ਨਾਬਾਰਡ ਵਲੋਂ ਪੀ.ਐਸ.ਸੀ.ਏ.ਡੀ.ਬੀ. ਲਈ 750 ਕਰੋੜ ਦੀ ਵਿੱਤੀ ਸਹਾਇਤਾ ਮਨਜ਼ੂਰ
Published : Nov 21, 2020, 7:25 am IST
Updated : Nov 21, 2020, 7:25 am IST
SHARE ARTICLE
image
image

ਨਾਬਾਰਡ ਵਲੋਂ ਪੀ.ਐਸ.ਸੀ.ਏ.ਡੀ.ਬੀ. ਲਈ 750 ਕਰੋੜ ਦੀ ਵਿੱਤੀ ਸਹਾਇਤਾ ਮਨਜ਼ੂਰ

ਚੰਡੀਗੜ੍ਹ, 20 ਨਵੰਬਰ (ਸਪੋਕਸਮੈਨ ਸਮਾਚਾਰ ਸੇਵਾ) : ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਨਾਬਾਰਡ ਵਲੋਂ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ (ਪੀ.ਐਸ.ਸੀ.ਏ.ਡੀ.ਬੀ.) ਨੂੰ 750 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਨੂੰ ਮਨਜ਼ੂਰੀ ਦੇ ਦਿਤੀ ਗਈ ਹੈ।
ਨਾਬਾਰਡ ਦੇ ਚੇਅਰਮੈਨ ਜੀ.ਆਰ ਚਿੰਤਾਲਾ ਦਾ ਧਨਵਾਦ ਕਰਦਿਆਂ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸਪੈਸ਼ਲ ਲਿਕੁਈਟਿਡੀ ਫ਼ੰਡ (ਐਸ.ਐਲ.ਐਫ਼) ਤਹਿਤ ਪ੍ਰਾਪਤ 750 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੀ ਵਰਤੋਂ ਮੌਜੂਦਾ ਉਚ ਖ਼ਰਚ ਵਾਲੀਆਂ ਦੇਣਦਾਰੀਆਂ ਦੀ ਮੁੜ ਅਦਾਇਗੀ ਅਤੇ ਨਵੇਂ ਕਰਜ਼ਿਆਂ ਲਈ ਕੀਤੀ ਜਾਵੇਗੀ। ਨਾਬਾਰਡ ਵਲੋਂ ਮਨਜ਼ੂਰ ਵਿੱਤੀ ਸਹਾਇਤਾ ਸੂਬੇ ਦੀਆਂ ਸਹਿਕਾਰੀ ਸੰਸਥਾਵਾਂ, ਜੋ ਇਸ ਸਮੇਂ ਕੋਵਿਡ-19 ਮਹਾਂਮਾਰੀ ਦੇ ਦੌਰਾਨ ਗੰਭੀਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀਆਂ ਹਨ, ਦੇ ਮਜ਼ਬੂਤੀਕਰਨ ਵਿਚ ਸਹਾਇਕ ਸਿੱਧ ਹੋਵੇਗੀ। ਸ. ਰੰਧਾਵਾ ਨੇ ਨਾਬਾਰਡ ਦੇ ਚੇਅਰਮੈਨ ਨੂੰ ਸਹਿਕਾਰਤਾ ਵਿਭਾਗ ਅਤੇ ਨਾਬਾਰਡ ਦੇ ਕੰਮਕਾਜ ਵਿਚ ਹੋਰ ਕੁਸ਼ਲਤਾ ਲਿਆਉਣ ਹਿੱਤ ਆਪਸੀ ਤਾਲਮੇਲ ਬਣਾਉਣ ਦੇ ਹੋਰ ਤਰੀਕਿਆਂ ਅਤੇ ਸਾਧਨਾਂ ਦੀ ਪੜਚੋਲ ਵਾਸਤੇ ਪੰਜਾਬ ਆਉਣ ਦਾ ਸੱਦਾ ਵੀ ਦਿਤਾ।
ਸਹਿਕਾਰਤਾ ਮੰਤਰੀ ਨੇ ਅੱਗੇ ਦਸਿਆ ਕਿ 750 ਕਰੋੜ ਰੁਪਏ ਦੀ ਕੁੱਲ ਵਿੱਤੀ ਸਹਾਇਤਾ ਵਿਚੋਂ 400 ਕਰੋੜ ਰੁਪਏ ਪੀ.ਐਸ.ਸੀ.ਏ.ਡੀ.ਬੀ. ਦੀਆਂ ਮੌਜੂਦਾ ਉਚ ਖ਼ਰਚ ਵਾਲੀਆਂ ਦੇਣਦਾਰੀਆਂ ਦੀ ਮੁੜ ਅਦਾਇimageimageਗੀ ਲਈ ਅਤੇ 350 ਕਰੋੜ ਰੁਪਏ ਨਵੇਂ ਕਰਜ਼ਿਆਂ ਲਈ ਵਰਤੇ ਜਾਣਗੇ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement