Mohali News : ਵਿਦੇਸ਼ੀ ਵਿਦਿਆਰਥੀ ਨੇ ਪੁਲਿਸ ਲਾਕਅੱਪ ’ਚ ਕੀਤੀ ਖੁਦਕੁਸ਼ੀ, ਦੋ ਦਿਨ ਪਹਿਲਾਂ ਸਾਥਣ ਵਿਦਿਆਰਥਣ ਦਾ ਕੀਤਾ ਸੀ ਕਤਲ

By : BALJINDERK

Published : Nov 21, 2024, 6:07 pm IST
Updated : Nov 21, 2024, 6:07 pm IST
SHARE ARTICLE
File photo
File photo

Mohali News : ਸਾਥਣ ਦਾ ਕਤਲ ਕਰਨ ਤੋਂ ਬਾਅਦ ਵਿਦਿਆਰਥੀ ਨੇ ਥਾਣੇ ’ਚ ਕੀਤੀ ਖੁਦਕੁਸ਼ੀ

Mohali News : ਨਿੱਜੀ ਯੂਨੀਵਰਸਿਟੀ ਦੇ ਇੱਕ ਵਿਦੇਸ਼ੀ ਵਿਦਿਆਰਥੀ ਨੇ ਪੁਲਿਸ ਕਸਟਡੀ (ਥਾਣੇ ਦਾ ਲਾਕਅਪ) ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਜਾਣਕਾਰੀ ਅਨੁਸਾਰ ਉਕਤ ਵਿਦਿਆਰਥੀ ਨੇ ਆਪਣੀ ਬੈਚਮੇਟ ਤਨਜ਼ਾਨੀਆ ਦੀ ਵਿਦਿਆਰਥਣ ਨੂਰੂ ਮਾਰੀ ਦਾ ਕਥਿਤ ਤੌਰ ’ਤੇ ਕਤਲ ਕੀਤਾ ਸੀ, ਜਿਸ ਕਾਰਨ ਉਸਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਅਧਿਕਾਰੀਆਂ ਨੇ ਦੱਸਿਆ ਕਿ ਕਤਲ ਦੇ ਦੋਸ਼ੀ ਜ਼ਾਂਬੀਆ ਦੇ 24 ਸਾਲਾ ਸੇਵੀਅਰ ਚਿਕੋਪੇਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਨੇ ਕਥਿਤ ਤੌਰ ’ਤੇ ਬੁੱਧਵਾਰ ਨੂੰ ਖਰੜ ਵਿਖੇ ਸੰਨੀ ਐਨਕਲੇਵ ਪੁਲਿਸ ਚੌਕੀ ਵਿਚ ਕਸਟਡੀ ਦੌਰਾਨ ਵਿੱਚ ਆਪਣੇ ਆਪ ਨੂੰ ਫਾਹਾ ਲਗਾ ਲਿਆ।

ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਨੇ ਕਥਿਤ ਤੌਰ ’ਤੇ ਥਾਣੇ ਅੰਦਰਲੀ ਜੇਲ੍ਹ ਦੀ ਜਾਲੀ ਨਾਲ ਪਤਲੀ ਨਾਈਲੋਨ ਰੱਸੀ ਦੀ ਵਰਤੋਂ ਕਰਕੇ ਆਤਮਹੱਤਿਆ ਕੀਤੀ। ਪੁਲਿਸ ਨੇ ਉਸ ਨੂੰ 12.10 ਵਜੇ ਦੇ ਕਰੀਬ ਖਰੜ ਦੇ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਕਤਲ ਅਤੇ ਖੁਦਕੁਸ਼ੀ ਦੇ ਇਨ੍ਹਾਂ ਮਾਮਲਿਆਂ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਪੁਲਿਸ ਦੇ ਉੱਚ ਅਧਿਕਾਰੀ ਹੁਣ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਸੇਵੀਅਰ ਨੇ ਖੁਦਕੁਸ਼ੀ ਕਿਉਂ ਕੀਤੀ ਅਤੇ ਕੀ ਲਾਕਅੱਪ ਵਿੱਚ ਨਾਕਾਫ਼ੀ ਨਿਗਰਾਨੀ ਸੀ। ਨਾਲ ਹੀ ਨੂਰੂ ਮਾਰੀ ਦੇ ਕਤਲ ਦੇ ਕਾਰਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

(For more news apart from  foreign student committed suicide in police lockup, two days ago he had killed his fellow student News in Punjabi, stay tuned to Rozana Spokesman)

Location: India, Punjab, S.A.S. Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement