‘ਆਪ’ ਨੇ ‘ਆਮ’ ਨਹੀਂ ‘ਖ਼ਾਸ’ ਬੰਦੇ ਰਾਜ ਸਭਾ ’ਚ ਭੇਜੇ : ਮਹਿਲਾ ਕਿਸਾਨ ਯੂਨੀਅਨ
Published : Mar 22, 2022, 12:16 am IST
Updated : Mar 22, 2022, 12:16 am IST
SHARE ARTICLE
image
image

‘ਆਪ’ ਨੇ ‘ਆਮ’ ਨਹੀਂ ‘ਖ਼ਾਸ’ ਬੰਦੇ ਰਾਜ ਸਭਾ ’ਚ ਭੇਜੇ : ਮਹਿਲਾ ਕਿਸਾਨ ਯੂਨੀਅਨ

ਜਲੰਧਰ, 21 ਮਾਰਚ (ਨਿਰਮਲ ਸਿੰਘ, ਵਰਿੰਦਰ ਸ਼ਰਮਾ) : ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜੂ ਨੇ ਆਮ ਆਦਮੀ ਪਾਰਟੀ (ਆਪ) ਉਤੇ ਦੋਸ਼ ਲਾਇਆ ਹੈ ਕਿ ਉਸ ਨੇ ਚੋਣਾਂ ਜਿੱਤਣ ਵੇਲੇ ’ਬਦਲਾਓ’ ਲਿਆਉਣ ਦੇ ਵਾਅਦੇ ਨੂੰ ਤਿਲਾਂਜਲੀ ਦਿੰਦਿਆਂ ਪੰਜਾਬ ਅਤੇ ਪੰਜਾਬੀਅਤ ਦੇ ਹੱਕਾਂ ਉੱਤੇ ਪਹਿਰਾ ਦੇਣ ਵਾਲੇ ”ਆਮ” ਵਾਲੰਟੀਅਰਾਂ ਦੀ ਥਾਂ ਚਹੇਤੇ ”ਖਾਸ” ਬੰਦਿਆਂ ਨੂੰ ਰਾਜ ਸਭਾ ਮੈਂਬਰ ਬਣਾਇਆ ਹੈ। ਜਿਨ੍ਹਾਂ ’ਚੋਂ ਦੋ ਪੰਜਾਬ ਤੋਂ ਬਾਹਰਲੇ ਹਨ ਜੋ ਪੰਜਾਬੀ ਸੱਭਿਆਚਾਰ, ਪੰਜਾਬ ਦੇ ਇਤਿਹਾਸ ਅਤੇ ਮਾਂ-ਬੋਲੀ ਪੰਜਾਬੀ ਭਾਸ਼ਾ ਤੋਂ ਵੀ ਜਾਣੂ ਨਹੀਂ ਜਦ ਕਿ ਇੱਕ ”ਗੰਗਾਪੁੱਤਰ” ਦਾ ਹੁਣ ਤੱਕ ਸੰਬੰਧ ਭਾਜਪਾ ਨਾਲ ਰਿਹਾ ਹੈ। ਅੱਜ ਇੱਥੇ ਜਾਰੀ ਇੱਕ ਬਿਆਨ ’ਚ ਮਹਿਲਾ ਕਿਸਾਨ ਯੂਨੀਅਨ ਦੀ ਸੂਬਾ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜੂ ਨੇ ਕਿਹਾ ਕਿ ਆਪ ਪਾਰਟੀ ਦਾ ਸੂਬੇ ’ਚ ਇਨਕਲਾਬ ਰਾਹੀਂ ’ਬਦਲਾਅ’ ਲਿਆਉਣ ਦਾ ਨਾਅਰਾ ਇੱਕ ਹਫਤੇ ’ਚ ਹੀ ਠੁੱਸ ਹੋ ਗਿਆ। ਜਦੋਂ ਪੰਜਾਬ ਤੇ ਪੰਜਾਬੀਅਤ ਲਈ ਆਵਾਜ਼ ਉਠਾਉਣ ਵਾਲੀਆਂ ਸਖਸ਼ੀਅਤਾਂ ਨੂੰ ਨਿਵਾਜਣ ਦੀ ਥਾਂ ਉਨ੍ਹਾਂ ਚਹੇਤੇ ਅਤੇ ਧਨੀ ਬੰਦਿਆਂ ਨੂੰ ਸੂਬੇ ਦੀ ਰਹਿਨੁਮਾਈ ਲਈ ਉਪਰਲੀ ਸੰਸਦ ’ਚ ਭੇਜਿਆ ਹੈ। ਜਿਨ੍ਹਾਂ ਨੇ ਕਦੇ ਵੀ ਖੁੱਲ੍ਹੇਆਮ ਪੰਜਾਬ ਦੇ ਹੱਕਾਂ ਲਈ ਆਵਾਜ਼ ਬੁਲੰਦ ਨਹੀਂ ਕੀਤੀ। ਉਨ੍ਹਾਂ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਪੁੱਛਿਆ ਹੈ ਕਿ ਹੋਰਨਾਂ ਨੂੰ ਪਾਰਦਰਸ਼ਤਾ ਦਾ ਪਾਠ ਪੜ੍ਹਾਉਣ ਵਾਲੇ ਭਗਵੰਤ ਮਾਨ ਕੀ ਹੁਣ ਰਾਜ ਸਭਾ ਦੇ ਪੰਜ ਮੈਂਬਰਾਂ ਦੀ ਚੋਣ ਕਰਨ ਦੇ ਮਾਪਦੰਡਾਂ ਬਾਰੇ ਖੁਲਾਸਾ ਕਰਕੇ ਪੰਜਾਬ ਦੀ ਜਨਤਾ ਸਾਹਮਣੇ ਪਾਰਦਰਸ਼ੀ ਹੋਣ ਦਾ ਸਬੂਤ ਦੇਣਗੇ। ਕਿਸਾਨ ਨੇਤਾ ਨੇ ਕਿਹਾ ਕਿ ਭਗਵੰਤ ਮਾਨ ਇਹ ਵੀ ਲੋਕਾਂ ਨੂੰ ਦੱਸਣ ਕਿ ਬਾਹਰਲੇ ਰਾਜਾਂ ਤੋਂ ਸੰਸਦ ਮੈਂਬਰ ਬਣਾਉਣ ਵਾਲੀ ਇਹ ਸੂਚੀ ਕੀ ਉਨ੍ਹਾਂ ਦੀ ਸਹਿਮਤੀ ਨਾਲ ਬਣੀ ਹੈ। ਮਹਿਲਾ ਨੇਤਾ ਬੀਬੀ ਰਾਜੂ ਨੇ ਆਪ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਸੂਬਾ ਪ੍ਰਧਾਨ ਭਗਵੰਤ ਮਾਨ ਨੂੰ ਇਹ ਸਵਾਲ ਵੀ ਪੁੱਛਿਆ ਹੈ ਕਿ ਕੀ ਧਨਾਢ ਬੰਦਿਆਂ ਦੀ ਥਾਂ ਆਪ ਪਾਰਟੀ ਨੂੰ ਆਪਣੀ ਕੋਈ ਵੀ ਵਾਲੰਟੀਅਰ ਮਹਿਲਾ ਜਾਂ ਟਕਸਾਲੀ ਵਰਕਰ ਨਹੀਂ ਲੱਭਿਆ ਜੋ ਰਾਜ ਸਭਾ ’ਚ ਪੰਜਾਬ ਤੇ ਪੰਜਾਬੀਅਤ ਲਈ ਸੂਬੇ ਦੀ ਆਵਾਜ਼ ਬਣ ਸਕਦਾ। ਉਨ੍ਹਾਂ ਦੋਸ਼ ਲਾਇਆ ਕਿ ਭਗਵੰਤ ਮਾਨ ਨੇ ਪੰਜਾਬ ਦੇ ਹੱਕਾਂ ਦਾ ਪਹਿਰੇਦਾਰ ਹੋਣ ਦੀ ਥਾਂ ”ਦਿੱਲੀ ਦੇ ਆਕਾਵਾਂ” ਦੀਆਂ ਇੱਛਾਵਾਂ ਦਾ ਪਹਿਰਾ ਦੇਣ ਨੂੰ ਵੱਧ ਤਰਜ਼ੀਹ ਦਿੱਤੀ ਹੈ। ਮਹਿਲਾ ਕਿਸਾਨ ਨੇਤਾ ਨੇ ਆਖਿਆ ਕਿ ਕ੍ਰਿਕਟਰ ਹਰਭਜਨ ਸਿੰਘ ਭੱਜੀ ਨੇ ਕਿਸਾਨ ਅੰਦੋਲਨ ਅਤੇ ਕਿਸਾਨੀ ਮੰਗਾਂ ਦੀ ਕਦੇ ਵੀ ਹਮਾਇਤ ਨਹੀਂ ਕੀਤੀ ਅਤੇ ਨਾ ਹੀ ਆਪ ਪਾਰਟੀ ਵੱਲੋਂ ਰਾਜ ਸਭਾ ਲਈ ਨਵੇਂ ਚੁਣੇ ਦੋਵੇਂ ਧਨੀ ਵਿਅਕਤੀਆਂ ਨੇ ਕਿਸਾਨੀ ਮੰਗਾਂ ਲਈ ਕਦੇ ਹਾਅ ਦਾ ਨਾਅਰਾ ਮਾਰਿਆ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement