ਸੁਪਰੀਮ ਕੋਰਟ ਪਹੁੰਚਿਆ ਲਾਊਡ ਸਪੀਕਰ ਵਿਵਾਦ ਅਖਿਲ ਭਾਰਤੀ ਹਿੰਦੂ ਮਹਾਸਭਾ ਨੇ ਦਾਇਰ ਕੀਤੀ ਪਟੀਸ਼ਨ
Published : Apr 22, 2022, 6:51 am IST
Updated : Apr 22, 2022, 6:51 am IST
SHARE ARTICLE
image
image

ਸੁਪਰੀਮ ਕੋਰਟ ਪਹੁੰਚਿਆ ਲਾਊਡ ਸਪੀਕਰ ਵਿਵਾਦ ਅਖਿਲ ਭਾਰਤੀ ਹਿੰਦੂ ਮਹਾਸਭਾ ਨੇ ਦਾਇਰ ਕੀਤੀ ਪਟੀਸ਼ਨ


ਨਵੀਂ ਦਿੱਲੀ, 21 ਅਪ੍ਰੈਲ : ਲਾਊਡਸਪੀਕਰ ਤੋਂ ਅਜ਼ਾਨ ਦਾ ਮਾਮਲਾ ਹੁਣ ਸੁਪਰੀਮ ਕੋਰਟ ਪਹੁੰਚ ਗਿਆ ਹੈ | ਇਸ ਮਾਮਲੇ 'ਤੇ ਅਖਿਲ ਭਾਰਤ ਹਿੰਦੂ ਮਹਾਸਭਾ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ | ਹਿੰਦੂ ਮਹਾਸਭਾ ਨੇ ਅਪਣੀ ਪਟੀਸ਼ਨ 'ਚ ਮੰਗ ਕੀਤੀ ਹੈ ਕਿ ਮਸਜਿਦਾਂ 'ਚ ਲਾਊਡ ਸਪੀਕਰਾਂ ਰਾਹੀਂ ਦਿਤੀ ਜਾਣ ਵਾਲੀ ਅਜ਼ਾਨ 'ਤੇ ਪਾਬੰਦੀ ਲਗਾਈ ਜਾਵੇ | ਪਟੀਸ਼ਨ 'ਚ ਮਹਾਸਭਾ ਨੇ ਕਿਹਾ ਕਿ ਮਸਜਿਦ ਅਤੇ ਈਦਗਾਹ ਨੂੰ  ਪੂਜਾ ਸਥਾਨ ਮੰਨਿਆ ਗਿਆ ਹੈ | ਇਸ ਬਾਰੇ ਕਿਹਾ ਗਿਆ ਹੈ ਕਿ ਇਹ ਜਨਤਕ ਮੀਟਿੰਗ ਦਾ ਸਥਾਨ ਹੈ | ਹਿੰਦੂ ਮਹਾਸਭਾ ਨੇ ਅਪਣੀ ਪਟੀਸ਼ਨ 'ਚ ਕਿਹਾ ਹੈ ਕਿ ਮਸਜਿਦ, ਈਦਗਾਹ, ਦਰਗਾਹ ਨੂੰ  ਭਾਈਚਾਰਕ ਮਿਲਣੀ ਦਾ ਸਥਾਨ ਐਲਾਨਿਆ ਜਾਣਾ ਚਾਹੀਦਾ ਹੈ | ਪੱਤਰ ਵਿਚ ਇਹ ਦਲੀਲ ਦਿਤੀ ਗਈ ਹੈ ਕਿ ਜਦੋਂ ਇਸਲਾਮ ਦੀ ਸ਼ੁਰੂਆਤ ਹੋਈ ਉਦੋਂ ਕੋਈ ਲਾਊਡ ਸਪੀਕਰ ਨਹੀਂ ਸਨ | ਦਸਣਯੋਗ ਹੈ ਇਨ੍ਹੀਂ ਦਿਨੀਂ ਦੇਸ਼ 'ਚ ਲਾਊਡ ਸਪੀਕਰ ਰਾਹੀਂ ਅਜ਼ਾਨ ਦੇਣ ਦੇ ਮੁੱਦੇ 'ਤੇ ਵਿਵਾਦ ਚਲ ਰਿਹਾ ਹੈ | ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਮੁਖੀ ਰਾਜ ਠਾਕਰੇ ਨੇ ਮਹਾਰਾਸ਼ਟਰ ਸਰਕਾਰ ਨੂੰ  ਮਸਜਿਦਾਂ ਤੋਂ ਲਾਊਡ ਸਪੀਕਰ ਹਟਾਉਣ ਦੀ ਚਿਤਾਵਨੀ ਦਿਤੀ ਹੈ | ਜੇਕਰ ਸੂਬਾ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਉਹ 3 ਮਈ ਤੋਂ ਬਾਅਦ ਦੇਖਣਗੇ ਕਿ ਕੀ ਕਰਨਾ ਹੈ |                  (ਪੀਟੀਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement