ਪਰਤ ਆਈਆਂ ਪੰਜਾਬ ਦੇ ਕਾਲਜਾਂ ਤੇ ਯੂਨੀਵਰਸਿਟੀਆਂ 'ਚ ਰੌਣਕਾਂ
Published : Jan 22, 2021, 1:04 am IST
Updated : Jan 22, 2021, 1:04 am IST
SHARE ARTICLE
IMAGE
IMAGE

ਪਰਤ ਆਈਆਂ ਪੰਜਾਬ ਦੇ ਕਾਲਜਾਂ ਤੇ ਯੂਨੀਵਰਸਿਟੀਆਂ 'ਚ ਰੌਣਕਾਂ

ਚੰਡੀਗੜ੍ਹ, 21 ਜਨਵਰੀ (ਭੁੱਲਰ) : ਪੰਜਾਬ ਸਰਕਾਰ ਦੇ ਆਦੇਸ਼ ਮਿਲਣ ਤੋਂ ਬਾਅਦ ਸੂਬੇ ਦੇ ਕਾਲਜ 10 ਮਹੀਨਿਆਂ ਬਾਅਦ ਪੂਰੀ ਤਰ੍ਹਾਂ ਅੱਜ ਖੁੱਲ੍ਹ ਗਏ | ਹਾਲਾਂਕਿ ਪਹਿਲੇ ਦਿਨ ਵਿਦਿਆਰਥੀਆਂ ਦੀ ਗਿਣਤੀ ਬਹੁਤ ਘੱਟ ਰਹੀ | ਆਦੇਸ਼ 'ਚ ਸਪੱਸ਼ਟ ਸੀ ਕਿ ਕਾਲਜ ਜਮਾਤਾਂ ਲਾਉਣ ਲਈ ਵਿਦਿਆਰਥੀਆਂ 'ਤੇ ਦਬਾਅ ਨਹੀਂ ਬਣਾਇਆ ਜਾਵੇਗਾ ਤੇ ਵਿਦਿਆਰਥੀ ਅਪਣੀ ਇੱਛਾ ਮੁਤਾਬਕ ਕਾਲਜ ਆ ਸਕਦੇ ਹਨ | 
ਦੇਖਣ ਵਿਚ ਆਇਆ ਕਿ ਸੂਬੇ ਦੇ  ਸਰਕਾਰੀ ਕਾਲਜ ਤਾਂ ਪੂਰੀ ਤਰ੍ਹਾਂ ਖੁਲ੍ਹੇ ਰਹੇ ਪਰ ਬਹੁਤੇ ਨਿੱਜੀ ਕਾਲਜ ਖੋਲ੍ਹੇ ਹੀ ਨਹੀਂ ਗਏ | ਸਰਕਾਰੀ ਕਾਲਜਾਂ ਦੀ ਸਥਿਤੀ ਵੀ ਇਹ ਰਹੀ ਕਿ ਕਈ ਕਾਲਜਾਂ 'ਚ ਤਾਂ ਮਸਾਂ 10-15 ਵਿਦਿਆਰਥੀ ਹੀ ਆਏ | ਭਾਵੇਂ ਕਿ ਕਾਲਜ ਪ੍ਰਬੰਧਨ ਵਲੋਂ ਵਿਦਿਆਰਥੀਆਂ ਦੇ ਸਵਾਗਤ ਦੀਆਂ ਪੂਰੀਆਂ ਤਿਆਰੀਆਂ ਸਨ ਪਰ ਬਹੁਤੇ ਥਾਵਾਂ 'ਤੇ ਸਟਾਫ਼ ਤਾਂ ਹਾਜ਼ਰ ਰਿਹਾ ਪਰ ਵਿਦਿਆਰਥੀ ਟਾਂਵੇ-ਟਾਵੇ ਹੀ ਆਏ | ਇਸੇ ਤਰ੍ਹਾਂ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਵੀ ਖੁਲ੍ਹੀਆਂ ਪਰ ਉਥੇ ਵੀ ਕੁੱਝ ਕਾਲਜਾਂ ਵਾਲੀ ਸਥਿਤੀ ਹੀ ਦਿਖਾਈ ਦਿਤੀ | ਇਸ ਦਾ ਇਕ ਕਾਰਨ ਇਹ ਵੀ ਰਿਹਾ ਕਿ ਮਾਪੇ ਬੱਚਿਆਂ ਨੂੰ ਹੋਸਟਲਾਂ 'ਚ ਰਹਿਣ ਲਈ ਭੇਜਣ ਨੂੰ ਤਿਆਰ ਨਹੀਂ ਹੋ ਰਹੇ |  ਇਥੇ ਇਹ ਗੱਲ ਵਿਸ਼ੇਸ਼ ਤੌਰ 'ਤੇ ਦੇਖੀ ਗਈ ਕਿ ਕੋਵਿਡ-19 ਦੀ ਗਾਈਡਲਾਈਨ ਨੂੰ ਕਾਲਜਾਂ ਨੇ ਫ਼ਾਲੋ ਕਰਦਿਆਂ ਵਿਦਿਆਰਥੀਆਂ ਦੀ ਐਾਟਰੀ ਥਰਮਲ ਸਕ੍ਰੀਨਿੰਗ, ਹੱਥ ਸੈਨੇਟਾਈਜ਼ ਕਰਨ ਦੇ ਨਾਲ ਕੀਤੀ ਤੇ ਵਿਦਿਆਰਥੀ ਮਾਸਕ ਲਗਾ ਕੇ ਕਾਲਜ ਪਹੁੰਚੇ | 
ਕਾਲਜਾਂ ਨੇ ਇਹ ਵੀ ਕਿਹਾ ਕਿ ਉimageimageਹ ਆਨਲਾਈਨ ਪੜ੍ਹਾਈ ਵੀ ਜਾਰੀ ਰਖਣਗੇ | ਇਸ ਨਾਲ ਹੀ ਸਰਕਾਰੀ ਨਿਯਮਾਂ ਦਾ ਪਾਲਣ ਕੀਤਾ ਜਾਵੇਗਾ |

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement