਦੇਣ ਕਿ ਜਦੋਂ ਲੋੜ ਹੋਵੇ, ਸਾਡੀਆਂ ਇਕਾਈਆਂ ਤੋਂ ਵਾਜਬ ਕੀਮਤਾਂ 'ਤੇ ਪੀ.ਪੀ.ਈਜ਼. ਆਰਡਰ ਕਰ ਸਕਦੇ ਹਨ। ਪੰਜਾਬ ਵਿਚ ਲਗਭਗ 56 ਉਤਪਾਦਨ  ਇਕਾਈਆਂ ਹਨ, ਜਿਨ੍ਹਾਂ ਵਿਚੋਂ 54 ਲੁਧਿਆਣਾ ਸਥਿਤ ਹਨ। 

File photoFile photo

ਇਨ੍ਹਾਂ ਨੂੰ ਸਿਟਰਾ/ਡੀਆਰਡੀਓ ਵਲੋਂ ਪਰਸਨਲ ਪ੍ਰੋਟੈਕਟਿਵ ਉਪਕਰਣ (ਪੀ.ਪੀ.ਈ. ਬਾਡੀ ਸੂਟ) ਅਤੇ ਕਵਰੇਜ ਬਣਾਉਣ ਲਈ ਪ੍ਰਵਾਨਗੀ ਅਤੇ ਪ੍ਰਮਾਣਤ ਕੀਤਾ ਗਿਆ ਹੈ। ਇਸੇ ਤਰ੍ਹਾਂ ਕਪੂਰਥਲਾ ਅਤੇ ਮੁਹਾਲੀ ਸਥਿਤ ਇਕ-ਇਕ ਯੂਨਿਟ ਨੂੰ ਵੀ ਪ੍ਰਮਾਣਤ ਕੀਤਾ ਗਿਆ ਹੈ। ਅਪਣੇ ਪੱਤਰ ਵਿਚ ਅਰੋੜਾ ਨੇ ਜ਼ਿਕਰ ਕੀਤਾ ਕਿ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਸਿਹਤ ਸੰਭਾਲ ਕਰਮਚਾਰੀਆਂ ਨੂੰ ਲੋੜੀਂਦੀ ਮਾਤਰਾ ਵਿਚ ਚੰਗੀ ਗੁਣਵੱਤਾ ਦੇ ਪਰਸਨਲ ਪ੍ਰੋਟੈਕਸ਼ਨ ਉਪਕਰਣ (ਪੀਪੀਈ) ਦੇਣਾ ਜ਼ਰੂਰੀ ਹੈ।

File photoFile photo

ਮੰਤਰੀ ਨੇ ਉਨ੍ਹਾਂ ਨੂੰ ਅਪਣੇ ਪੱਤਰ ਵਿਚ ਦੱਸਿਆ ਕਿ ਸਰਕਾਰੀ ਏਜੰਸੀਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ, Àਹ, ਵਾਜਬ ਰੇਟਾਂ 'ਤੇ  ਪੀਪੀਈ ਸੂਟ/ ਕਵਰੇਜ ਸਪਲਾਈ ਕਰਨ ਲਈ ਸਹਿਮਤ ਹੋਏ ਹਨ।  
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement