ਕੰਗਨਾ ਦੀ ਫ਼ਿਲਮ ਨਹÄ ਚੱਲਣ ਦੇਵਾਂਗਾ: ਹੌਬੀ ਧਾਲੀਵਾਲ
Published : Dec 21, 2020, 12:42 am IST
Updated : Dec 21, 2020, 12:42 am IST
SHARE ARTICLE
image
image

ਕੰਗਨਾ ਦੀ ਫ਼ਿਲਮ ਨਹÄ ਚੱਲਣ ਦੇਵਾਂਗਾ: ਹੌਬੀ ਧਾਲੀਵਾਲ

ਨਵÄ ਦਿੱਲੀ, 20 ਦਸੰਬਰ (ਚਰਨਜੀਤ ਸਿੰਘ ਸੁਰਖ਼ਾਬ): ਕਿਸਾਨੀ ਮੋਰਚੇ ਦੌਰਾਨ ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਪੰਜਾਬੀ ਅਦਾਕਾਰ ਹੌਬੀ ਧਾਲੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਸੀ ਤੇ ਨੌਜਵਾਨਾਂ ਨੂੰ ਨਸ਼ੇੜੀ ਕਿਹਾ ਜਾ ਰਿਹਾ ਸੀ ਪਰ ਕਿਸੇ ਦੇ ਕਹਿਣ ਉਤੇ ਪੰਜਾਬੀ ਨਸ਼ੇੜੀ ਨਹÄ ਬਣ ਜਾਣਗੇ। ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਨਸੀਹਤ ਦਿੰਦਿਆਂ ਉਨ੍ਹਾਂ ਕਿਹਾ ਕਿ ਕੰਗਨਾ ਦੇ ਕਹਿਣ ਉਤੇ ਪੰਜਾਬੀਆਂ ਦਾ ਵਾਲ ਵੀ ਵਿੰਗਾ ਨਹÄ ਹੋ ਸਕਦਾ। ਉਨ੍ਹਾਂ ਨੇ ਕੰਗਨਾ ਨੂੰ ਚੇਤਵਨੀ ਦਿਤੀ ਕਿ ਚਾਹੇ ਕੁੱਝ ਵੀ ਕਰਨਾ ਪਵੇ ਉਹ ਕੰਗਨਾ ਦੀ ਫ਼ਿਲਮ ਨਹÄ ਚੱਲਣ ਦੇਣਗੇ।ਹੌਬੀ ਧਾਲੀਵਾਲ ਨੇ ਨੌਜਵਾਨਾਂ ਨੂੰ ਅਨੁਸ਼ਾਸਨ ਤੇ ਕਿਰਦਾਰ ਵਿਚ ਰਹਿ ਕੇ ਕੰਮ ਕਰਨ ਦਾ ਸੁਝਾਅ ਦਿਤਾ। ਉਨ੍ਹਾਂ ਕਿਹਾ ਕਿ ਬਹੁਤ ਸਾਜ਼ਿਸ਼ਾਂ ਹੋਣਗੀਆਂ ਤੇ ਲੋਕ ਤੁਹਾਨੂੰ ਖ਼ਰੀਦਣ ਦੀ ਕੋਸ਼ਿਸ਼ ਵੀ ਕਰਨਗੇ ਪਰ ਅਪਣਾ ਕਿਰਦਾਰ ਸਾਂਭ ਕੇ ਰੱਖਿਓ। ਉਨ੍ਹਾਂ ਕਿਹਾ ਕਿ ਕਿਰਦਾਰ ਸੋਚ, ਪਿਆਰ, ਹਮਦਰਦੀ ਤੇ ਸੇਵਾ ਨੂੰ ਦਰਸਾਉਂਦਾ ਹੈ। ਅਦਾਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਲਾਹਣਤਾਂ ਪਾਈਆਂ। ਉਨ੍ਹਾਂ ਕਿਹਾ ਕਿ ਕਿਸਾਨ ਜ਼ਿੱਦ ਨਹÄ ਕਰ ਰਹੇ, ਉਹ ਅਪਣਾ ਹੱਕ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਕਾਲੇ ਅਤੇ ਕਿਸਾਨ ਵਿਰੋਧੀ ਹਨ, ਇਨ੍ਹਾਂ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ। 
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement